14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਖੇਮਕਰਨ 'ਚ ਸ੍ਰੀ ਰਾਮ ਲੀਲਾ ਕਲੱਬ ਵਲੋਂ ਮੰਦਰ ਦੇਵੀ ਦੁਵਾਰਾ ਵਿਖੇ ਰਾਮ ਲੀਲ੍ਹਾ ਦਾ ਮੰਚਨ ਆਰੰਭ <br/>

Ad Position 21
No active advertisement
ਅਜੀਤ ਡੈਸਕ 27-09-2025
ਖੇਮਕਰਨ, 26 ਸਤੰਬਰ (ਰਾਕੇਸ਼ ਕੁਮਾਰ ਬਿੱਲਾ)-­ਸ੍ਰੀ ਰਾਮ ਲੀਲਾ ਕਲੱਬ ਖੇਮਕਰਨ ਵਲੋਂ ਸਥਾਨਕ ਮੰਦਿਰ ਦੇਵੀ ਦੁਵਾਰਾ ਵਿਖੇ ਰਾਮ ਲੀਲਾ ਦਾ ਮੰਚਨ ਆਰੰਭ ਕਰ ਦਿੱਤਾ ਗਿਆ ਹੈ, ਜਿਸ ਵਿਚ ਸ਼ਹਿਰ ਵਾਸੀ ਰਾਮ ਭਗਤ ਬੜੇ ਉਤਸ਼ਾਹ ਨਾਲ ਸ਼ਾਮਿਲ ਹੋ ਕੇ ਅਨੰਦ ਮਾਣ ਰਹੇ ਹਨ ਤੇ ਕਲਾਕਾਰਾਂ ਦੀ ਹੌਂਸਲਾ ਅਫਜਾਈ ਕਰ ਰਹੇ ਹਨ | ਰਾਮ ਲੀਲਾ ਦੀ ਦੂਸਰੀ ਨਾਇਟ ਦਾ ਉਦਘਾਟਨ ਕਰਦੇ ਹੋਏ ਆੜਤੀ ਯੂਨੀਅਨ ਖੇਮਕਰਨ ਦੇ ਸਾਬਕਾ ਪ੍ਰਧਾਨ ਹਰਭਜਨ ਸਿੰਘ ਸੰਧੂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਪ੍ਰਬੰਧਕ ਕਲੱਬ ਦੀ ਪ੍ਰਸੰਸਾ ਕੀਤੀ, ਜਿਹੜੀ ਹਰ ਸਾਲ ਰਾਮ ਲੀਲਾ ਤੇ ਦੁਸਹਿਰੇ ਦਾ ਤਿਓਹਾਰ ਮਨਾ ਰਹੀ ਹੈ | ਉਨ੍ਹਾਂ ਕਲੱਬ ਨੂੰ ਨਗਦ ਸਹਾਇਤਾ ਰਾਸ਼ੀ ਵੀ ਦਿੱਤੀ | ਕਲੱਬ ਦੇ ਪ੍ਰਧਾਨ ਸੰਦੀਪ ਮਹਿਤਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਯਾਦਗਾਰੀ ਚਿੰਨ੍ਹ ਦੇ ਕੇ ਸਾਰਿਆਂ ਦਾ ਸਨਮਾਨ ਕੀਤਾ | ਇਸ ਮੌਕੇ ਸਭਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਬੌਬੀ ਸ਼ਰਮਾ, ਮਨਜੀਤ ਸ਼ਰਮਾ, ਜਨਕ ਰਾਜ ਮਹਿਤਾ, ਵਿਜੈ ਗੁਲਾਟੀ, ਸੋਨੂੰ ਕਪੂਰ, ਰਾਮ ਚੋਪੜਾ, ਰਾਮ ਭੰਡਾਰੀ, ਦਿਲਬਾਗ ਸਿੰਘ ਸੰਧੂ, ਪੰਡਤ ਸੁਨੀਲ ਸ਼ਾਸ਼ਤਰੀ, ਸਰਿੰਦਰ ਚੌਧਰੀ ਸਮੇਤ ਸਾਰੇ ਅਹੁਦੇਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਸਕੂਲ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਅਥਲੈਟਿਕਸ, ਡਿਸਕਿਸ ਅਤੇ ਹੋਰਨਾਂ ਖੇਡਾਂ 'ਚ ਮਾਰੀਆਂ ਮੱਲਾਂ <... ਅਗਲੀ ਖ਼ਬਰ ਮਾਨਵ ਅਧਿਕਾਰ ਸੰਘਰਸ਼ ਕਮੇਟੀ ਇੰਡੀਆ ਦੇ ਮੈਡੀਕਲ ਸੈੱਲ ਵਲੋਂ ਮੁਫ਼ਤ ਮੈਡੀਕਲ ਕੈਂਪ <br/>
Ad Position 24