ਤਰਨ ਤਾਰਨ, 22 ਸਤੰਬਰ (ਇਕਬਾਲ ਸਿੰਘ ਸੋਢੀ)-ਸ੍ਰੀ ਗੁਰੂ ਅਰਜਨ ਦੇਵ ਖੂਨਦਾਨ ਸੁਸਾਇਟੀ ਤਰਨਤਾਰਨ ਵਲੋਂ ਆਪਣੇ ਨੇਕ ਕਾਰਜਾਂ ਨੂੰ ਜਾਰੀ ਰੱਖਦਿਆਂ ਪਿੰਡ ਕਲੇਰ ਢਾਏ ਵਾਲਾ ਵਿਖੇ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਗਈ | ਇਥੇ ਇਹ ਦੱਸਣਾ ਬਣਦਾ ਹੈ ਕਿ ਪਿੰਡ ਕਲੇਰ ਢਾਏ ਵਾਲਾ ਵਿਖੇ ਗਰੀਬ ਪਰਿਵਾਰ ਦੇ ਬਜੁਰਗ ਦੀ ਮੌਤ ਹੋ ਗਈ ਸੀ ਅਤੇ ਪਰਿਵਾਰ ਗਰੀਬ ਹੋਣ ਕਾਰਨ ਪਰਿਵਾਰ ਨੂੰ ਭੋਗ ਦੀ ਰਸਦ ਜਿਸ ਵਿਚ ਰਸ਼ਾਨ ਆਦਿ ਦੀ ਸੇਵਾ ਕੀਤੀ ਗਈ | ਇਸ ਮੌਕੇ ਸੰਸਥਾ ਦੇ ਪ੍ਰਧਾਨ ਮੇਜਰ ਸਿੰਘ ਬਿੱਲਾ ਨੇ ਕਿਹਾ ਕਿ ਸੰਸਥਾ ਵਲੋਂ ਸਮੇਂ-ਸਮੇਂ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ, ਇਸੇ ਲੜੀ ਤਹਿਤ ਉਨ੍ਹਾਂ ਦੀ ਟੀਮ ਵਲੋਂ ਇਕ ਗਰੀਬ ਪਰਿਵਾਰ ਵਿਚ ਮੌਤ ਹੋਣ 'ਤੇ ਭੋਗ ਸੰਬੰਧੀ ਰਸਦ ਭੇਂਟ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਵਲੋਂ ਖੂਨਦਾਨ ਕੈਂਪ ਵੀ ਲਗਾਏ ਜਾ ਰਹੇ ਹਨ | ਇਸ ਮੌਕੇ ਬਿਕਰਮ ਸਿੰਘ, ਹਰਪ੍ਰੀਤ ਸਿੰਘ ਹਨੀ, ਗੁਰਸੇਵਕ ਸਿੰਘ, ਸੁਖਦੀਪ ਸਿੰਘ, ਪ੍ਰੀਤਮ ਸਿੰਘ ਸੂਬੇਦਾਰ ਅਤੇ ਹੋਰ ਮੌਜੂਦ ਸਨ |