ਅੰਮਿ੍ਤਸਰ, 31 ਮਈ (ਰਾਜੇਸ਼ ਕੁਮਾਰ ਸ਼ਰਮਾ)-ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਹੋਟਲ ਕੰਫਰਟ ਇਨ ਅਲਸਟੋਨੀਆ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਅਮਨਦੀਪ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਹੋਟਲ ਮਹਿਮਾਨਾਂ ਅਤੇ ਸਟਾਫ ਨੂੰ ਤੰਬਾਕੂ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਿਗਰਟਨੋਸ਼ੀ ਸਿਹਤ ਲਈ ਕਿਵੇਂ ਨੁਕਸਾਨਦੇਹ ਹੈ | ਇਸ ਦੌਰਾਨ ਹੋਟਲ ਸਟਾਫ ਨੇ ਤੰਬਾਕੂ ਤੋ ਹੋਣ ਵਾਲੇ ਨੁਕਸਾਨ ਨੂੰ ਲੈ ਕੇ ਪੋਸਟਰ ਵੀ ਬਣਾਏ | ਇਸ ਮੌਕੇ ਜਨਰਲ ਮੈਨੇਜਰ ਰਾਜੀਵ ਰੰਜਨ, ਮੋਹਿਤ ਮਨਨ, ਵਿਸ਼ਾਲ, ਮਹਿੰਦਰ, ਰਿਤਿਕਾ, ਸਤਬੀਰ, ਰਾਕੇਸ਼, ਨੀਰਜ, ਨਵਜੋਤ, ਗੁਰਦੀਪ, ਦੀਪਕ, ਪੰਕਜ, ਕਸ਼ਿਸ਼ ਆਦਿ ਹਾਜ਼ਰ ਸਨ |