10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਵਾਮੀ ਸ਼ਰਧਾਨੰਦ ਦੇ ਸ਼ਹੀਦੀ ਦਿਵਸ ਦੀ ਯਾਦ 'ਚ ਵਿਸ਼ੇਸ਼ ਵੈਦਿਕ ਹਵਨ ਯੱਗ

Ad Position 21
No active advertisement
ਅਜੀਤ ਡੈਸਕ 27-12-2025
ਅੰਮਿ੍ਤਸਰ, 26 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਅੰਮਿ੍ਤਸਰ ਵਿਖੇ ਸਵਾਮੀ ਸ਼ਰਧਾਨੰਦ ਜੀ ਦੇ ਸ਼ਹੀਦੀ ਦਿਵਸ ਦੀ ਯਾਦ 'ਚ ਵਿਸ਼ੇਸ਼ ਵੈਦਿਕ ਹਵਨ ਯੱਗ ਕਰਵਾਇਆ ਗਿਆ | ਇਸ ਮੌਕੇ ਸਥਾਨਕ ਕਮੇਟੀ ਦੇ ਚੇਅਰਮੈਨ ਸੁਦਰਸ਼ਨ ਕਪੂਰ ਅਤੇ ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਮੁੱਖ ਮਹਿਮਾਨ ਵਜੋਂ ਮੌਜੂਦ ਸਨ | ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸਵਾਗਤੀ ਭਾਸ਼ਣ 'ਚ ਸਭ ਤੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਦੀ ਭਲਾਈ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਸਵਾਮੀ ਸ਼ਰਧਾਨੰਦ ਜੀ ਨੇ ਸਵਾਮੀ ਦਯਾਨੰਦ ਸਰਸਵਤੀ ਦੀਆਂ ਵੈਦਿਕ ਸਿੱਖਿਆਵਾਂ ਅਤੇ ਸਿਧਾਂਤਾਂ 'ਤੇ ਅਧਾਰਤ ਗੁਰੂਕੁਲ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਅਤੇ 1902 'ਚ ਗੁਰੂਕੁਲ ਕਾਂਗੜੀ ਦੀ ਸਥਾਪਨਾ ਕੀਤੀ | ਸੁਦਰਸ਼ਨ ਕਪੂਰ ਨੇ ਹਵਨ ਦੇ ਸਫਲ ਆਯੋਜਨ ਲਈ ਪਿ੍ੰਸੀਪਲ ਡਾ. ਵਾਲੀਆ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਵਾਮੀ ਸ਼ਰਧਾਨੰਦ ਜੀ ਨੇ ਆਪਣਾ ਪੂਰਾ ਜੀਵਨ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ | ਸੰਗੀਤ ਵਿਭਾਗ ਨੇ ਇੱਕ ਭਾਵਪੂਰਨ ਭਜਨ ਪੇਸ਼ ਕੀਤਾ | ਡਾ. ਅਨੀਤਾ ਨਰਿੰਦਰ, ਮੁਖੀ, ਹਿੰਦੀ ਵਿਭਾਗ ਨੇ ਮੰਚ ਸੰਚਾਲਨ ਕੀਤਾ | ਇਸ ਮੌਕੇ ਇੰਦਰਪਾਲ ਆਰੀਆ ਪ੍ਰਧਾਨ ਆਰੀਆ ਸਮਾਜ ਲਕਸ਼ਮਣਸਰ, ਰਾਕੇਸ਼ ਮਹਿਰਾ ਮੰਤਰੀ, ਆਰੀਆ ਸਮਾਜ ਸ਼ਕਤੀਨਗਰ, ਪਿਆਰੇ ਲਾਲ ਸੇਠ ਮੈਂਬਰ ਸਥਾਨਕ ਕਮੇਟੀ, ਅਨਿਲ ਵਿਨਾਇਕ, ਹਰੀਸ਼ ਓਬਰਾਏ, ਸ੍ਰੀਮਤੀ ਰੇਣੂ ਘਈ ਸਮੇਤ ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ਼ ਦੇ ਮੈਂਬਰ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ 'ਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਤ੍ਰੈ-ਸ਼ਤਾਬਦੀ ਕਾਲਜ ਵਿਖੇ ਸਾਹਿਬਜ਼ਾਦਿਆਂ ਅਤੇ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ...
Ad Position 24