29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪਲਾਟ 'ਤੇ ਕਬਜ਼ੇ ਨੂੰ ਲੈ ਕੇ ਤਕਰਾਰ, ਮਾਂ-ਪੁੱਤ ਗੰਭੀਰ ਜ਼ਖਮੀ <br/>

Ad Position 21
No active advertisement
ਅਜੀਤ ਡੈਸਕ 01-06-2025
ਗੱਗਮਾਹਲ/ਰਮਦਾਸ, 31 ਮਈ (ਸੰਧੂ/ਵਾਹਲਾ)-ਕਸਬਾ ਰਮਦਾਸ ਦੀ ਵਾਰਡ ਨੰ: 7 ਦੇ ਵਸਨੀਕ ਬੂਟਾ ਸਿੰਘ ਪੁੱਤਰ ਸੁਰੈਣ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਮੇਰੇ ਘਰ ਦੇ ਨਾਲ ਕਰੀਬ 1 ਕਨਾਲ ਜ਼ਮੀਨ ਮੇਰੀ ਮਾਲਕੀ ਹੈ ਜਿਸ 'ਤੇ ਮੇਰੇ ਗੁਆਂਢੀ ਬੀਰ ਸਿੰਘ ਵਗ਼ੈਰਾ ਧੱਕੇ ਨਾਲ ਕਾਬਜ਼ ਹੋਣਾ ਚਾਹੁੰਦੇ ਹਨ | ਬੀਤੇ ਕੱਲ ਮੇਰਾ ਪੁੱਤਰ ਅਮਨਦੀਪ ਸਿੰਘ ਪਲਾਟ ਵਿਚ ਬੀਜੀ ਹਲਦੀ ਦੀ ਗੁਡਾਈ ਕਰ ਰਿਹਾ ਸੀ ਕਿ ਬੀਰ ਸਿੰਘ ਦੇ ਪੁੱਤਰ ਹੀਰੇ ਨੇ ਉਸ 'ਤੇ ਹਮਲਾ ਕਰ ਦਿੱਤਾ ਰੌਲਾ ਸੁਣ ਕੇ ਮੇਰੀ ਪਤਨੀ ਇੰਦਰਜੀਤ ਕੌਰ ਮੌਕੇ 'ਤੇ ਪੁੱਜੀ ਤੇ ਉਸ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਹੀਰੇ ਨੇ ਮੇਰੀ ਪਤਨੀ ਦੇ ਸਿਰ ਵਿਚ ਕਹੀ ਦਾ ਵਾਰ ਕੀਤਾ ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਜ਼ਮੀਨ 'ਤੇ ਡਿੱਗ ਪਈ | ਮੇਰੇ ਪੁੱਤਰ ਅਮਨਦੀਪ ਸਿੰਘ ਦੇ ਰੌਲਾ ਪਾਉਣ 'ਤੇ ਹੀਰੇ ਨੇ ਉਸ 'ਤੇ ਵੀ ਕਹੀ ਨਾਲ ਵਾਰ ਕੀਤਾ | ਜਿਸ ਨਾਲ ਦੋਵੇਂ ਲਹੂ ਲੁਹਾਨ ਹੋ ਗਏ | ਅਸੀਂ ਉਨ੍ਹਾਂ ਨੂੰ ਲੈ ਕੇ ਪੁਲਿਸ ਥਾਣਾ ਰਮਦਾਸ ਪੁੱਜੇ ਤੇ ਰਿਪੋਰਟ ਲਿਖਾ ਕੇ ਦੋਵਾਂ ਨੂੰ ਮੁੱਢਲਾ ਸਿਹਤ ਕੇਂਦਰ ਰਮਦਾਸ ਵਿਖੇ ਦਾਖਲ ਕਰਵਾਇਆ | ਜ਼ਖ਼ਮਾਂ ਦੀ ਸਥਿਤੀ ਨੂੰ ਵੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਲਈ ਰੈਫਰ ਕਰ ਦਿੱਤਾ | ਬੂਟਾ ਸਿੰਘ ਨੇ ਕਿਹਾ ਕਿ ਉਕਤ ਵਿਅਕਤੀਆਂ ਨੇ ਮੇਰੀ ਪਤਨੀ ਤੇ ਪੁੱਤਰ 'ਤੇ ਜਾਨ ਲੇਵਾ ਹਮਲਾ ਕੀਤਾ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਸਖਤ ਕਾਨੂੰਨੀ ਕਰਵਾਈ ਕੀਤੀ ਜਾਵੇ ਤੇ ਨਾਲ ਹੀ ਸਾਡੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ | ਇਸ ਸੰਬੰਧੀ ਜਦੋਂ ਪੁਲਿਸ ਥਾਣਾ ਰਮਦਾਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜ਼ਖ਼ਮੀ ਵਿਅਕਤੀਆਂ ਦਾ ਅੰਮਿ੍ਤਸਰ ਦੇ ਸਿਵਲ ਹਸਪਤਾਲ 'ਚ ਮੁਆਇਨਾ ਹੋਇਆ ਹੈ ਰਿਪੋਰਟ ਆਉਣ ਪਿਛੋਂ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਉਨ੍ਹਾਂ ਨਾਲ ਗੁਰਪ੍ਰੀਤ ਸਿੰਘ, ਅੰਮਿ੍ਤਪਾਲ ਸਿੰਘ ਤੇ ਕੁਲਵੰਤ ਸਿੰਘ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਬੱਚਿਆਂ ਦੇ ਮਾਂ ਬਾਪ ਦਾ ਵੀ ਸੁਚੇਤ ਹੋਣਾ ਜ਼ਰੂਰੀ- ਡਿੰਪੀ ਚੌਹਾਨ ਅਗਲੀ ਖ਼ਬਰ ਸਾਨੂੰ ਸਾਰਿਆਂ ਨੂੰ ਸ਼ਹੀਦਾਂ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦੈ-ਚੇਅਰਮੈਨ ਚੰਦੀ <br/>
Ad Position 24