25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਅੱਡਾ ਝਬਾਲ 'ਚ ਆਵਾਰਾ ਬਾਂਦਰ ਦੀ ਦਹਿਸ਼ਤ, ਦਰਜਨ ਦੇ ਕਰੀਬ ਲੋਕਾਂ ਨੂੰ ਵੱਢਿਆ <br/>

Ad Position 21
No active advertisement
ਅਜੀਤ ਡੈਸਕ 05-06-2025
ਝਬਾਲ, 4 ਮਈ (ਸੁਖਦੇਵ ਸਿੰਘ)-ਪਿਛਲੇ ਕਈ ਦਿਨਾਂ ਤੋਂ ਅੱਡਾ ਝਬਾਲ ਵਿਖੇ ਘੁੰਮ ਰਹੇ ਆਵਾਰਾ ਬਾਂਦਰ ਨੇ ਸਥਾਨਿਕ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ | ਝਬਾਲ ਚੌਂਕ ਤੇ ਭਿੱਖੀਵਿੰਡ ਰੋਡ ਤੇ ਸ਼ਰੇਆਮ ਘੁੰਮ ਰਹੇ ਇਸ ਬਾਂਦਰ ਨੇ ਹੁਣ ਤੱਕ ਦਰਜਨ ਦੇ ਕਰੀਬ ਲੋਕਾਂ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ ਹੈ | ਬਾਂਦਰ ਦੀ ਦਹਿਸ਼ਤ ਕਾਰਨ ਦੁਕਾਨਦਾਰਾਂ ਨੂੰ ਵੀ ਆਪਣੀ ਰੱਖਿਆ ਲਈ ਹੱਥਾਂ ਵਿਚ ਡੰਡੇ ਰੱਖਣੇ ਪੈਂਦੇ ਹਨ | ਅਨਜਾਣ ਲੋਕ ਜਦੋਂ ਇਸ ਰਸਤੇ ਲੰਘਦੇ ਹਨ ਤਾਂ ਇਹ ਬਾਂਦਰ ਉਨ੍ਹਾਂ 'ਤੇ ਹਮਲਾ ਕਰ ਜ਼ਖ਼ਮੀ ਕਰ ਦਿੰਦਾ ਹੈ | ਅੱਡੇ ਤੇ ਫ਼ਲਾਂ ਤੇ ਸਬਜ਼ੀਆਂ ਦੀਆਂ ਰੇਹੜੀ, ਫੜੀਆਂ ਵਾਲੇ ਦੁਕਾਨਦਾਰ ਵੀ ਇਸ ਬਾਂਦਰ ਤੋਂ ਡਾਹਢੇ ਪ੍ਰੇਸ਼ਾਨ ਹਨ, ਕਿਉਂਕਿ ਇਹ ਰਾਤ ਸਮੇਂ ਫਲਾਂ ਵਾਲੀਆਂ ਦੁਕਾਨਾਂ ਦੀਆਂ ਸਿਰਕੀਆਂ ਤੋੜ ਕੇ ਉਨ੍ਹਾਂ ਦਾ ਭਾਰੀ ਨੁਕਸਾਨ ਕਰ ਦਿੰਦਾ ਹੈ | ਬਾਂਦਰ ਦੀ ਦਹਿਸ਼ਤ ਕਾਰਨ ਲੋਕਾਂ ਆਪਣੇ ਬੱਚਿਆਂ ਨੂੰ ਘਰਾਂ ਅੰਦਰ ਹੀ ਰੱਖਣ ਲਈ ਮਜ਼ਬੂਰ ਹੋ ਗਏ ਹਨ | ਰਾਤ ਵੇਲੇ ਇਹ ਬਾਂਦਰ ਘਰਾਂ ਅੰਦਰ ਦਾਖਲ ਹੋ ਕੇ ਭਾਰੀ ਨੁਕਸਾਨ ਕਰ ਰਿਹਾ ਹੈ | ਸਥਾਨਕ ਲੋਕਾਂ ਨੇ ਆਵਾਰਾ ਘੁੰਮ ਰਹੇ ਬਾਂਦਰ ਨੂੰ ਕਾਬੂ ਕਰਨ ਦੀ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੂੰ ਗੁਹਾਰ ਲਗਾਈ ਹੈ |

Ad Position 22
No active advertisement
ਪਿਛਲੀ ਖ਼ਬਰ ਨਸ਼ਾ ਛੱਡ ਚੁੱਕੇ ਵਿਅਕਤੀਆਂ ਨੂੰ ਹੁਨਰਮੰਦ ਬਣਾਉਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇਗੀ ਪੰਜਾਬ ਸਰਕਾਰ-ਅਮਨ ਅਰੋੜਾ <br/>... ਅਗਲੀ ਖ਼ਬਰ ਰੇਲ ਗੱਡੀ ਹੇਠਾਂ ਆਉਣ ਨਾਲ ਐਡਵੋਕੇਟ ਓਮ ਪ੍ਰਕਾਸ਼ ਦੀ ਮੌਤ <br/>
Ad Position 24