ਫਤਿਆਬਾਦ, 5 ਸਤੰਬਰ (ਹਰਵਿੰਦਰ ਸਿੰਘ ਧੂੰਦਾ)- ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤਿ ਜੋਤ ਦਿਵਸ ਸਬੰਧੀ ਫਤਿਆਬਾਦ ਵਿਖੇ ਦੋ ਰੋਜਾ ਫ੍ਰੀ ਮੈਡੀਕਲ ਕੈਂਪ ਨੌਜਵਾਨ ਸਮਾਜ ਸੇਵੀ ਪ੍ਰਭਸ਼ੇਰ ਸਿੰਘ ਦੇ ਯਤਨਾਂ ਦੁਆਰਾ ਚੋਪੜਾ ਮਾਰਕੀਟ ਦੇ ਬਾਹਰਵਾਰ ਆਯੋਜਿਤ ਕੀਤਾ ਗਿਆ | ਜਿਸ ਵਿਚ ਪੂਰਨ ਸਹਿਯੋਗ ਦੇਣ ਵਾਲਿਆਂ ਵਿਚ ਨਵਪ੍ਰੀਤ ਸਿੰਘ ਡਿਪਟੀ ਦੀ ਭੂਮਿਕਾ ਰਹੀ | ਇਸ ਮੌਕੇ ਸਰਪੰਚ ਜਗਵਿੰਦਰ ਸਿੰਘ, ਮਹਿੰਦਰ ਸਿੰਘ ਕੰਬੋਜ, ਸਾ.ਸਰਪੰਚ ਸੁਰਿੰਦਰ ਸਿੰਘ ਛਿੰਦਾ, ਜਗਜੀਤ ਸਿੰਘ ਕਾਲੂ, ਰਾਜਵਿੰਦਰ ਸਿੰਘ ਸਾ. ਸਰਪੰਚ ਛਾਪੜੀ ਸਾਹਿਬ, ਰਣਜੀਤ ਸਿੰਘ ਲੈਬ ਵਾਲੇ, ਪ੍ਰਮਜੀਤ ਸਿੰਘ ਜੇ.ਈ, ਹਰਬੰਸ ਸਿੰਘ ਪੱਡਾ, ਗੁਰਸਿਮਰਨ ਸਿੰਘ, ਮਨਦੀਪ ਰਿੰਕੂ, ਅਵਤਾਰ ਸਿੰਘ ਢਿੱਲੋਂ ਤੋ ਇਲਾਵਾ ਡਾ.ਸਵੈਮਾਨ ਸਿੰਘ ਦੀ ਟੀਮ ਦੇ ਅੰਮਿ੍ਤਪਾਲ ਸਿੰਘ, ਡਾ. ਭੋਜਦੇਵ ਸਿੰਘ, ਡਾ.ਪੁਨੀਤ ਕੌਰ, ਡਾ. ਟਾਈਮਰਜੋਤ ਕੌਰ ਅਤੇ ਹੋਰ ਸ਼ਾਮਿਲ ਹੋਏ | ਇਸ ਮੌਕੇ ਮਰੀਜ਼ਾਂ ਦਾ ਮੁਫਤ ਚੈਕਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ |