24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਡੀ.ਏ.ਵੀ. ਕਾਲਜ ਵਿਖੇ ਹਿੰਦੀ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 28-09-2025
ਅੰਮਿ੍ਤਸਰ, 27 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਨੇ ਰਾਸ਼ਟਰੀ ਭਾਸ਼ਾ ਹਿੰਦੀ ਪ੍ਰਤੀ ਸਤਿਕਾਰ ਅਤੇ ਪਿਆਰ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਦੇ ਕੈਂਪਸ 'ਚ ਹਿੰਦੀ ਵਿਭਾਗ ਰਾਹੀਂ ਇਕ ਵਿਸ਼ੇਸ਼ ਹਿੰਦੀ ਦਿਵਸ ਮਨਾਇਆ ਗਿਆ | ਇਸ ਮੌਕੇ ਤਿੰਨ-ਭਾਸ਼ੀ ਕਵਿਤਾ ਪਾਠ ਮੁਕਾਬਲਾ ਵੀ ਕਰਵਾਇਆ ਗਿਆ, ਜੋ ਭਾਸ਼ਾਈ ਵਿਭਿੰਨਤਾ 'ਚ ਏਕਤਾ ਦੀ ਇਕ ਵਿਲੱਖਣ ਉਦਾਹਰਣ ਪੇਸ਼ ਕਰਦਾ ਸੀ | ਪ੍ਰੋਗਰਾਮ ਦਾ ਉਦਘਾਟਨ ਪਿ੍ੰਸੀਪਲ ਡਾ. ਅਮਰਦੀਪ ਗੁਪਤਾ, ਫੈਕਲਟੀ ਅਤੇ ਵਿਦਿਆਰਥੀਆਂ ਦੀ ਮੌਜੂਦਗੀ 'ਚ ਕੀਤਾ ਗਿਆ | ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਡਾ. ਅਮਰਦੀਪ ਗੁਪਤਾ ਨੇ ਕਿਹਾ ਕਿ ਅੱਜ ਦਾ ਤਿੰਨ-ਭਾਸ਼ੀ ਸਮਾਗਮ ਸਿਰਫ਼ ਇਕ ਮੁਕਾਬਲਾ ਨਹੀਂ ਹੈ, ਸਗੋਂ ਸਾਡੀ ਸਿੱਖਿਆ ਨੀਤੀ ਦੀ ਮੂਲ ਭਾਵਨਾ ਨੂੰ ਜੀਵਨ 'ਚ ਲਿਆਉਣ ਦਾ ਇਕ ਯਤਨ ਹੈ | ਹਿੰਦੀ ਸਾਡੀ ਰਾਸ਼ਟਰੀ ਪਛਾਣ ਹੈ, ਅੰਗਰੇਜ਼ੀ ਵਿਸ਼ਵਵਿਆਪੀ ਸੰਚਾਰ ਦਾ ਮਾਧਿਅਮ ਹੈ, ਅਤੇ ਪੰਜਾਬੀ ਸਾਡੀਆਂ ਸੱਭਿਆਚਾਰਕ ਜੜ੍ਹਾਂ ਦਾ ਧਾਰਨੀ ਹੈ |ਉਨ੍ਹਾਂ ਸਵੀਕਾਰ ਕੀਤਾ ਕਿ ਡੀ. ਏ. ਵੀ. ਸਿੱਖਿਆ ਅਤੇ ਭਾਰਤੀ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਦੀ ਸੰਭਾਲ ਦੋਵਾਂ ਲਈ ਵਚਨਬੱਧ ਹੈ | ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਕਿਰਨ ਖੰਨਾ ਨੇ ਦੱਸਿਆ ਕਿ ਇਸਦਾ ਉਦੇਸ਼ ਵਿਦਿਆਰਥੀਆਂ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਵੱਖ-ਵੱਖ ਭਾਸ਼ਾਵਾਂ ਸਾਡੀ ਅਨਮੋਲ ਵਿਰਾਸਤ ਹਨ | ਮੁਕਾਬਲੇ ਦੀ ਵਿਲੱਖਣਤਾ ਇਹ ਸੀ ਕਿ ਭਾਗੀਦਾਰਾਂ ਨੇ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ 'ਚ ਕਵਿਤਾਵਾਂ ਦੇ ਅੰਸ਼ ਪੇਸ਼ ਕੀਤੇ | ਵਿਦਿਆਰਥੀਆਂ ਨੇ ਨਾ ਸਿਰਫ਼ ਆਪਣੀਆਂ ਕਵਿਤਾਵਾਂ ਦੇ ਭਾਵਪੂਰਨ ਪਾਠ ਨਾਲ ਦਰਸ਼ਕਾਂ ਨੂੰ ਮੋਹਿਤ ਕੀਤਾ, ਸਗੋਂ ਤਿੰਨਾਂ ਭਾਸ਼ਾਵਾਂ ਵਿਚਕਾਰ ਸਦਭਾਵਨਾ ਸਥਾਪਤ ਕਰਕੇ ਇਕ ਸੱਭਿਆਚਾਰਕ ਅਤੇ ਬੌਧਿਕ ਅਨੁਭਵ ਵੀ ਪ੍ਰਦਾਨ ਕੀਤਾ | ਪ੍ਰੋਗਰਾਮ ਦੇ ਅਖ਼ੀਰ 'ਚ ਜੇਤੂਆਂ ਨੂੰ ਇਨਾਮ ਵੰਡੇ ਗਏ | ਡਾ. ਅਤੁਲਾ ਭਾਸਕਰ, ਸਟਾਫ ਸਕੱਤਰ ਡਾ. ਨੀਰਜ ਗੁਪਤਾ, ਡਾ. ਸੀਮਾ ਸ਼ਰਮਾ, ਡਾ. ਸਮਿ੍ਤੀ ਅਗਰਵਾਲ, ਅਤੇ ਪ੍ਰੋ. ਪੂਨਮ ਕੁਮਾਰੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਿਮਰਨਜੀਤ ਸਿੰਘ ਮਾਨ ਨੇ ਜੇਲ੍ਹ 'ਚ ਬੰਦ ਭਾਈ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਏ. ਆਈ. ਦੀ ਦੁਰਵਰਤੋਂ ਸਿੱਖ ਭਾਵਨਾਵਾਂ ਤੇ ਆਸਥਾ ਲਈ ਵੱਡਾ ਖ਼ਤਰਾ-ਪਿ੍ੰ: ਡਾਕਟਰ ਕੁਲਵਿੰਦਰ ਸਿੰਘ <br/>
Ad Position 24