ਤਰਨ ਤਾਰਨ, 22 ਸਤੰਬਰ (ਪਰਮਜੀਤ ਜੋਸ਼ੀ)-ਪਿੰਡ ਕੱਦ ਗਿੱਲ ਦੀ ਸੰਗਤ ਪਿੰਡ ਪਿੱਦੀ ਵਿਖੇ ਸਲਾਨਾ ਜੋੜ ਮੇਲੇ ਮੌਕੇ ਗੁਰਦੁਆਰਾ ਬਾਬਾ ਕਾਹਨ ਸਿੰਘ ਵਿਖੇ ਨਤਮਸਤਕ ਹੋਈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡ ਕੱਦਗਿਲ ਦੇ ਨਿਵਾਸੀ ਮਨਜੀਤ ਸਿੰਘ ਗੁਰਦੇਵ ਸਿੰਘ ਗੁਰੂ ਦਲਜਿੰਦਰ ਸਿੰਘ ਬੱਬੂ, ਰਸ਼ਪਾਲ ਸਿੰਘ ਆਦਿ ਨੇ ਦੱਸਿਆ ਕਿ ਬਾਬਾ ਕਾਹਨ ਸਿੰਘ ਜੀ, ਜਿੰਨਾਂ ਦਾ ਜਨਮ ਪਿੰਡ ਕੱਦਗਿੱਲ ਵਿਖੇ ਹੋਇਆ ਸੀ ਤੇ ਉੁਨ੍ਹਾਂ ਪਿੰਡ ਪਿੱਦੀ ਵਿਖੇ ਤਪੱਸਿਆ ਵੀ ਕੀਤੀ | ਇਸੇ ਹੀ ਜਗ੍ਹਾ 'ਤੇ ਹਰ ਸਾਲ ਬਾਬਾ ਕਾਹਨ ਸਿੰਘ ਜੀ ਦੀ ਯਾਦ ਵਿਚ ਇਸ ਗੁਰਦੁਆਰਾ ਸਾਹਿਬ ਵਿਖੇ ਧੂੰਮਧਾਮ ਤੇ ਸ਼ਰਧਾ ਨਾਲ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ | ਇਥੇ ਹੀ ਸੰਗਤ ਵਲੋਂ ਕੀਤੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਹਨ | ਇਸ ਮਹਾਨ ਇਤਿਹਾਸ ਨੂੰ ਮੁੱਖ ਰੱਖਦਿਆਂ ਬਾਬਾ ਕਾਹਨ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਦੇਣ ਅਤੇ ਉਨ੍ਹਾਂ ਦੀ ਪੀੜੀ ਜਾਣੂੰ ਕਰਵਾਉਣ ਲਈ ਪਿੰਡ ਕੱਦਗਿੱਲ ਦੀ ਸੰਗਤ ਨੂੰ ਇਸ ਸਥਾਨ 'ਤੇ ਲਿਆ ਕੇ ਦਰਸ਼ਨ ਕਰਵਾਏ ਗਏ ਹਨ, ਤਾਂ ਕਿ ਇਲਾਕੇ ਅਤੇ ਪਿੰਡ ਕੱਦਗਿਲ ਦੇ ਨਿਵਾਸੀਆਂ ਨੂੰ ਪਤਾ ਲੱਗ ਸਕੇ ਕਿ ਉਹ ਮਹਾਨ ਤਪੱਸਵੀ ਬਾਬਾ ਕਾਹਨ ਸਿੰਘ ਜੀ ਦੀ ਅੰਸ਼-ਬੰਸ਼ ਵਿਚੋਂ ਹਨ | ਇਸ ਮੌਕੇ ਸੰਗਤ ਵਲੋਂ ਇਸ ਗੁਰਦੁਆਰਾ ਸਾਹਿਬ ਵਿਖੇ ਗੁਰੂ ਜੀ ਦਾ ਹਰ ਜੱਸ ਕੀਤਾ ਅਤੇ ਪਿੰਡ ਅਤੇ ਇਲਾਕੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ |