11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮੂਰਤੀਕਾਰ ਪਦਮ ਵਿਭੂਸ਼ਨ ਰਾਮ ਵੀ ਸੁਤਾਰ ਨੂੰ ਆਰਟ ਗੈਲਰੀ 'ਚ ਕੀਤਾ ਗਿਆ ਯਾਦ

Ad Position 21
No active advertisement
ਅਜੀਤ ਡੈਸਕ 27-12-2025
ਅੰਮਿ੍ਤਸਰ, 26 ਦਸੰਬਰ (ਹਰਮਿੰਦਰ ਸਿੰਘ)-ਆਰਟ ਗੈਲਰੀ ਵਿਖੇ ਪ੍ਰਸਿੱਧ ਮੂਰਤੀਕਾਰ ਪਦਮ ਵਿਭੂਸ਼ਨ ਰਾਮ ਵੀ ਸੁਤਾਰ ਦੀ ਯਾਦ ਵਿਚ ਸ਼ੋਕ ਸਭਾ ਸੱਦੀ ਗਈ | ਜਿਸ ਵਿਚ ਆਰਟ ਗੈਲਰੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਸੁਸਾਇਟੀ ਮੈਂਬਰਾਂ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸਤਿਕਾਰ ਵਜੋਂ ਫੁੱਲ ਭੇਟ ਕੀਤੇ | ਇਸ ਦੌਰਾਨ ਸ: ਛੀਨਾ ਨੇ ਕਿਹਾ ਕਿ ਰਾਮ ਵੀ ਸੁਤਾਰ ਦਾ ਇਸ ਦੁਨੀਆ ਤੋ ਜਾਣਾ ਦੇਸ਼ ਲਈ ਬਹੁਤ ਵੱਡਾ ਘਾਟਾ ਹੈ | ਉਨ੍ਹਾਂ ਕਿਹਾ ਕਿ ਆਰਟ ਗੈਲਰੀ ਅੰਮਿ੍ਤਸਰ 'ਚ 2019 'ਚ ਲਗਾਈ ਗਈ 85ਵੀਂ ਆਲ ਇੰਡੀਆ ਪ੍ਰਦਰਸ਼ਨੀ ਦੌਰਾਨ ਉਹ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ ਸਨ | ਉਨ੍ਹਾਂ ਕਿਹਾ ਕਿ ਰਾਮ ਵੀ ਸੁਤਾਰ ਇਕ ਮਹਾਨ ਸ਼ਖ਼ਸ਼ੀਅਤ ਸਨ, ਜੋ ਪ੍ਰਮਾਤਮਾ ਦੀ ਰਜਾ ਵਿਚ ਇਸ ਦੁਨੀਆ ਤੇ 100 ਸਾਲ ਦੀ ਉਮਰ ਬਤੀਤ ਕਰਕੇ ਆਪਣੇ ਸਰੀਰ ਨੂੰ ਤਿਆਗ ਗਏ | ਉਨ੍ਹਾਂ ਆਪਣੀ ਜਿੰਦਗੀ ਵਿਚ ਅਨੇਕਾ ਹੀ ਬੁੱਤ ਬਣਾਏ ਜਿਨ੍ਹਾਂ ਵਿਚ ਸਰਦਾਰ ਪਟੇਲ ਦਾ ਬੁੱਤ ਤੇ ਗੁਜਰਾਤ 'ਚ ਮਹਾਤਮਾ ਗਾਂਧੀ ਦਾ ਬੁੱਤ ਲੋਕਸਭਾ ਦਿੱਲੀ ਵਿਚ ਲਗਾਇਆ ਹੋਇਆ ਹੈ | ਇਨ੍ਹਾਂ ਨੂੰ ਕਲਾ ਦੇ ਖੇਤਰ ਵਿਚ ਬਹੁਤ ਅਵਾਰਡ ਮਿਲੇ ਜਿਨ੍ਹਾਂ ਵਿਚ ਪਦਮ ਭੂਸ਼ਨ, ਪਦਮ ਸ਼੍ਰੀ ਮੁੱਖ ਹਨ | ਇਸ ਮੌਕੇ ਡਾ: ਅਰਵਿੰਦਰ ਸਿੰਘ ਚਮਕ, ਸੁਖਪਾਲ ਸਿੰਘ, ਨਰਿੰਦਰ ਸਿੰਘ, ਧਰਮਿੰਦਰ ਸ਼ਰਮਾ, ਓ. ਪੀ. ਸ਼ਰਮਾ, ਨਰਿੰਦਰ ਨਾਥ ਕਪੂਰ, ਸੁਭਾਸ਼ ਚੰਦਰ, ਤਜਿੰਦਰ ਛੀਨਾ, ਰਾਵਿੰਦਰ ਢਿੱਲਾੋ, ਕੁਲਵੰਤ ਸਿੰਘ ਗਿੱਲ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜਲਿ੍ਹਆਂਵਾਲਾ ਬਾਗ ਵਿਖੇ ਮਨਾਇਆ ਊਧਮ ਸਿੰਘ ਦਾ ਜਨਮ ਦਿਵਸ ਅਗਲੀ ਖ਼ਬਰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਅਜਨਾਲਾ ਵਿਖੇ ਗੁਰਮਤਿ ਸਮਾਗਮ ਅੱਜ <br/>
Ad Position 24