09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਕੇਂਦਰ ਸਰਕਾਰ ਨੇ ਜੀ.ਐੱਸ.ਟੀ. ਦਰਾਂ ਘਟਾ ਕੇ ਘਰੇਲੂ ਰਸੋਈ ਨੂੰ ਸੁਖਾਲਾ ਕਰਨ ਦੇ ਨਾਲ ਹੋਰ ਮਹਿੰਗਾਈ ਨੂੰ ਕਾਬੂ ਕੀਤਾ-ਅਨੂਪ ਸਿੰਘ ਭੁੱਲਰ <br/>

Ad Position 21
No active advertisement
ਅਜੀਤ ਡੈਸਕ 23-09-2025
ਅਮਰਕੋਟ, 22 ਸਤੰਬਰ (ਭੱਟੀ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਿਥੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਮੁੜ ਵਸੇਬੇ ਲਈ 1600 ਕਰੋੜ ਰੁਪਏ ਤੇ ਮੁੜ ਕੇ ਕੇਂਦਰ ਸਰਕਾਰ ਵਲੋਂ ਜੀ.ਐੱਸ.ਟੀ. ਅਧੀਨ ਆਉਂਦੀਆਂ 375 ਵਸਤੂਆਂ ਸਸਤੀਆਂ ਹੋ ਗਈਆ ਹਨ, ਜਿਸਦਾ ਸਿੱਧਾ ਅਸਰ ਘਰੇਲੂ ਰਸੋਈ ਤੇ ਪਿਆ ਬਾਕੀ ਇਲੈਕਟ੍ਰਾਨਿਕ ਸਮਾਨ ਦੇ ਨਾਲ-ਨਾਲ ਨਵੀਆਂ ਕਾਰਾਂ ਸਸਤੀਆਂ ਹੋਣ ਕਾਰਨ ਪੁਰਾਣੇ ਵਹੀਕਲ ਵੀ ਸਸਤੇ ਹੋਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਨੂਪ ਸਿੰਘ ਭੁੱਲਰ ਸੂਬਾ ਕਾਰਜਕਾਰਨੀ ਮੈਂਬਰ ਭਾਜਪਾ ਵਲੋਂ ਗੱਲਬਾਤ ਦੌਰਾਨ ਕੀਤਾ | ਇਸ ਮੌਕੇ ਭੁੱਲਰ ਨੇ ਕਿਹਾ ਕਿ ਕਰੋਨਾ ਕਾਲ ਤੋਂ ਮੁਫ਼ਤ ਕਣਕ ਸੂਬੇ ਅੰਦਰ ਗਰੀਬ ਵਿਅਕਤੀਆਂ ਨੂੰ ਦਿੱਤੀ ਜਾ ਰਹੀ ਪਰ ਪੰਜਾਬ ਦੀ ਮਾਨ ਸਰਕਾਰ ਵਲੋਂ 2 ਰੁਪਏ ਕਿਲੋ ਮਿਲਣ ਵਾਲੀ ਕਣਕ ਕਦੋਂ ਦੀ ਬੰਦ ਕੀਤੀ ਹੋਈ | ਕੇਂਦਰ ਸਰਕਾਰ ਲਗਾਤਾਰ ਗਰੀਬ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਬਣਾਉਣ ਤੋਂ ਇਲਾਵਾ ਮਗਨਰੇਗਾ ਸਕੀਮ, ਗਰੀਬ ਤੇ ਮਜ਼ਦੂਰ ਵਰਗ ਨੂੰ ਸਲਾਨਾ 6 ਹਜ਼ਾਰ, ਗਰੀਬ ਤੇ ਮੱਧ ਵਰਗੀ ਕਿਸਾਨਾਂ ਨੂੰ 6 ਹਜ਼ਾਰ ਸਲਾਨਾ ਸਹੂਲਤਾਂ, ਮੁਫ਼ਤ ਇਲਾਜ ਦੀ 10 ਲੱਖ ਰੁਪਏ ਦੀ ਸਹੂਲਤ ਤੇ ਹੋਰ ਵੀ ਸਕੀਮਾਂ ਅਧੀਨ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਭਾਜਪਾ ਦਾ ਅਧਾਰ ਪਿੰਡਾਂ ਵਿਚ ਵੱਧ ਰਿਹਾ ਹੈ | ਇਸ ਮੌਕੇ ਉਨ੍ਹਾਂ ਸਦਾ ਨੰਦ ਚੋਪੜਾ, ਰਾਜ ਕੁਮਾਰ, ਡਾ.ਰਕੇਸ਼ ਚੋਪੜਾ, ਪ੍ਰਦੀਪ ਧਵਨ, ਸਾਬਕਾ ਸਰਪੰਚ ਸੁਰੇਸ਼ ਕੁਮਾਰ ਪਿੰਕਾ, ਸਾਬਕਾ ਸਰਪੰਚ ਨਿਰਮਲ ਸਿੰਘ ਦਿਓਲ, ਸਾਬਕਾ ਸਰਪੰਚ ਮਹਿਤਾਬ ਸਿੰਘ ਰਾਜੋਕੇ, ਸਾਬਕਾ ਸਰਪੰਚ ਸ਼ੇਰ ਸਿੰਘ ਸਕੱਤਰਾ, ਅਵਤਾਰ ਸਿੰਘ ਕਲੰਜਰ, ਸਹਿਬ ਸਿੰਘ ਮਹਿੰਦੀਪੁਰ ਬਲਾਕ ਪ੍ਰਧਾਨ, ਮਨਜਿੰਦਰ ਸਿੰਘ ਭੁੱਲਰ ਸਾਬਕਾ ਸਰਪੰਚ, ਕੇਵਲ ਸਿੰਘ ਦਾਸੂਵਾਲ, ਸਤਨਾਮ ਸਿੰਘ, ਸੁਰਿੰਦਰ ਸਿੰਘ ਛਿੰਦਾ ਦਿਓਲ, ਸਲਵਿੰਦਰ ਸਿੰਘ ਛਿੰਦਾ ਮਲਕਾ, ਗੁਰਪ੍ਰੀਤ ਸਿੰਘ ਕਲਸੀਆਂ, ਦਲਜੀਤ ਸਿੰਘ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਖਤ ਸ੍ਰੀ ਪਟਨਾ ਸਾਹਿਬ ਵਲੋਂ ਸ਼ੁਰੂ ਹੋਈ 'ਸ਼ਹੀਦੀ ਜਾਗ੍ਰਿਤੀ ਯਾਤਰਾ' ਦੇ ਕੋਲਕਾਤਾ ਪਹੁੰਚਣ 'ਤੇ ਪੱਛਮੀਂ ਬੰਗਾਲ ਦੀਆਂ ਸੰ... ਅਗਲੀ ਖ਼ਬਰ ਹਥਿਆਰਾਂ ਸਮੇਤ ਫੋਟੋ ਵਾਈਰਲ ਕਰਨ 'ਤੇ ਮਾਮਲਾ ਦਰਜ
Ad Position 24