ਤਰਨ ਤਾਰਨ, 5 ਸਤੰਬਰ (ਹਰਿੰਦਰ ਸਿੰਘ)- ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜਨਜ ਵੈਲਫੇਅਰ ਐਸੋਸੀਏਸ਼ਨ ਤਰਨ ਤਾਰਨ ਦੀ ਜ਼ਿਲ੍ਹਾ ਪੱਧਰੀ ਮਾਸਿਕ ਮੀਟਿੰਗ ਗਾਂਧੀ ਪਾਰਕ ਤਰਨ ਤਾਰਨ ਵਿਖੇ ਅਜੀਤ ਸਿੰਘ ਫਤਹਿਚੱਕ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ | ਮੀਟਿੰਗ ਵਿਚ ਪੱਟੀ, ਖਡੂਰ ਸਾਹਿਬ ਅਤੇ ਤਰਨ ਤਾਰਨ ਪੈਨਸ਼ਨਰਾਂ ਨੇ 110 ਤੋਂ ਵੱਧ ਪੈਨਸ਼ਨਰਾਂ ਨੇ ਭਾਗ ਲਿਆ | ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸਕੱਤਰ ਸਵਰਨਜੀਤ ਸਿੰਘ ਨੇ ਮੀਟਿੰਗ ਲਈ ਆਏ ਪੈਨਸ਼ਨਰਾਂ ਨੂੰ ਜੀ ਆਇਆਂ ਆਖਿਆ ਅਤੇ ਮੀਟਿੰਗ ਦਾ ਏਜੇਂਡਾ ਦੱਸਿਆ | ਬੁਲਾਰਿਆਂ ਵਿਚੋਂ ਸਰਪ੍ਰਸਤ ਰਸ਼ਪਾਲ ਸਿੱਘ ਰੰਧਾਵਾ ਅਤੇ ਸੁਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸ਼ਮੀਰ ਸਿੰਘ ਲਾਲਪੁਰਾ, ਤਹਿਸੀਲ ਪ੍ਰਧਾਨ ਧਰਮ ਸਿੱਘ ਖਡੂਰ ਸਾਹਿਬ ਅਤੇ ਜੋਧਬੀਰ ਸ਼ਰਮਾ, ਵਧੀਕ ਜਨਰਲ ਸਕੱਤਰ ਵਿਜੇ ਕੁਮਾਰ ਵਿਨਾਇਕ, ਪਿ੍ੰਸੀਪਲ ਕਿਰਪਾਲ ਸਿੰਘ, ਜਰਵਣ ਸਿੰਘ ਰਸੂਲਪੁਰ, ਜਸਵਿੰਦਰ ਸਿੰਘ ਢਿੱਲੋਂ ਅਤੇ ਜਗਤਾਰ ਸਿੰਘ ਸਰਲੀ ਆਦਿ ਨੇ ਪੈਨਸ਼ਨਰਾਂ ਦੇ ਬਕਾਏ ਦੇਣ ਵਿਚ ਸਰਕਾਰ ਵਲੋਂ ਲਗਾਏ ਜਾ ਰਹੇ ਝੂਠੇ ਲਾਰਿਆਂ ਅਤੇ ਬੇਲੋੜੀਆਂ ਅੜਚਨਾਂ ਦੀ ਵਿਆਪਕ ਅਲੋਚਨਾ ਕੀਤੀ | ਬੁਲਾਰਿਆਂ ਨੇ ਸਰਕਾਰ ਦੀ ਪੈਨਸ਼ਨਰਾਂ ਪ੍ਰਤੀ ਬੇਰੁਖੀ ਅਤੇ ਬੇ-ਇਨਸਾਫ਼ੀ ਦੀ ਨੀਤੀ ਦੀ ਵੀ ਤਿੱਖੀ ਆਲੋਚਨਾ ਕੀਤੀ | ਇਸੇ ਦੌਰਾਨ ਸੀਨੀਅਰ ਮੀਤ ਪ੍ਰਧਾਨ ਲਾਲਪੁਰਾ ਨੇ ਜਥੇਬੰਦੀ ਵਲੋਂ ਪਾਸ ਕਰਵਾਏ ਕਈ ਮੈਡੀਕਲ ਬਿੱਲਾਂ ਅਤੇ ਖਜਾਨਾ ਦਫ਼ਤਰਾਂ ਨਾਲ ਸਬੰਧਤ ਪੈਨਸ਼ਨਰਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਬਾਰੇ ਵਿਸਥਾਰ ਨਾਲ ਦੱਸਿਆ | ਪ੍ਰਧਾਨ ਅਜੀਤ ਸਿੰਘ ਫਤਹਿਚੱਕ ਅਤੇ ਜੋਧਬੀਰ ਸ਼ਰਮਾ ਨੇ ਸਰਕਾਰ ਦੀ ਪੈਨਸ਼ਨਰਾਂ ਪ੍ਰਤੀ ਬੇਰੁਖ਼ੀ ਅਤੇ ਬੇਇਨਸਾਫ਼ੀ ਖ਼ਿਲਾਫ਼ ਉਦਾਹਰਣਾਂ ਦੇ ਕੇ ਪ੍ਰਭਾਵਸ਼ਾਲੀ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਦਬਾਅ ਵਧਣ ਤੇ ਸਰਕਾਰ ਮੀਟਿੰਗ ਲਈ ਸਮਾਂ ਦੇਣ ਦੇ ਬਾਵਜੂਦ ਗੱਲਬਾਤ ਸਿਰੇ ਨਹੀਂ ਚੜ੍ਹਨ ਦਿੰਦੀ | ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਵਿਰਸਾ ਸਿੰਘ ਪੰਨੂ, ਜਨਰਲ ਸਕੱਤਰ ਮਨਜੀਤ ਸਿੰਘ, ਖਜ਼ਾਨਚੀ ਕੁਲਵੰਤ ਸਿੰਘ, ਮੀਤ ਪ੍ਰਧਾਨ ਸਰਬਜੀਤ ਸਿੰਘ, ਡਿਪਟੀ ਜਨਰਲ ਸਕੱਤਰ ਵਿਜੇ ਕੁਮਾਰ ਸ਼ਰਮਾ, ਰਕੇਸ਼ ਕੁਮਾਰ ਸ਼ਰਮਾ, ਪਿ੍ੰਸੀਪਲ ਸੱੁਖਾ ਸਿੰਘ, ਅਰਜਨ ਸਿੰਘ, ਬਲਰਾਮ ਕੁਮਾਰ, ਸੁਭਾਸ਼ ਚੰਦਰ, ਬਲਦੇਵ ਸਿੰਘ, ਪਿ੍ਥਵੀਪਾਲ ਸੂਦ, ਸੁਰਿੰਦਰ ਸਿੰਘ,ਅਰੁਣ ਕੁਮਾਰ, ਬੂਟਾ ਸਿੰਘ, ਚਰਨਜੀਤ ਸਿੰਘ, ਹਰਸੁਖਦੇਵ ਸਿੰਘ, ਲਾਲ ਸਿੰਘ, ਅਜੀਤ ਸਿੰਘ, ਤਰਸੇਮ ਸਿੰਘ, ਦੇਸਾ ਸਿੰਘ, ਪਰਮਜੀਤ ਸਿੰਘ, ਪਤਵੰਤ ਕੌਰ, ਹਰਜੀਤ ਸਿੰਘ, ਬਲਰਾਜ ਸਿੰਘ, ਦਿਆਲ ਸਿੰਘ, ਨਰਿੰਦਰ ਸਿੰਘ ਹਰਜਿੰਦਰ ਕੌਰ, ਗੁਰਮੀਤ ਕੌਰ, ਮਹਿੰਦਰ ਕੌਰ ਆਦਿ ਮੌਜੂਦ ਸਨ |