ਅੰਮਿ੍ਤਸਰ, 27 ਸੰਤਬਰ (ਗਗਨਦੀਪ ਸ਼ਰਮਾ)-ਲਿਵਾਸਾ ਹਸਪਤਾਲ ਅਤੇ ਉੱਤਰੀ ਭਾਰਤ ਦੇ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਵਲੋਂ 85 ਸਾਲ ਦੀ ਬਜ਼ੁਰਗ ਔਰਤ ਦੇ ਜ਼ੀਰੋ ਤਕਨੀਕ ਰਾਹੀਂ ਸਫਲਤਾਪੂਰਵਕ ਗੋਢੇ ਬਦਲ ਕੇ ਉਸਨੂੰ ਆਮ ਵਾਂਗ ਚੌਂਕੜੀ ਮਾਰਕੇ ਬੈਠਣ ਦਾ ਜਾਦੂਮਈ ਕ੍ਰਿਸ਼ਮਾ ਕੀਤਾ ਹੈ | ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜੰਮੂ ਵਾਸੀ ਕੌਸ਼ਲਿਆ ਨਾਮਕ ਔਰਤ ਪਿਛਲੇ ਲੰਮੇ ਸਮੇਂ ਤੋਂ ਗੋਡਿਆਂ ਦੀ ਸਮੱਸਿਆ ਨਾਲ ਪੀੜਤ ਸੀ, ਜਿਸ ਕਾਰਨ ਉਹ ਪੂਰੀ ਤਰਾਂ ਚੱਲਣ-ਫਿਰਨ ਤੋਂ ਅਸਮਰਥ ਸੀ | ਕੋਈ ਵੀ ਡਾਕਟਰ ਉਸਦੇ ਗੋਡਿਆਂ ਦੀ ਸਰਜਰੀ ਕਰਨ ਲਈ ਹਾਮੀ ਨਹੀਂ ਭਰਦਾ ਸੀ | ਉਨ੍ਹਾਂ ਨੇ ਜ਼ੀਰੋ ਤਕਨੀਕ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਧੁਨਿਕ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ ਇਸ ਤਕਨੀਕ ਰਾਹੀਂ ਉਹ ਹੁਣ ਤੱਕ ਹਜ਼ਾਰਾਂ ਸਫਲਤਾ ਪੂਰਵਕ ਸਰਜਰੀਆਂ ਕਰਕੇ ਰੋਬੋਟਿਕ ਸਰਜਰੀ ਨੂੰ ਵੀ ਪਿੱਛੇ ਛੱਡ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਰੋਬੋਟਿਕ ਸਰਜਰੀ ਵਿਚ ਚੀਰਾ ਵੱਡਾ ਲਗਦਾ ਹੈ ਅਤੇ ਆਪ੍ਰੇਸ਼ਨ ਵਿਚ ਲੰਬਾ ਸਮਾਂ ਲੱਗਣ ਦੇ ਕਾਰਨ ਵਜਨੀ ਅਤੇ ਬਜ਼ੁਰਗ ਮਰੀਜ਼ਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇੱਥੋਂ ਤੱਕ ਕਿ ਉਨ੍ਹਾਂ ਦਾ ਜੀਵਨ ਵੀ ਖਤਰੇ ਵਿਚ ਪੈ ਸਕਦਾ ਹੈ ਲੇਕਿਨ ਜ਼ੀਰੋ ਤਕਨੀਕ ਨਾਲ ਵਜਨ, ਉਮਰ ਅਤੇ ਹੋਰ ਸਰੀਰਕ ਸਮੱਸਿਆਵਾਂ ਰੁਕਾਵਟ ਨਹੀਂ ਬਣਦੀਆਂ |