24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਹਜ਼ਾਰਾਂ ਵਰ੍ਹੇ ਪੁਰਾਣੀਆਂ ਦੁਰਲੱਭ ਵਸਤੂਆਂ ਅਤੇ ਸਿੱਖ ਰਾਜ ਦੇ ਸਿੱਕਿਆਂ ਬਾਰੇ ਦਿੱਤੀ ਜਾਣਕਾਰੀ <br/>

Ad Position 21
No active advertisement
ਅਜੀਤ ਡੈਸਕ 28-09-2025
ਅੰਮਿ੍ਤਸਰ, 27 ਸਤੰਬਰ (ਸੁਰਿੰਦਰ ਕੋਛੜ)-ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਅੱਜ ਸਵੇਰੇ ਪੰਜ-ਆਬ ਹੈਰੀਟੇਜ ਮਿਊਜ਼ੀਅਮ ਦੇ ਮੁੱਖ ਪ੍ਰਬੰਧਕ ਅਤੇ ਪੁਰਾਤਤਵ ਖੋਜ-ਕਰਤਾ ਪ੍ਰਤੀਕ ਸਹਿਦੇਵ ਵਲੋਂ ਆਪਣੇ ਨਿੱਜੀ ਸਕੂਲ ਦੇ ਵੱਡੇ ਹਿੱਸੇ 'ਚ ਸਥਾਪਿਤ ਕੀਤੇ ਪ੍ਰਾਚੀਨ ਤੇ ਦੁਰਲੱਭ ਵਸਤੂਆਂ ਦੇ ਅਜਾਇਬ-ਘਰ 'ਚ ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ਼ ਨੂੰ ਸਦੀਆਂ ਪੁਰਾਣੀ ਵਿਰਾਸਤ ਤੋਂ ਜਾਣੂ ਕਰਵਾਇਆ | ਇਸ ਮੌਕੇ 'ਤੇ ਪਿ੍ੰਸੀਪਲ ਅੰਕਿਤਾ ਸਹਿਦੇਵ, ਵਾਈਸ ਪਿ੍ੰਸੀਪਲ ਸੁਭਾਸ਼ ਚੰਦਰ, ਸਤੀਸ਼ ਜੋਸ਼ੀ, ਮੋਹਿਤ ਸਹਿਦੇਵ, ਕੋਮਲ ਸਹਿਦੇਵ, ਤਿ੍ਪਤਾ ਰਾਣੀ, ਪਰਮਜੀਤ ਕੌਰ, ਨੀਤੂ ਪਰਿੰਦਾ, ਕਮਲਪ੍ਰੀਤ ਕੌਰ ਅਤੇ ਮੈਡਮ ਨੀਨੂ ਆਦਿ ਵੀ ਹਾਜ਼ਰ ਸਨ | ਪ੍ਰਤੀਕ ਸਹਿਦੇਵ ਨੇ ਹਾਜ਼ਰ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮਹਾਂਜਨਪਦ ਕਾਲ ਦੇ 500 ਸਾਲ ਤਕ ਚੱਲਣ ਵਾਲੇ ਪੰਚਮਾਰ ਸਿੱਕੇ, ਹੜੱਪਾ ਕਾਲ, ਮੁਗਲ ਕਾਲ ਦੇ ਦੌਰਾਨ ਬਾਦਸ਼ਾਹ ਤੈਮੂਰ ਆਮਿਰ, ਹੁਮਾਯੂ, ਅਕਬਰ, ਜਹਾਂਗੀਰ, ਸ਼ਾਹ ਜਹਾਨ, ਮੁਰਾਦ ਬਖ਼ਸ਼, ਔਰੰਗਜ਼ੇਬ, ਸ਼ਾਹ ਆਲਮ ਬਹਾਦਰ, ਮੁਹੰਮਦ ਸ਼ਾਹ ਰੰਗੀਲਾ, ਆਲਮਗੀਰ ਤੇ ਮੁਹੰਮਦ ਸ਼ਾਹ ਜ਼ਫ਼ਰ ਆਦਿ ਦੇ ਸਿੱਕੇ, ਆਹਲੂਵਾਲੀਆ ਤੇ ਭੰਗੀ ਮਿਸਲ ਦੇ ਸਿੱਕੇ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਸ਼ੇਰ ਸਿੰਘ, ਜਰਨੈਲ ਹਰੀ ਸਿੰਘ ਨਲਵਾ, ਦੀਵਾਨ ਮੋਤੀ ਰਾਮ ਤੇ ਦੀਵਾਨ ਕਿਰਪਾ ਰਾਮ ਆਦਿ ਦੁਆਰਾ ਜਾਰੀ ਕੀਤੇ ਗਏ ਪਿੱਤਲ, ਸੋਨੇ ਤੇ ਚਾਂਦੀ ਦੇ ਸਿੱਕਿਆਂ ਦੇ ਇਤਿਹਾਸ ਤੋਂ ਜਾਣੰੂ ਕਰਵਾਇਆ | ਉਕਤ ਦੇ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਾਥੀ ਦੰਦ ਦੇ ਬਣੇ ਲਗਭਗ 6 ਹਜ਼ਾਰ ਸਾਲ ਪੁਰਾਣੇ ਕੜੇ ਤੇ ਸ਼ਸਤਰਾਂ ਸਮੇਤ 6-7 ਸਦੀਆਂ ਪੁਰਾਣੇ ਸ਼ੁੱਧ ਚਾਂਦੀ ਦੇ ਬਣੇ ਰਵਾਇਤੀ ਗਹਿਣਿਆਂ ਬਾਰੇ ਵੀ ਜਾਣਕਾਰੀ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਅਵਤਾਰ ਪੁਰਬ ਕਮੇਟੀ ਵਲੋਂ ਚੌਥੇ ਪਾਤਿਸ਼ਾਹ ਦੇ 491ਵੇਂ ਅਵਤਾਰ ਪੁਰਬ ਨੂੰ ਸਮਰਪਿਤ ਭਾਸ਼ਨ ਮੁਕਾਬਲੇ... ਅਗਲੀ ਖ਼ਬਰ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਖੂਨਦਾਨ ਕੈਂਪ <br/>
Ad Position 24