ਅੰਮਿ੍ਤਸਰ, 1 ਜੂਨ (ਹਰਮਿੰਦਰ ਸਿੰਘ)-ਗੁਰੂ ਅਮਰਦਾਸ ਐਵੀਨਿਊ ਵੈਲਫੇਅਰ ਕੌਂਸਲ ਵਲੋਂ ਗੁਮਟਾਲਾ ਬਾਈਪਾਸ ਦੇ ਨੇੜੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ ਗਈ | ਇਸ ਮੌਕੇ ਤੇ ਭਾਜਪਾ ਦੇ ਹਲਕਾ ਪੱਛਮੀ ਦੇ ਇੰਚਾਰਜ ਕੁਮਾਰ ਅਮਿਤ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਤੇ ਛਬੀਲ ਵਿਚ ਸੇਵਾ ਕੀਤੀ | ਇਸ ਮੌਕੇ ਠੰਡਾ ਪਾਣੀ ਦੀ ਛਬੀਲ ਤੋਂ ਇਲਾਵਾ ਲੰਗਰ ਵੀ ਵਰਤਾਇਆ ਗਿਆ | ਇਸ ਦੌਰਾਨ ਕੌਂਸਲ ਦੇ ਪ੍ਰਧਾਨ ਬਲਕਾਰ ਸਿੰਘ ਸੋਹਲ ਵਲੋਂ ਕੁਮਾਰ ਅਮਿਤ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਕਾਰ ਸਿੰਘ ਸੋਹਲ ਤੋਂ ਇਲਾਵਾ ਆਰ. ਡੀ. ਸ਼ਰਮਾ, ਸੰਦੀਪ ਕੁਮਾਰ ਟਿੰਕੂ, ਬਲਜੀਤ ਸਿੰਘ ਔਲਖ, ਬਲਕਾਰ ਸਿੰਘ, ਅਮਰਜੀਤ ਸੰਘ ਮੱਲ੍ਹੀ, ਬੱਗਾ ਸਿੰਘ ਰੋੜਾਲਾ, ਏ.ਪੀ. ਐੱਸ ਭੰਗੂ | ਪਵਨ ਕੁਮਾਰ ਕਾਲੇ, ਬਲਜੀਤ ਸਿੰਘ ਘਨੂੰਪੁਰ, ਐਡਵੋਕੇਟ ਸੀਤਲ ਸਿੰਘ, ਗੁਰਪ੍ਰੀਤ ਸਿੰਘ, ਕਰਨ ਤਾਲਵਾੜ, ਅਖਿਲੇਸ਼ ਰਾਇ, ਵਿਨੋਦ ਸ਼ਰਮਾ, ਸਵਿੰਦਰ ਪਾਲ ਪੁੰਜ ਆਦਿ ਨੇ ਛਬੀਲ ਅਤੇ ਲੰਗਰ 'ਚ ਸੇਵਾ ਕੀਤੀ |