ਅੰਮਿ੍ਤਸਰ, 18 ਅਕਤੂਬਰ (ਜਸਵੰਤ ਸਿੰਘ ਜੱਸ)-ਫੋਰ ਐੱਸ. ਕਾਲਜ ਆਫ ਕਾਮਰਸ ਫਾਰ ਵੂਮੈਨ ਦੇ ਰੋਟਰੈਕਟ ਕਲੱਬ ਵਲੋਂ ਆਪਣੀ ਸਰਵਿਸ ਟੂ ਅਦਰਜ਼ ਮੁਹਿੰਮ ਹੇਠ ਪ੍ਰੋਜੈਕਟ ਰੌਸ਼ਨੀ 2025 ਮਨਾਇਆ ਗਿਆ | ਇਸ ਦੌਰਾਨ ਸਰਕਾਰੀ ਸੀਨੀ: ਸੈ: ਸਕੂਲਲ ਐੱਮ.ਐੱਸ. ਗੇਟ ਸ਼ਿਵਾਲਾ ਰੋਡ ਦੇ ਵਿਦਿਆਰਥੀਆਂ ਨਾਲ ਦੀਵਾਲੀ ਦੀ ਖੁਸ਼ੀ ਸਾਂਝੀ ਕੀਤੀ ਗਈ | ਰੋਟਰੈਕਟਰਾਂ ਨੇ ਛੇਵੀਂ ਜਮਾਤ ਦੇ ਬੱਚਿਆਂ ਨੂੰ ਕਹਾਣੀਆਂ ਸੁਣਾਈਆਂ, ਗੱਲਬਾਤ ਕੀਤੀ, ਗੀਤ-ਸੰਗੀਤ ਰਾਹੀਂ ਰੌਣਕ ਲਾਈ ਅਤੇ ਖਾਣ-ਪੀਣ ਦੇ ਪੈਕਟ ਸੁਗਾਤ ਵਜੋਂ ਭੇਂਟ ਕੀਤੇ | ਸ੍ਰੀਮਤੀ ਨਤਾਸ਼ਾ ਮਹਾਜਨ ਅਤੇ ਮਿਸ ਮਮਤਾ ਅਰੋੜਾ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਦੌਰਾਨ ਕਾਲਜ ਪਿ੍ੰਸੀਪਲ ਡਾ. ਨਵਦੀਪ ਕੌਰ ਨੇ ਪੂਰੀ ਟੀਮ ਨੂੰ ਦੀਵਾਲੀ ਦੇ ਅਸਲ ਸੁਨੇਹੇ ਪਿਆਰ ਤੇ ਰੌਸ਼ਨੀ ਵੰਡਣ ਨੂੰ ਹਕੀਕਤ ਬਣਾਉਣ ਲਈ ਵਧਾਈ ਦਿੱਤੀ |