29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੀਨੀ: ਡਿਪਟੀ ਮੇਅਰ ਨੇ ਮੌਕੇ 'ਤੇ ਪਹੁੰਚ ਕੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕਰਵਾਇਆ

Ad Position 21
No active advertisement
ਅਜੀਤ ਡੈਸਕ 01-06-2025
ਅੰਮਿ੍ਤਸਰ, 31 ਮਈ (ਹਰਮਿੰਦਰ ਸਿੰਘ)-ਕੁਝ ਦਿਨ ਪਹਿਲਾਂ ਰਣਜੀਤ ਐਵਨਿਊ ਦੇ ਬੀ-ਬਲਾਕ ਅਤੇ ਏ-ਬਲਾਕ 'ਚ ਪੀਣ ਵਾਲੇ ਪਾਣੀ 'ਚ ਗੰਦਾ ਪਾਣੀ ਆਉਣ ਅਤੇ ਗੰਦੇ ਪਾਣੀ ਦੇ ਨਿਕਾਸ ਸੰਬੰਧੀ ਮਿਲ ਰਹੀਆਂ ਗੰਭੀਰ ਸਮੱਸਿਆਵਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਨਗਰ ਨਿਗਮ ਦੀ ਸੀਨੀਅਰ ਡਿਪਟੀ ਮੇਅਰ ਪਿ੍ਅੰਕਾ ਸ਼ਰਮਾ ਆਪਣੀ ਟੀਮ ਦੇ ਨਾਲ ਮੌਕੇ 'ਤੇ ਪਹੁੰਚੀ ਅਤੇ ਉਨ੍ਹਾਂ ਨੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਸ ਦਾ ਮੌਕੇ 'ਤੇ ਨਿਪਟਾਰਾ ਕਰਨ ਦੀਆਂ ਹਦਾਇਤਾਂ ਕੀਤੀਆਂ | ਸੀਨੀਅਰ ਡਿਪਟੀ ਮੇਅਰ ਦੀ ਇਸ ਦਖਲਅੰਦਾਜ਼ੀ ਤੋਂ ਬਾਅਦ ਪਾਣੀ ਸਪਲਾਈ ਦੀ ਸਮੱਸਿਆ ਹੱਲ ਕਰ ਦਿੱਤੀ ਗਈ ਹੈ ਜਿਸ ਜਗ੍ਹਾ ਤੋਂ ਲੀਕੇਜ਼ ਹੋਣ ਕਰਕੇ ਸੀਵਰੇਜ਼ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਦੇ ਵਿਚ ਮਿਲ ਕੇ ਆ ਰਿਹਾ ਸੀ ਉਸ ਦੀ ਲੀਕੇਜ ਬੰਦ ਕਰਕੇ ਸਮੱਸਿਆ ਦਾ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿ੍ਅੰਕਾ ਸ਼ਰਮਾ ਨੇ ਦੱਸਿਆ ਕਿ ਉਕਤ ਇਲਾਕੇ ਵਿਚ ਗੰਦਾ ਪਾਣੀ ਮਿਲ ਕੇ ਆਉਣ ਦੀ ਸਮੱਸਿਆ ਦਾ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਹ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਜਦੋਂ ਗੰਦੇ ਪਾਣੀ ਦੇ ਨਿਕਾਸ (ਸੀਵਰੇਜ) ਦੀ ਜਾਂਚ ਕੀਤੀ ਗਈ, ਤਾਂ ਇੱਕ ਵੱਡੀ ਸਮੱਸਿਆ ਸਾਹਮਣੇ ਆਈ, ਜਿਸ ਜਿਸ ਦਾ ਤੁਰੰਤ ਹਲ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ 3 ਨਵੇਂ ਪਾਈਪ ਲਾਈਨ ਬਲਾਕ ਲਗਵਾਏ ਰਹੇ ਹਾਂ,ਤਾਂ ਜੋ ਪਾਣੀ ਦੇ ਨਿਕਾਸ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਜਾਵੇ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਵਿਖੇ ਸ਼ਹੀਦੀ ਪੁਰਬ ਮਨਾਇਆ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਬੱਚਿਆਂ ਦੇ ਮਾਂ ਬਾਪ ਦਾ ਵੀ ਸੁਚੇਤ ਹੋਣਾ ਜ਼ਰੂਰੀ- ਡਿੰਪੀ ਚੌਹਾਨ
Ad Position 24