ਭਾਜਪਾ ਆਗੂ ਜਗਮੋਹਨ ਸਿੰਘ ਰਾਜੂ ਵਲੋਂ ਅੰਮਿ੍ਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਲਈ ਪੰਜਾਬ ਸਰਕਾਰ ਸ਼ਲਾਘਾ <br/>
ਅਜੀਤ ਡੈਸਕ
27-12-2025
ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਲਿਖੇ ਪੱਤਰ 'ਚ ਡਾ: ਰਾਜੂ ਨੇ ਕਿਹਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਅੰਮਿ੍ਤਸਰ ਨੂੰ ਪਵਿੱਤਰ ਸ਼ਹਿਰ ਐਲਾਨਣ ਅਤੇ ਇਥੋਂ ਸ਼ਰਾਬ, ਤੰਮਾਕੂ, ਮਾਸ ਅਤੇ ਇਸ ਨਾਲ ਸਬੰਧਿਤ ਉਤਪਾਦਨਾਂ ਦੀ ਵਿਕਰੀ 'ਤੇ ਪਾਬੰਧੀ ਲਗਾਉਣ ਲਈ ਲਗਾਤਾਰ ਅੰਦੋਲਨ ਕਰਦੇ ਆ ਰਹੇ ਹਨ | ਇਸ ਸੰਬੰਧ ਵਿਚ ਉਨ੍ਹਾਂ ਸ਼ਹਿਰ ਦੀ ਪਵਿੱਤਰਤਾ ਦੀ ਰੱਖਿਆ ਲਈ ਹਾਈ ਕੋਰਟ 'ਚ ਜਨਹਿਤ ਪਟੀਸ਼ਨ ਵੀ ਦਾਇਰ ਕੀਤੀ ਹੈ | ਉਨ੍ਹਾਂ ਕਿਹਾ ਕਿ ਅੰਮਿ੍ਤਸਰ ਦੇ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਰਾਜ 'ਚ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕਰਨ ਦੌਰਾਨ ਪ੍ਰਭਾਵਿਤ ਲੋਕਾਂ ਲਈ ਅਗਾਊਾ ਅਤੇ ਢਾਂਚਾਗਤ ਪੁਨਰਵਾਸ ਯੋਜਨਾਬੰਦੀ ਕੀਤੀ ਗਈ ਸੀ | ਡਾ: ਰਾਜੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਮੀਟ , ਸ਼ਰਾਬ, ਤੰਮਾਕੂ ਦੀਆਂ ਦੁਕਾਨਾਂ ਦੀ ਪਛਾਣ ਅਤੇ ਸਰਵੇਖਣ ਕੀਤਾ ਜਾਵੇ |