14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਦੁਸਹਿਰਾ ਕਮੇਟੀ ਪੱਟੀ ਨੇ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੂੰ ਦਿੱਤਾ ਸੱਦਾ ਪੱਤਰ <br/>

Ad Position 21
No active advertisement
ਅਜੀਤ ਡੈਸਕ 27-09-2025
ਪੱਟੀ, 26 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਦੁਸਹਿਰਾ ਕਮੇਟੀ ਦੇ ਪ੍ਰਧਾਨ ਸੁਰੇਸ਼ ਪਾਠਕ, ਵਾਇਸ ਪ੍ਰਧਾਨ ਬੱਲੂ ਮਹਿਤਾ ਅਤੇ ਦੁਸਹਿਰਾ ਕਮੇਟੀ ਦੇ ਚੇਅਰਮੈਨ ਮੋਹਿਤ ਅਰੋੜਾ ਪੱਟੀ ਨੇ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ 2 ਅਕਤੂਬਰ ਨੂੰ ਮਨਾਏ ਜਾਣ ਵਾਲੇ ਦੁਸਹਿਰਾ ਮੇਲੇ ਦਾ ਸੱਦਾ ਪੱਤਰ ਦਿੱਤਾ | ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ, ਜਿਸ ਨਾਲ ਭਾਈਚਾਰਕ ਸਾਂਝ ਬਣੀ ਰਹੇ | ਇਹ ਤਿਓਹਾਰ ਆਪਾਂ ਨੂੰ ਪ੍ਰੇਰਨਾ ਦਿੰਦੇ ਹਨ ਕਿ ਆਪਾਂ ਨੂੰ ਆਪਣੇ ਮਨਾਂ ਵਿਚੋਂ ਆਪਸੀ ਰੰਜਿਸ਼ਾਂ ਨੂੰ ਭੁੱਲ ਕੇ ਆਪਸੀ ਮਿਲਵਰਤਣ ਅਤੇ ਭਾਈਚਾਰਾ ਸਿਰਜਣਾ ਚਾਹੀਦਾ ਹੈ ਤਾਂ ਹੀ ਸਾਡਾ ਜੀਵਨ ਸਾਰਥਕ ਹੋ ਸਕਦਾ ਹੈ ਅਤੇ ਆਪਾਂ ਇਕ ਸਵੱਛ ਅਤੇ ਨਿਰੋਆ ਸਮਾਜ ਸਿਰਜ ਸਕਦੇ ਹਾਂ | ਉਨ੍ਹਾਂ ਕਿਹਾ ਕਿ ਦੁਸਹਿਰਾ ਕਮੇਟੀ ਦੇ ਪ੍ਰਧਾਨ ਸੁਰੇਸ਼ ਪਾਠਕ ਅਤੇ ਵਾਈਸ ਪ੍ਰਧਾਨ ਬੱਲੂ ਮਹਿਤਾ ਅਤੇ ਚੇਅਰਮੈਨ ਮੋਹਿਤ ਅਰੋੜਾ ਪੱਟੀ ਅਤੇ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ, ਜੋ ਦੁਸਹਿਰਾ ਮੇਲਾ ਕਰਵਾ ਕੇ ਆਪਸੀ ਭਾਈਚਾਰਾ ਸਿਰਜ ਰਹੇ ਹਨ | ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਸੁਰੇਸ਼ ਪਾਠਕ ਨੇ ਕਿਹਾ ਕਿ ਦੁਸਹਿਰੇ ਮੇਲੇ ਵਿਚ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਦੁਸਹਿਰੇ ਦਾ ਤਿਓਹਾਰ ਦੁਸਹਿਰਾ ਗਰਾਊਾਡ ਦੇ ਪਿਛਲੇ ਪਾਸੇ ਪੰਜਾਬ ਰੋਡਵੇਜ਼ ਵਰਕਸ਼ਾਪ ਵਿਖੇ ਮਨਾਇਆ ਜਾਵੇਗਾ | ਦੀ ਯੰਗਮੈਨ ਰਾਮਾ ਕਿ੍ਸ਼ਨਾ ਕਲੱਬ ਅਤੇ ਨੀਲ ਕਮਲ ਰਾਮ ਲੀਲਾ ਕਲੱਬ ਦੀਆਂ ਝਾਕੀਆਂ ਸ੍ਰੀ ਲਛਮੀ ਨਾਰਾਇਣ ਮੰਦਰ ਵੱਡੀ ਮੰਡੀ ਤੋਂ ਅਤੇ ਦੀ ਵਾਲਮੀਕਿ ਸੰਗੀਤ ਕਲੱਬ ਦੀਆਂ ਝਾਕੀਆਂ ਸਥਾਨਕ ਕੇਂਦਰੀ ਵਾਲਮੀਕਿ ਮੰਦਰ ਕਚਹਿਰੀ ਰੋਡ ਤੋਂ ਦੁਸਹਿਰੇ ਵਾਲੇ ਦਿਨ ਸਰੂਪਾਂ ਦੇ ਨਾਲ ਸੱਜ ਕੇ ਦੁਸਹਿਰਾ ਗਰਾਊਾਡ ਵਿਖੇ ਪਹੁੰਚਣਗੀਆਂ | ਦੁਸਹਿਰੇ ਮੇਲੇ ਦੀ ਸਫ਼ਲਤਾ ਵਾਸਤੇ ਸਾਰੇ ਮੈਂਬਰਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਹਨ | ਇਸ ਮੌਕੇ ਸਿਕੰਦਰ ਸਿੰਘ ਚੀਮਾ ਪ੍ਰਧਾਨ ਟਰੱਕ ਯੂਨੀਅਨ ਪੱਟੀ, ਸ਼ੇਖਰ ਸੋਢੀ, ਵਿਨੋਦ ਕੁਮਾਰ ਖੰਨਾ ਬਲਾਕ ਪ੍ਰਧਾਨ, ਦਲਜੀਤ ਸਿੰਘ ਸੋਹਲ, ਸੁਭਾਸ਼ ਸ਼ਰਮਾ, ਬਲਜਿੰਦਰ ਸਿੰਘ ਬੀਟੀ, ਵਿਜੈ ਵਿਨਾਇਕ, ਰਸ਼ਪਾਲ ਬੇਦੀ, ਤਰਸੇਮ ਜੋਸ਼ੀ, ਗੁਰਸੇਵਕ ਸਿੰਘ, ਪਰਮਜੀਤ ਟੀਟੂ, ਬੱਬਾ ਖੱਤਰੀ, ਵਿਪਨ ਕੁਮਾਰ ਸ਼ਹਿਰੀ ਪ੍ਰਧਾਨ ਆਪ ਮਨਜੀਤ ਸਿੰਘ ਪ੍ਰਧਾਨ ਟ੍ਰੇਡ ਵਿੰਗ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵਲੋਂ ਪੋਸ਼ਣ ਮਾਹ ਤਹਿਤ ਸਥਾਨਕ ਉਤਪਾਦਾਂ, ਖਿਡੌਣਿਆਂ ਆਦਿ ਦੀ ਵਰਤੋਂ ਪ੍ਰਤੀ ਕੀਤਾ ਜਾਗਰੂਕ... ਅਗਲੀ ਖ਼ਬਰ ਕਿਸਾਨਾਂ ਦੀ ਸਹੂਲਤ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਕੀਤੇ ਗਏ ਪੁਖਤਾ ਪ੍ਰਬੰਧ-ਡਿਪਟੀ ਕਮਿਸ਼ਨਰ <br/>
Ad Position 24