30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪੈਨਸ਼ਨਰਜ ਐਸੋਸੀਏਸ਼ਨ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 01-06-2025
ਪੱਟੀ, 31 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੈਨਸ਼ਨਰਜ ਅਤੇ ਫੈਮਿਲੀ ਪੈਨਸ਼ਨਰਜ ਵੈਲਫੇਅਰ ਐਸੋਸੀੲਸ਼ਨ ਦੀ ਮੀਟਿੰਗ ਮਨਜੀਤ ਕੌਰ ਬੁਰਜ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਪੱਟੀ ਤਹਿਸੀਲ ਦੇ ਪੈਨਸ਼ਨਰਾਂ ਨੇ ਭਾਗ ਲਿਆ | ਵਧੀਕ ਜਨਰਲ ਸਕੱਤਰ ਗੁਰਦੇਵ ਸਿੰਘ ਨੇ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਅਤੇ ਮੀਟਿੰਗ ਦਾ ਏਜੰਡਾ ਦੱਸਿਆ | ਬੁਲਾਰਿਆਂ ਵਿਚੋਂ ਮੁੱਖ ਸਲਾਹਕਾਰ ਬਲਵਿੰਦਰ ਕੁਮਾਰ ਕਪੂਰ, ਸੀਨੀਅਰ ਮੀਤ ਪ੍ਰਧਾਨ ਵਿਰਸਾ ਸਿੰਘ ਪੰਨੂੰ, ਮੀਤ ਪ੍ਰਧਾਨ ਵਿਜੇ ਕੁਮਾਰ ਸ਼ਰਮਾ ਅਤੇ ਜਨਰਲ ਸਕੱਤਰ ਵਿਜੇ ਕੁਮਾਰ ਵਿਧਾਇਕ ਆਦਿ ਨੇ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਪ੍ਰਤੀ ਬੇਰੁਖ਼ੀ ਦੀ ਨਿਖੇਧੀ ਕਰਦਿਆਂ ਤਿੱਖੀ ਆਲੋਚਨਾ ਕੀਤੀ | ਉਨ੍ਹਾਂ ਭਰੇ ਮਨ ਨਾਲ ਆਖਿਆ ਕਿ ਮੁਫ਼ਤ ਦੇ ਦਮਗਜੇ ਮਾਰਨ ਵਾਲੀ ਪੰਜਾਬ ਦੀ ਮਾਨ ਸਰਕਾਰ ਬਜ਼ੁਰਗਾਂ ਨੂੰ ਬਣਦੇ ਹੱਕ ਦੇਣ ਲਈ ਵੀ ਆਨਾਕਾਨੀ ਕਰ ਰਹੀ ਹੈ | ਉਨ੍ਹਾਂ ਇਸ ਪੱਖੋਂ ਇਸ ਮਾਨ ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਮਾੜੀ ਤੇ ਘਟੀਆ ਸਰਕਾਰ ਦੱਸਿਆ | ਅਖੀਰ ਵਿਚ ਪ੍ਰਧਾਨ ਮਨਜੀਤ ਕੌਰ ਬੁਰਜ ਨੇ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਨੂੰ ਕਿਸ਼ਤਾਂ ਵਿਚ ਬਕਾਏ ਦੇਣ ਦੀ ਨੀਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਆਖਿਆ ਕਿ ਸ਼ਾਇਦ ਇਸ ਤਰ੍ਹਾਂ ਦੀ ਮਾੜੀ ਨੀਤੀ ਨਾਲ ਬਕਾਏ ਦੇਣ ਵਾਲੀ ਪੰਜਾਬ ਦੀ ਪਹਿਲੀ ਸਭ ਤੋਂ ਘਟੀਆ ਸਰਕਾਰ ਬਣ ਗਈ ਹੈ, ਪਰ ਪੈਨਸ਼ਨਰ ਵੀ ਅਨਿਆਂ ਅੱਗੇ ਝੁਕਣ ਵਾਲੇ ਨਹੀਂ ਹਨ | ਅਸੀਂ ਨਿਆਂ ਲੈਣ ਨਿਰੰਤਰ ਸੰਘਰਸ਼ ਜਾਰੀ ਰੱਖਾਂਗੇ ਅਤੇ ਜੇਕਰ ਇਸ ਸਰਕਾਰ ਨੇ ਕੋਈ ਨਿਆਂ ਨਾ ਦਿੱਤਾ ਤਾਂ ਅਗਲੀ ਵਾਰ ਇਸ ਨੂੰ ਮੁੜ ਸੱਤਾ ਵਿਚ ਆਉਣ ਦਾ ਮੌਕਾ ਨਹੀਂ ਦੇਵਾਂਗੇ | ਇਸ ਮੌਕੇ ਬੇਅੰਤ ਸਿੰਘ ਖੇਮਕਰਨ, ਅਰਜਨ ਸਿੰਘ, ਸਵਰਨ ਸਿੰਘ, ਮੇਜਰ ਸਿੰਘ ਸੇਵਾ ਮੁਕਤ ਲੈਕਚਰਾਰ, ਸੁਲੱਖਣ ਸਿੰਘ, ਅਸ਼ੋਕ ਕੁਮਾਰ ਸਭਰਾ, ਸੁਰਿੰਦਰ ਸਿੰਘ, ਰਸ਼ਪਾਲ ਸਿੰਘ ਰੰਧਾਵਾ, ਗੁਰਪ੍ਰਤਾਪ ਸਿੰਘ, ਗੁਰਸੇਵਕ ਸਿੰਘ, ਸੁਭਾਸ਼ ਚੰਦਰ ਸ਼ਰਮਾ, ਅਨੀਤਾ ਰਾਣੀ ਆਦਿ ਨੇ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਵਿਕਸਿਤ ਕਿ੍ਸ਼ੀ ਸੰਕਲਪ ਅਭਿਆਨ ਦਾ ਮੁੱਖ ਮਕਸਦ ਖੇਤੀਬਾੜੀ ਦੀ ਆਮਦਨ 'ਚ ਵਾਧਾ ਕਰਨਾ- ਡਾ. ਪ੍ਰਭਜੀਤ ਸਿੰਘ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਵਿਖੇ ਸੈਮੀਨਾਰ ਲਗਾਇਆ <br/>
Ad Position 24