ਤਰਨ ਤਾਰਨ, 22 ਸਤੰਬਰ (ਹਰਿੰਦਰ ਸਿੰਘ)-ਪਿੰਡ ਗੋਹਲਵੜ ਵਿਖੇ ਭਾਜਪਾ ਦੇ ਹਲਕਾ ਤਰਨ ਤਾਰਨ ਤੋਂ ਜ਼ਿਮਨੀ ਚੋਣ ਦੇ ਉਮੀਦਵਾਰ ਅਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਨਾਮਵਰ ਐੱਨ.ਆਰ.ਆਈ ਪਰਿਵਾਰ ਭਾਜਪਾ ਵਿਚ ਸ਼ਾਮਿਲ ਹੋ ਗਏ | ਸ਼ਾਮਿਲ ਹੋਣ ਵਾਲਿਆਂ ਵਿਚ ਪੰਚਾਇਤ ਮੈਂਬਰ ਰੇਸ਼ਮ ਸਿੰਘ, ਹਰਭਜਨ ਕੌਰ ਯੂ.ਐੱਸ.ਏ. ਵਾਲੇ, ਠੇਕੇਦਾਰ ਸੁਰਜੀਤ ਸਿੰਘ, ਠੇਕੇਦਾਰ ਯੂਸਵ, ਠੇਕੇਦਾਰ ਗੁਰਮੇਜ ਸਿੰਘ, ਸਾਬਕਾ ਪੰਚਾਇਤ ਮੈਂਬਰ ਦਾਰਾ ਸਿੰਘ, ਮਿਸਤਰੀ ਕੁਲਦੀਪ ਸਿੰਘ ਬੱਬੂ, ਬਲਵਿੰਦਰ ਸਿੰਘ ਜਿੰਦਾ ਫੀਡ ਵਾਲੇ, ਕੁਲਦੀਪ ਸਿੰਘ, ਸਾਬਕਾ ਸੈਨਿਕ ਮਹਿੰਦਰ ਸਿੰਘ, ਠੇਕੇਦਾਰ ਰਾਜ ਸਿੰਘ ਰਾਜੂ, ਜਥੇਦਾਰ ਬਸ਼ੀਰ ਸਿੰਘ, ਬਾਬਾ ਨਿੱਕਾ ਸਿੰਘ ਸਮੇਤ ਸੈਂਕੜੇ ਮੁਹਤਬਰ ਲੋਕਾਂ ਨੂੰ ਭਾਜਪਾ ਵਿਚ ਸ਼ਾਮਿਲ ਹੋਣ 'ਤੇ ਉਮੀਦਵਾਰ ਹਰਜੀਤ ਸਿੰਘ ਸੰਧੂ ਵਲੋਂ ਪਾਰਟੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਸੰਬੋਧਨ ਕਰਦਿਆਂ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋਏ ਪਏ ਹਨ, ਪੰਜਾਬ ਦੇ ਲੋਕ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਕੀਤੇ ਧੋਖਿਆਂ ਅਤੇ ਕਰਜੇ ਦੇ ਬੋਝ ਹੇਠ ਹਨ, ਜਿਸਦਾ ਨਤੀਜਾ ਅੱਜ ਬੇਰੁਜਗਾਰੀ ਕਰਕੇ ਪੰਜਾਬ ਦੇ ਨੌਜਵਾਨ ਗਲਤ ਕੰਮਾਂ ਨੂੰ ਅੰਜਾਮ ਦੇ ਕੇ ਕੁਰਾਹੇ ਪਏ ਹਨ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਟੇਜਾਂ ਤੋਂ ਝੂਠੇ ਬਿਆਨ ਦੇ ਕੇ ਲੋਕਾਂ ਨੂੰ ਹੋਰ ਗੁੰਮਰਾਹ ਕਰਨ 'ਤੇ ਲੱਗੇ ਹੋਏ ਹਨ, ਇਹੋ ਹਾਲ ਪਹਿਲਾਂ ਵਾਲੀਆਂ ਪੰਜਾਬ ਦੀਆਂ ਸਰਕਾਰਾਂ ਦਾ ਰਿਹਾ ਹੈ | ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਅਗਰ ਪੰਜਾਬ ਦਾ ਭਲਾ ਹੋ ਸਕਦਾ ਹੈ, ਤਾਂ ਉਹ ਭਾਜਪਾ ਹੀ ਕਰ ਸਕਦੀ ਹੈ, ਜਿਵੇਂ ਦੂਸਰੇ ਸੂਬਿਆਂ ਦੇ ਲੋਕਾਂ ਨੇ ਵਾਰ-ਵਾਰ ਭਾਜਪਾ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਵੇਂ ਹੀ ਪੰਜਾਬ ਨਿਵਾਸੀ ਵੀ ਹੁਣ ਸਮਝ ਚੁੱਕੇ ਹਨ ਤਾਂ ਪੂਰੇ ਪੰਜਾਬ ਵਿਚ ਭਾਜਪਾ ਨੂੰ ਵੱਡਾ ਜਨ ਸਮਰਥਾਨ ਮਿਲ ਰਿਹਾ ਹੈ | ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਵਿਚ ਭਾਜਪਾ ਨੂੰ ਜਿੱਤ ਮਿਲਦੀ ਹੈ ਤਾਂ ਪੂਰੇ ਹਲਕੇ ਦੇ ਦਹਾਕਿਆਂ ਤੋਂ ਰੁਕੇ ਵਿਕਾਸ ਦੇ ਕੰਮ ਇਕ ਸਾਲ ਵਿੱਚ ਪੂਰੇ ਕਰਾਂਗਾ ਅਸੀਂ ਕੋਈ 5 ਸਾਲ ਤੱਕ ਉਡੀਕ ਨਹੀਂ ਕਰਨ ਦਿੰਦੇ | ਪਿੰਡ ਗੋਹਲਵੜ ਦੇ ਲੋਕਾਂ ਨੇ ਭਾਜਪਾ ਦੀਆਂ ਰੀਤੀਆਂ ਨੀਤੀਆਂ ਤੋਂ ਖੁਸ਼ ਅਤੇ ਪ੍ਰਭਾਵਿਤ ਹੋ ਕੇ ਭਾਜਪਾ ਅਤੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਵੱਡਾ ਬਹੁਮਤ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਭਵਿੱਖ ਵਿਚ ਵੀ ਭਾਜਪਾ ਦੀ ਮਜ਼ਬੂਤੀ ਲਈ ਚਟਾਂਨ ਵਾਂਗ ਖੜੇ ਰਹਿਣਗੇ | ਇਸ ਮੌਕੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ, ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ, ਤਰਨ ਤਾਰਨ ਦਿਹਾਤੀ ਸਰਕਲ ਪ੍ਰਧਾਨ ਦਿਲਬਾਗ ਸਿੰਘ ਖਾਰਾ, ਐਸ.ਸੀ. ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਓ.ਬੀ.ਸੀ. ਮੋਰਚਾ ਪ੍ਰਧਾਨ ਨਿਸ਼ਾਨ ਸਿੰਘ, ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਮਾਸਟਰ ਬਲਦੇਵ ਸਿੰਘ ਮੰਡ, ਬਲਧੀਰ ਸਿੰਘ, ਸਵਿੰਦਰ ਸਿੰਘ ਠੱਠਗੜ ਆਦਿ ਪਾਰਟੀ ਆਗੂ ਸਾਹਿਬਾਨ ਮੌਜੂਦ ਸਨ |