29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਘਰ 'ਚ ਦਾਖ਼ਲ ਹੋ ਕੇ ਪਰਿਵਾਰ ਨਾਲ ਕੀਤੀ ਕੁੱਟਮਾਰ, 6 ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 01-06-2025
ਤਰਨ ਤਾਰਨ, 31 ਮਈ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਇਕ ਘਰ ਵਿਚ ਦਾਖ਼ਲ ਹੋ ਕੇ 6 ਵਿਅਕਤੀਆਂ ਵਲੋਂ ਪਰਿਵਾਰ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਰਾਏ ਅਮਾਨਤ ਖਾਂ ਵਿਖੇ ਸ਼ੁਸ਼ੀਲਾ ਦੇਵੀ ਪਤਨੀ ਵੇਦ ਪ੍ਰਕਾਸ਼ ਵਾਸੀ ਢੰਡ ਨੇ ਸ਼ਿਕਾਇਤ ਦਰਜ ਕਰਵਾਈ ਕਿ 26 ਮਈ ਨੂੰ ਉਹ ਅਤੇ ਉਸਦੀ ਬੇਟੀ ਅਤੇ ਬੇਟਾ ਘਰ ਵਿਚ ਹਾਜ਼ਰ ਸੀ ਕਿ ਸ਼ਰਨਜੀਤ ਕੌਰ ਪਤਨੀ ਨਵਪ੍ਰੀਤ ਸਿੰਘ, ਗੁਰਮੀਤ ਸਿੰਘ ਪੁੱਤਰ ਲਖਵਿੰਦਰ ਸਿੰਘ, ਨਵਪ੍ਰੀਤ ਸਿੰਘ ਪੁੱਤਰ ਸ਼ਰਨਜੀਤ ਸਿੰਘ ਵਾਸੀਅਨ ਢੰਡ, ਸੁਰਿੰਦਰ ਸਿੰਘ ਵਾਸੀ ਘਰਿੰਡਾ, ਕਾਲੀ ਪੁੱਤਰ ਸੁਰਿੰਦਰ ਸਿੰਘ ਵਾਸੀ ਚੱਕ, ਮਨਪ੍ਰੀਤ ਕੌਰ ਪਤਨੀ ਕਾਲੀ ਵਾਸੀ ਚੱਕ ਹਥਿਆਰਾਂ ਸਮੇਤ ਸਾਡੇ ਘਰ ਵਿਚ ਦਾਖ਼ਲ ਹੋ ਗਏ ਅਤੇ ਸਾਡੇ ਉਪਰ ਹਮਲਾ ਕਰ ਦਿੱਤਾ | ਜਿਸ ਵਿਚ ਉਸਦੀ ਬੇਟੀ ਪੂਜਾ ਦੇ ਮੱਥੇ 'ਤੇ ਦਾਤਰ ਲੱਗਾ ਅਤੇ ਬੇਟੇ ਜੋਗੇਸ਼ ਦੇ ਹਾਕੀ ਮਾਰੀ ਜੋ ਮੇਰੇ ਬੇਟੇ ਦੇ ਖੱਬੇ ਮੋਢੇ 'ਤੇ ਲੱਗਾ | ਉਸਦੇ ਸਿਰ ਵਿਚ ਰੋੜਾ ਮਾਰ ਕੇ ਉਸਨੂੰ ਵੀ ਜ਼ਖ਼ਮੀ ਕਰ ਦਿੱਤਾ ਅਤੇ ਭੀੜ ਇਕੱਠੀ ਹੁੰਦੀ ਦੇਖ ਕੇ ਉਕਤ ਵਿਅਕਤੀ ਧਮਕੀਆਂ ਦਿੰਦੇ ਹੋਏ ਉਥੋਂ ਦੌੜ ਗਏ | ਉਹ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਇਲਾਜ ਲਈ ਦਾਖ਼ਲ ਰਹੇ | ਜਾਂਚ ਅਧਿਕਾਰੀ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸਾਲਿਆਂ ਕੁੱਟਿਆ ਜੀਜਾ, 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸਾਲਿਆਂ ਕੁੱਟਿਆ ਜੀਜਾ, 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24