ਮੀਆਂਵਿੰਡ, 1 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)- ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਹਲਕੇ ਦੇ ਪਿੰਡਾਂ ਜਿਵੇਂ ਗਗੜੇਵਾਲ, ਦਾਰਾਪੁਰ, ਰਾਮਪੁਰ ਨਰੋਤਮਪੁਰ, ਕੀੜੀਸ਼ਾਹੀ ਆਦਿ ਦੇ ਮੰਡ ਖੇਤਰ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਪਾਰਟੀ ਦੇ ਉੱਪ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਵੀ ਮੌਜ਼ੂਦ ਸਨ | ਇਸ ਮੌਕੇ ਉਕਤ ਆਗੂਆਂ ਵਲੋਂ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਪਰਿਵਾਰਾਂ ਨੂੰ ਜਿੰਨ੍ਹਾਂ ਦੇ ਪਸ਼ੂਆਂ ਨੂੰ ਚਾਰੇ ਦੀ ਜ਼ਰੂਰਤ ਸੀ, ਉਨ੍ਹਾਂ ਨੂੰ ਚਾਰਾ ਅਤੇ ਹੋਰ ਰਾਹਤ ਸਮੱਗਰੀ ਵੰਡੀ | ਇਸ ਮੌਕੇ ਗੱਲਬਾਤ ਕਰਦਿਆਂ ਭਲਾਈਪੁਰ ਨੇ ਕਿਹਾ ਕਿ ਪੰਜਾਬ ਵਿਚ ਆਏ ਹੜ੍ਹਾਂ ਨੂੰ ਪੰਜਾਬ ਸਰਕਾਰ ਅਣਗੌਲਿਆ ਕੀਤਾ ਹੈ, ਪਰ ਕਾਂਗਰਸ ਪਾਰਟੀ ਕਿਸਾਨਾਂ ਨਾਲ ਚਟਾਨ ਵਾਂਗ ਖੜ੍ਹੀ ਹੈ | ਤੇ ਹਰ ਰੋਜ਼ ਪੂਰੇ ਪੰਜਾਬ ਵਿਚ ਕਿਸਾਨਾਂ ਨੂੰ ਰਾਹਤ ਸਮੱਗਰੀ ਪਹੁੰਚਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਉਹ ਵੀ ਆਪਣੇ ਹਲਕਾ ਵਾਸੀਆਂ ਦੀ ਇਸ ਮੁਸ਼ਕਿਲ ਦੀ ਘੜੀ ਵਿਚ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹੇ ਹਨ | ਇਸ ਮੌਕੇ ਉਨ੍ਹਾਂ ਨਾਲ ਬਲਾਕ ਜਲਾਲਾਬਾਦ ਦੇ ਪ੍ਰਧਾਨ ਸਾਬਕਾ ਸਰਪੰਚ ਦਲੇਰ ਸਿੰਘ ਸਰਲੀ, ਹਰਿੰਦਰਪਾਲ ਸਿੰਘ ਮੱਲ੍ਹਾ, ਸਾਬਕਾ ਸਰਪੰਚ ਅੰਗਰੇਜ਼ ਸਿੰਘ ਕੀੜੀਸ਼ਾਹੀ, ਜਥੇਦਾਰ ਬਲਦੇਵ ਸਿੰਘ ਏਕਲਗੱਡਾ, ਜ਼ਿਲ੍ਹਾ ਯੂਥ ਪ੍ਰਧਾਨ ਜਰਮਨਜੀਤ ਸਿੰਘ ਜੱਜ, ਹਲਕੇ ਦੇ ਯੂਥ ਪ੍ਰਧਾਨ ਪ੍ਰਦੀਪ ਸਿੰਘ ਭਲਾਈਪੁਰ, ਬਲਕਾਰ ਸਿੰਘ ਸੰਘਰਕੋਟ, ਪੀ.ਏ ਜਗਦੀਪ ਸਿੰਘ ਮਾਨ, ਸੋਨੂੰ ਗੁਲਾਲੀਪੁਰੀਆ, ਸਰਪੰਚ ਤਰਸੇਮ ਸਿੰਘ ਲਾਡੀ, ਪਰਵਿੰਦਰ ਸਿੰਘ ਵਿੱਕੀ ਵੈਰੋਵਾਲ, ਮੈਂਬਰ ਕੁਲਦੀਪ ਸਿੰਘ ਵੈਰੋਵਾਲ, ਸੁਖਦੇਵ ਸਿੰਘ ਸਰਪੰਚ ਦਾਰਾਪੁਰ, ਜਤਿੰਦਰ ਸਿੰਘ ਦਾਰਾਪੁਰ, ਕਰਮਜੀਤ ਸਿੰਘ, ਗੁਰਜੰਟ ਸਿੰਘ, ਹਰਵਿੰਦਰ ਸਿੰਘ, ਕੈਪਟਨ ਮਹਿੰਦਰ ਸਿੰਘ, ਅਵਤਾਰ ਸਿੰਘ, ਲਵਪ੍ਰੀਤ ਸਿੰਘ ਔਲਖ, ਸਾਬਕਾ ਸਰਪੰਚ ਹਰਮੇਸ਼ ਸਿੰਘ ਗੋਰਾ ਦੇਲਾਂਵਾਲ ਡਾਇਰੈਕਟਰ ਦਲਬੀਰ ਸਿੰਘ ਦੇਲਾਂਵਾਲ, ਸਰਵਣ ਸਿੰਘ ਦੇਲਾਂਵਾਲ, ਡਾਕਟਰ ਹਰਿੰਦਰ ਸਿੰਘ ਕੋਟਲੀ ਆਦਿ ਹਾਜ਼ਰ ਸਨ |
ਸੰਤੋਖ ਸਿੰਘ ਭਲਾਈਪੁਰ ਤੇ ਡੈਨੀ ਬੰਡਾਲਾ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਅਜੀਤ ਡੈਸਕ
02-09-2025