ਅੰਮਿ੍ਤਸਰ, 31 ਮਈ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਅੰਮਿ੍ਤਸਰ ਆਸਥਾ ਵਲੋਂ ਅੰਮਿ੍ਤਸਰ ਜ਼ਿਲ੍ਹੇ ਦੇ 2 ਸਰਕਾਰੀ ਮਿਡਲ ਅਤੇ 1 ਪ੍ਰਾਇਮਰੀ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਦਾ ਸਾਮਾਨ ਵੰਡਿਆ ਗਿਆ, ਜਿਸ ਵਿਚ 700 ਕਾਪੀਆਂ, ਪੈੱਨ ਅਤੇ ਪੈਨਸਿਲਾਂ ਸ਼ਾਮਲ ਸਨ | ਪ੍ਰਧਾਨ ਡਾ. ਰਣਬੀਰ ਬੇਰੀ ਅਤੇ ਸਕੱਤਰ ਅੰਦੇਸ਼ ਭੱਲਾ ਦੀ ਅਗਵਾਈ ਹੇਠ ਕੀਤੇ ਗਏ ਇਸ ਉਪਰਾਲੇ ਦੇ ਪ੍ਰੋਜੈਕਟ ਚੇਅਰਮੈਨ ਡਾਇਰੈਕਟਰ ਰੋਟੇਰੀਅਨ ਪਿ੍ੰ. ਬਲਦੇਵ ਸਿੰਘ ਸੰਧੂ, ਬਿ੍ਗੇਡੀਅਰ ਜੀ. ਐੱਸ. ਸੰਧੂ ਅਤੇ ਆਈ. ਪੀ. ਪੀ. ਅਮਨ ਸ਼ਰਮਾ ਸਨ | ਇਸ ਮੌਕੇ ਸਾਬਕਾ ਪ੍ਰਧਾਨ ਅਸ਼ਵਨੀ ਅਵਸਥੀ, ਸਾਬਕਾ ਪ੍ਰਧਾਨ ਅਸ਼ੋਕ ਸ਼ਰਮਾ, ਅੱੈਚ. ਐੱਸ. ਜੋਗੀ, ਜਤਿੰਦਰ ਸਿੰਘ ਪੱਪੂ, ਹਰਦੇਸ਼ ਸ਼ਰਮਾ, ਪਰਮਜੀਤ ਸਿੰਘ, ਕੇ. ਐੱਸ. ਚੱਠਾ, ਮਨਮੋਹਨ ਸਿੰਘ, ਡਾ. ਗਗਨਦੀਪ ਸਿੰਘ, ਸ਼ਮਸ਼ੇਰ ਸਿੰਘ ਕੋਹਰੀ, ਗੁਰਬਿੰਦਰ ਖਹਿਰਾ, ਕਮਲਨੈਣ ਸਿੰਘ, ਪ੍ਰਭਦੀਪ ਕੌਰ, ਸੁਮਨਪ੍ਰੀਤ ਕੌਰ, ਅਲਕਾਪ੍ਰੀਤ ਕੌਰ, ਰਵਿੰਦਰ ਪਾਲ, ਪਿ੍ੰ. ਦਵਿੰਦਰ ਸਿੰਘ, ਪ੍ਰਦੀਪ ਕਾਲੀਆ, ਰਾਜੇਸ਼ ਬਧਵਾਰ, ਬਲਦੇਵ ਮੰਨਣ, ਰਾਕੇਸ਼ ਕੁਮਾਰ, ਡਾ. ਗਗਨਦੀਪ ਸਿੰਘ, ਪ੍ਰਮੋਦ ਕਪੂਰ, ਵਿਨੋਦ ਕਪੂਰ, ਜੇ. ਐੱਸ. ਲਿਖਾਰੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |