ਬਾਬਾ ਬਕਾਲਾ ਸਾਹਿਬ, 2 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਸਰੋਵਰ ਬਾਬਾ ਗੁਰਮੁੱਖ ਸਿੰਘ ਜੀ ਵਿਖੇ ਪੰਜਾਬ ਨੰਬਰਦਾਰਾ ਯੂਨੀਅਨ (ਰਜਿ: ਨੰ: 643) ਦੀ ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਮੀਟਿੰਗ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਪੰਨੂ ਤੇ ਤਹਿਸੀਲ ਪ੍ਰਧਾਨ ਜੋਗਿੰਦਰ ਸਿੰਘ ਸਿੱਧਵਾਂ ਤਰਸਿੱਕਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਸੀਨੀ: ਮੀਤ ਪ੍ਰਧਾਨ ਹੁਸ਼ਿਆਰ ਸਿੰਘ ਝੰਡੇਰ ਵਿਸ਼ੇਸ਼ ਤੌਰ 'ਤੇ ਪੁੱਜੇ, ਇਸ ਮੌਕੇ ਹੋਈ ਚੋਣ ਵਿਚ ਸਰਬ ਸੰਮਤੀ ਨਾਲ ਸ: ਤਰਲੋਚਨ ਸਿੰਘ ਧੂਲਕਾ ਨੂੰ ਪ੍ਰਧਾਨ ਅਤੇ ਰਾਜਿੰਦਰ ਸਿੰਘ ਲਿੱਧੜ ਨੂੰ ਸੀਨੀਅਰ ਮੀਤ ਪ੍ਰਧਾਨ ਚੁਣ ਲਿਆ ਗਿਆ | ਇਸ ਤੋਂ ਇਲਾਵਾ ਜਗਤਾਰ ਸਿੰਘ ਮਹਿਸਮਪੁਰ ਮੀਤ ਪ੍ਰਧਾਨ, ਹੀਰਾ ਸਿੰਘ ਬਾਣੀਆ ਜ: ਸਕੱਤਰ, ਸ਼ਮਸ਼ੇਰ ਸਿੰਘ ਭਿੰਡਰ ਸੈਕਟਰੀ, ਹਰਬੀਰ ਸਿੰਘ ਮੀਤ ਸੈਕਟਰੀ ਭੋਰਸ਼ੀ ਰਾਜਪੂਤਾਂ, ਮਨਜਿੰਦਰ ਸਿੰਘ ਖਜ਼ਾਨਚੀ ਆਦਿ ਚੁਣੇ ਗਏ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਚੋਣ ਮੈਨੀਫੈਸਟੋ ਵਿਚ ਨੰਬਰਦਾਰਾਂ ਨਾਲ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ ਗਏ, ਉਨ੍ਹਾਂ ਚੇਤਾਵਨੀ ਦਿੱਤੀ ਕਿ ਅਗਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਲੁਧਿਆਣਾ ਜ਼ਿਮਨੀ ਚੋਣ 'ਚ ਪੱਕਾ ਧਰਨਾ ਲਾਇਆ ਜਾਵੇਗਾ | ਇਸ ਮੌਕੇ ਹਰਿੰਦਰ ਸਿੰਘ ਧੂਲਕਾ, ਸੰਤੋਖ ਸਿੰਘ ਖਿੱਦੋਵਾਲੀ, ਸਤੀਸ਼ ਕੁਮਾਰ ਮਲਕ ਨੰਗਲ, ਹਰਬੀਰ ਸਿੰਘ ਰਾਜਪੂਤਾਂ, ਹੀਰਾ ਸਿੰਘ ਵੇਰਕਾ, ਸੁਖਵਿੰਦਰ ਸਿੰਘ ਧੂਲਕਾ, ਰਮੇਸ਼ ਸਿੰਘ ਧੂਲਕਾ, ਬਲਰਾਜ ਸਿੰਘ ਮਹਿਸਮਪੁਰ ਖੁਰਦ, ਮਨਜਿੰਦਰ ਸਿੰਘ ਮਹਿਸਮਪੁਰ, ਜਗਤਾਰ ਸਿੰਘ ਧੂਲਕਾ, ਗੋਪਾਲ ਕਿ੍ਸ਼ਨ ਰੂਪੋਵਾਲੀ, ਅੱਛਰ ਸਿੰਘ, ਬਲਬੀਰ ਸਿੰਘ ਉਦੋਕੇ, ਪਰਮਪ੍ਰੀਤ ਸਿੰਘ ਸਾਬ੍ਹੀ, ਅਮਰੀਕ ਸਿੰਘ ਛੱਜਲਵੱਡੀ, ਮੰਗਲ ਸਿੰਘ ਮਹਿਤਾ, ਗੁਰਵਿੰਦਰ ਸਿੰਘ ਤੇ ਜਸਪਾਲ ਆਦਿ ਹਾਜ਼ਰ ਸਨ |