ਅੰਮਿ੍ਤਸਰ, 3 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਬੇਰੀ ਗੇਟ ਅੰਮਿ੍ਤਸਰ ਵਿਖੇ ਪਿ੍ੰ. ਡਾ. ਅੰਜੂ ਮਹਿਤਾ ਦੀ ਪ੍ਰਧਾਨਗੀ ਹੇਠ ਖੋਜ ਕਮੇਟੀ ਅਤੇ ਸਾਬਕਾ ਵਿਦਿਆਰਥੀ ਕਮੇਟੀ ਵਲੋਂ ਰਾਸ਼ਟਰੀ ਸਿੱਖਿਆ ਨੀਤੀ-2020 'ਤੇ ਇਕ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੇ ਮੁੱਖ ਮਹਿਮਾਨ ਡਾ. ਸ਼ਕੁੰਤਲਾ ਨਾਗਪਾਲ (ਸਾਬਕਾ ਮੁਖੀ ਸਿੱਖਿਆ ਅਤੇ ਵਿਸਤਾਰ ਵਿਭਾਗ ਐਨ. ਸੀ. ਈ. ਆਰ. ਟੀ. ਨਵੀਂ ਦਿੱਲੀ ਤੇ ਸਾਬਕਾ ਵਿਦਿਆਰਥਣ) ਸਨ, ਜਿਨ੍ਹਾਂ ਦਾ ਪਿ੍ੰ. ਅੰਜੂ ਮਹਿਤਾ ਨੇ ਨਿੱਘਾ ਸਵਾਗਤ ਕੀਤਾ | ਮੁੱਖ ਮਹਿਮਾਨ ਡਾ. ਸ਼ਕੁੰਤਲਾ ਨਾਗਪਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਵਿਦਿਆਰਥੀਆਂ ਦਾ ਪੂਰਨ ਵਿਕਾਸ ਇਸ ਤਰ੍ਹਾਂ ਨਾਲ ਕਰਨਾ ਚਾਹੀਦਾ ਹੈ ਕਿ ਉਹ ਜੀਵਨ 'ਚ ਹਮੇਸ਼ਾ ਸਹੀ ਰਸਤਾ ਚੁਣਨ ਅਤੇ ਆਪਣੇ ਦੇਸ਼ ਦਾ ਵਿਕਾਸ ਕਰਨ | ਐੱਨ. ਪੀ. ਈ.-2020 ਦਾ ਮੁੱਖ ਉਦੇਸ਼ ਵਿਦਿਅਰਥੀਆਂ ਦਾ ਮਾਨਸਿਕ, ਭਾਵਨਾਤਮਕ ਅਧਿਆਤਮਕ ਆਦਿ ਪੂਰਨ ਵਿਕਾਸ ਕਰਨਾ ਹੈ | ਇਸ ਮੌਕੇ ਡਾ. ਅਨੀਤਾ ਸ਼ਰਮਾ, ਡਾ. ਹਰਪ੍ਰੀਤ ਕੌਰ, ਡਾ. ਕੁਲਦੀਪ ਭੁੱਲਰ, ਡਾ. ਨਮਰਤਾ, ਡਾ. ਸਵਿਤਾ ਰਾਮਪਾਲ, ਡਾ. ਅਮਰਦੀਪ ਕੌਰ, ਡਾ. ਜੀਵਨ ਜੋਤੀ, ਸ੍ਰੀਮਤੀ ਸ਼ਿਖਾ, ਸ੍ਰੀਮਤੀ ਸਿਮਰਨਦੀਪ ਕੌਰ ਅਤੇ ਮਨਿੰਦਰ ਆਦਿ ਮੌਜੂਦ ਸਨ |