ਅਮਰਕੋਟ, 22 ਸਤੰਬਰ (ਭੱਟੀ)-ਪੰਜਾਬ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਦਾ ਨਾਹਰਾ ਪੰਜਾਬ ਵਿਚ ਲਗਾਤਾਰ ਫੇਲ੍ਹ ਹੋਇਆ ਹੈ | ਨਸ਼ਾ, ਚੋਰੀਆਂ ਤੇ ਗੁੰਡਾਗਰਦੀ ਹਲਕਾ ਖੇਮਕਰਨ ਆਮ ਗੱਲ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਲਾਜ਼ਰ ਲਾਖਣਾ, ਪ੍ਰਧਾਨ ਗੱਜਣ ਸਿੰਘ ਨਾਰਲਾ ਨੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਥੇ ਕਹਿੰਦੀ ਨਹੀਂ ਸੀ ਥੱਕਦੀ ਕੇ ਅਸੀਂ ਨਸ਼ਾ, ਚੋਰੀਆਂ ਤੇ ਗੁੰਡਾਗਰਦੀ ਖਤਮ ਕਰ ਦੇਵਾਂਗੇ ਪਰ ਇਨ੍ਹਾਂ ਦੇ ਵਾਅਦੇ ਖੋਖਲੇ ਸਾਬਤ ਹੋਏ ਹਨ, ਸਗੋਂ ਸਰਕਾਰ ਦੇ ਵਿਚ ਰਹਿ ਕੇ ਨਸ਼ਾ ਤੇ ਗੁੰਡਾਗਰਦੀ ਹੋ ਰਹੀ ਹੈ, ਅਜੇ ਤੱਕ ਨਸ਼ੇ ਨੂੰ ਠੱਲ੍ਹ ਨਹੀਂ ਪਈ ਸਗੋਂ ਹੁਣ ਸ਼ਰੇਆਮ ਹੋ ਗਿਆ ਹੈ | ਪਿਛਲੇ ਸਮੇਂ ਇਕ ਪੱਤਰਕਾਰ ਦੀ ਵੀ ਸਕੂਟਰੀ ਚੋਰੀ ਹੋ ਗਈ ਹੈ ਪਰ ਪੁਲਿਸ ਪ੍ਰਸ਼ਾਸਨ ਅਜੇ ਤੱਕ ਇਕ ਪੱਤਰਕਾਰ ਨੂੰ ਨਿਆਂ ਨਹੀਂ ਦਵਾ ਸਕੀ, ਆਮ ਲੋਕਾਂ ਦਾ ਕੀ ਹਾਲ ਹੋਵੇਗਾ | ਉਨ੍ਹਾਂ ਕਿਹਾ ਕਿ ਪਿੰਡ ਲਾਖਣੇ ਦੇ ਸ਼ਮਸ਼ਾਨਘਾਟ ਵਿਚ ਲਗਾਤਾਰ ਚਿੱਟੇ ਦਾ ਸੇਵਨ ਬਾਹਰਲੇ ਪਿੰਡਾਂ ਤੋਂ ਆ ਕੇ ਨੌਜਵਾਨ ਕਰ ਰਹੇ ਨੇ ਪਰ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਦੀ ਨੀਂਦ ਸੁੱਤਾ ਹੈ |