09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਅਮਰ ਸ਼ਹੀਦ ਬਾਬਾ ਹਿੰਮਤ ਸਿੰਘ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 23-09-2025
ਪੱਟੀ, 22 ਸਤੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਅਮਰ ਸ਼ਹੀਦ ਬਾਬਾ ਹਿੰਮਤ ਸਿੰਘ ਗੁਰਦੁਆਰਾ ਸਾਹਿਬ ਪੱਟੀ 'ਤੇ ਕਬਜ਼ਾ ਕਰਨ ਸੰਬਧੀ ਜੋ ਕੇਸ ਬੀਬੀ ਕੁਲਵੰਤ ਕੌਰ ਨੇ 2015 ਵਿਚ ਗੁਰਦੁਵਾਰਾ ਦੇ ਕਮੇਟੀ ਦੇ ਵਿਰੁੱਧ ਕੀਤਾ ਸੀ | ਅਦਾਲਤ ਪੱਟੀ ਨੇ ਸਾਰੇ ਮੈਂਬਰਾਂ ਨੂੰ ਉਸ ਵਿਚੋੋਂ ਬਰੀ ਕਰ ਦਿੱਤਾ | ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਮੀਤ ਸਿੰਘ ਪੱਪੂ ਨੇ ਕਿਹਾ ਕਿ ਇਸ ਕੇਸ ਵਿਚੋਂ ਬਰੀ ਹੋਣ 'ਤੇ ਵਾਹਿਗੁਰੂ ਜੀ ਦੀ ਸ਼ੁਕਰਾਨਾ ਕਰਨ ਲਈ ਗੁਰਦੁਵਾਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਅਤੇ ਆਗਾਂਹ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ, ਜੋ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੱਕ ਚੱਲਦੀ ਰਹੇਗੀ | ਇਸ ਮੌਕੇ ਕੇਸ ਦੀ ਪੈਰਵੀ ਕਰਨ ਵਾਲੇ ਵਕੀਲ ਅੰਕੁਸ਼ ਦੰਡ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਸ਼ੋਸ਼ਲ ਮੀਡੀਆ ਇੰਚਾਰਜ ਮੋਹਿਤ ਅਰੋੜਾ ਪੱਟੀ, ਜੱਜ ਸਿੰਘ ਮਾਲੜਾ, ਗੁਰਦੇਵ ਸਿੰਘ ਬੰਟੀ, ਹਰਪ੍ਰੀਤ ਸਿੰਘ ਪਾਰਸ, ਗੁਰਬਚਨ ਸਿੰਘ ਪਰਵਾਨਾ, ਬਲਦੇਵ ਸਿੰਘ, ਪਰਮਜੀਤ ਸਿੰਘ, ਬਲਬੀਰ ਸਿੰਘ, ਤਰਲੋਚਨ ਸਿੰਘ, ਕਸ਼ਮੀਰ ਸਿੰਘ ਨਿੱਕੂ, ਪ੍ਰਗਟ ਸਿੰਘ, ਹਰਦੇਵ ਸਿੰਘ, ਸੰਜੀਵ ਸੂਦ, ਮਨਜੀਤ ਸਿੰਘ, ਸੁਰਿੰਦਰ ਸਿੰਘ, ਮੇਅਰ ਸਿੰਘ, ਪਿੰਸੀਪਲ ਚਰਨ ਸਿੰਘ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਐਡਵੋਕੇਟ ਮੋਹਿਤ ਮਹਿਰਾ, ਐਡਵੋਕੇਟ ਰੋਹਿਤ ਮਹਿਰਾ, ਗੁਰਮਿੰਦਰ ਪਾਲ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਗੁਲਸ਼ਨ ਪਾਸੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਵਿਚ ਅਲਰਜੀ ਦੇ ਵੱਖ-ਵੱਖ ਲੱਛਣ ਹੋ ਸਕਦੇ- ਡਾ. ਸੁਪਿ੍ਯਾ <br/> ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਨੈਸ਼ਨਲ ਸਟਾਈਲ ਕਬੱਡੀ 'ਚ ਮਾਤਾ ਸਾਹਿਬ ਕੌਰ ਸਕੂਲ ਦੀਆਂ ਵਿਦਿਆਰਥਣਾਂ ਦੀ ਰਹੀ ਝੰਡੀ <br/>
Ad Position 24