29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਦੀ ਯੰਗਮੈਨ ਰਾਮਾ ਕਿ੍ਸ਼ਨਾ ਕਲੱਬ 'ਚ ਹਰਪ੍ਰੀਤ ਸਿੰਘ ਸੰਧੂ ਨੇ ਰਾਮ ਲੀਲ੍ਹਾ ਨਾਈਟ ਦਾ ਕੀਤਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 29-09-2025
ਪੱਟੀ, 28 ਸਤੰਬਰ (ਕਾਲੇਕੇ, ਖਹਿਰਾ)-'ਦੀ ਯੰਗ ਮੈਨ ਰਾਮਾ ਕਿ੍ਸ਼ਨਾ' ਕਲੱਬ ਪੱਟੀ ਵਿਖੇ ਸੀਤਾ ਹਰਨ ਰਾਮ ਲੀਲਾ ਨਾਈਟ ਦਾ ਉਦਘਾਟਨ ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀ.ਪੀ.ਸੀ.ਸੀ. ਨੇ ਆਪਣੇ ਕਰ ਕਮਲਾਂ ਨਾਲ ਕੀਤਾ | ਇਸ ਮੌਕੇ ਬੋਲਦਿਆਂ ਹਰਪ੍ਰੀਤ ਸਿੰਘ ਸੰਧੂ ਨੇ ਕਲੱਬ ਦੇ ਪ੍ਰਧਾਨ ਅਤੇ ਮੈਂਬਰਾਂ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਭਗਵਾਨ ਸ੍ਰੀ ਰਾਮ ਜੀ ਹਮੇਸ਼ਾ ਸੱਚ ਦੇ ਮਾਰਗ 'ਤੇ ਚੱਲਦੇ ਸਨ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਵੀ ਆਪਣੇ ਮਾਪਿਆਂ ਪ੍ਰਤੀ ਆਗਿਆਕਾਰੀ ਬਣਨਾ ਚਾਹੀਦਾ ਹੈ ਅਤੇ ਨਸ਼ਿਆਂ ਦੀ ਭੈੜੀ ਲਾਹਨਤ ਤੋਂ ਦੂਰ ਰਹਿਣਾ ਚਾਹੀਦਾ ਹੈ | ਉਨ੍ਹਾਂ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਆਖਿਆ ਕਿ ਹਰ ਸਾਲ ਕਲੱਬ ਦੇ ਮੈਂਬਾਂ ਰਾਹੀ ਸੰਗਤਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਦਾ ਹੈ | ਇਸ ਮੌਕੇ ਕਲੱਬ ਦੀ ਮੈਨੇਜਮੈਂਟ ਪ੍ਰਧਾਨ ਰਾਕੇਸ ਪਾਠਕ, ਚੇਅਰਮੈਨ ਵਿਜੇ ਸ਼ਰਮਾ, ਭਵਨ ਕੁਮਾਰ ਟਾਹ, ਕੁਲਦੀਪ ਰਾਏ ਸ਼ਰਮਾ, ਅਮਨ ਭਾਰਦਵਾਜ਼, ਸੁਮਨ ਭੱਲਾ, ਰਾਜੇਸ਼ ਮਿੰਟਾ, ਲੱਕੀ ਪੰਡਿਤ ਅਤੇ ਸਾਥੀਆਂ ਵਲੋਂ ਹਰਪ੍ਰੀਤ ਸਿੰਘ ਸੰਧੂ ਦਾ ਧੰਨਵਾਦ ਕਰਦਿਆਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਲਾਕਾਰਾਂ ਵਲੋਂ ਰਾਮ-ਲਸ਼ਮਣ ਦਾ ਵਣਾਂ 'ਚ ਜਾਣਾ, ਲਸ਼ਮਣ ਵਲੋਂ ਸਰੂਪਨਕਾ ਦਾ ਨੱਕ ਵੱਢਣਾ, ਖਰਦੂਸ਼ਣ ਦਰਬਾਰ ਅਤੇ ਸੀਤਾ ਹਰਨ ਦੇ ਦਿ੍ਸ਼ ਕਲਾਕਾਰਾਂ ਵਲੋਂ ਪੇਸ਼ ਕੀਤੇ ਗਏ |

Ad Position 22
No active advertisement
ਪਿਛਲੀ ਖ਼ਬਰ ਬਾਵਾ ਪਰਿਵਾਰ ਵਲੋਂ ਚੋਰੀ ਹੋਈਆਂ ਮੂਰਤੀਆਂ ਜਲਦ ਲੱਭਣ ਦੀ ਮੰਗ <br/> ਅਗਲੀ ਖ਼ਬਰ ਜਥੇਦਾਰ ਤੇਜਾ ਸਿੰਘ ਜੀ ਦੀ ਸਾਲਾਨਾ ਯਾਦ ਨੂੰ ਸਮਰਪਿਤ 1 ਅਕਤੂਬਰ ਨੂੰ ਪਿੰਡ ਭੁੱਚਰ ਵਿਖੇ ਕਰਵਾਏ ਜਾਣਗੇ ਧਾਰਮਿਕ ਮੁਕਾਬਲ...
Ad Position 24