29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਖੇਮਕਰਨ ਵਿਖੇ ਸ੍ਰੀ ਰਾਮ ਲੀਲ੍ਹਾ ਦੀ ਛੇਵੀਂ ਨਾਈਟ ਦਾ ਚੇਅਰਮੈਨ ਖਹਿਰਾ ਨੇ ਕੀਤਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 29-09-2025
ਖੇਮਕਰਨ, 28 ਸਤੰਬਰ (ਰਾਕੇਸ਼ ਕੁਮਾਰ ਬਿੱਲਾ)-­ਸ੍ਰੀ ਰਾਮ ਲੀਲਾ ਕਲੱਬ ਖੇਮਕਰਨ ਵਲੋਂ ਸਥਾਨਕ ਮੰਦਰ ਸ੍ਰੀ ਦੇਵੀ ਦੁਵਾਰਾ ਵਿਖੇ ਖੇਡੀ ਜਾ ਰਹੀ ਰਾਮ ਲੀਲਾ ਦੀ ਛੇਵੀਂ ਨਾਈਟ ਦਾ ਉਦਘਾਟਨ ਕਰਦੇ ਹੋਏ ਸੀਨੀਅਰ ਮੀਤ ਚੇਅਰਮੈਨ ਪੰਜਾਬ ਖਾਦੀ ਤੇ ਪੇਂਡੂ ਉਦਯੋਗ ਬੋਰਡ ਪੰਜਾਬ ਬਲਜੀਤ ਸਿੰਘ ਖਹਿਰਾ ਨੈਸ਼ਨਲ ਕੌਂਸਲ ਮੈਂਬਰ ਆਮ ਆਦਮੀ ਪਾਰਟੀ ਨੇ ਕਰਦੇ ਹੋਏ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਲੱਬ ਨੂੰ 11 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ | ਉਨ੍ਹਾਂ ਕਿਹਾ ਕਿ ਕਲੱਬ ਵਧਾਈ ਦੀ ਪਾਤਰ ਹੈ, ਜਿਹੜੀ ਬੜੇ ਲੰਬੇ ਸਮੇਂ ਤੋਂ ਹਰ ਸਾਲ ਰਾਮ ਲੀਲਾ ਦਾ ਮੰਚਨ ਕਰਾਉਣ ਦੇ ਨਾਲ ਦੁਸਹਿਰਾ ਵੀ ਬੜੀ ਧੰੂਮਧਾਮ ਨਾਲ ਮਨਾਉਂਦੀ ਆ ਰਹੀ ਹੈ | ਇਸ ਸਮੇ ਕਲੱਬ ਦੇ ਪ੍ਰਧਾਨ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸਾਰਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਨਗਰ ਪੰਚਾਇਤ ਖੇਮਕਰਨ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਮੰਗਤ ਰਾਮ ਗੁਲਾਟੀ, ਸਾਬਕਾ ਚੇਅਰਮੈਨ ਜਗਤਾਰ ਸਿੰਘ ਖੇੜਾ, ਜ਼ਿਲ੍ਹਾ ਪ੍ਰਧਾਨ ਸਪੋਰਟਸ ਵਿੰਗ ਆਪ ਸੁਖਪਾਲ ਸਿੰਘ ਰਾਣਾ, ਮਨਜੀਤ ਸਿੰਘ ਐ?ਮ.ਸੀ., ਅਮਰਜੀਤ ਸਿੰਘ ਪੱਤੂ ਐਮ.ਸੀ., ਸ਼ੇਰ ਸਿੰਘ ਐਮ.ਸੀ., ਬੋਹੜ ਸਿੰਘ ਐਮ.ਸੀ., ਸ਼ਾਮ ਸਿੰਘ ਐ?ਮ.ਸੀ., ਜੰਗਾ ਸਿੰਘ ਟੇਲਰ, ਹੀਰਾ ਸਿੰਘ ਮੱਲ, ਭੁਪਿੰਦਰ ਸਿੰਘ ਕੰਡਾ, 'ਆਪ' ਦੇ ਸਥਾਨਕ ਵਾਰਡ ਸਕੱਤਰ ਬਲਜੀਤ ਸਿੰਘ ਬੱਬੀ ਤੇ ਵਾਰਡ ਸਕੱਤਰ ਬੱਬੂ ਮਾਨ, ਵਿਜੈ ਕੁਮਾਰ ਗੁਲਾਟੀ, ਬਲਦੇਵ ਸਿੰਘ ਮਿੰਟਾ, ਕਸ਼ਮੀਰ ਸਿੰਘ ਬਿੱਟੂ ਟੇਲਰ, ਜੋਗਿੰਦਰ ਬਾਵਾ, ਸਾਹਿਲ ਮਲਹੋਤਰਾ, ਗੁਰਲਾਲ ਸਿੰਘ ਮੀਆਂਵਾਲਾ ਤੇ ਲੱਭਾ ਸਿੰਘ ਆਦਿ ਤੋਂ ਇਲਾਵਾ ਰਾਮ ਲੀਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਦੀਪ ਮਹਿਤਾ, ਸਕੱਤਰ ਸੁਖਰਾਜ ਸ਼ਰਮਾ, ਰਾਮ ਚੋਪੜਾ, ਸਨਾਤਨ ਧਰਮ ਸਭਾ ਪ੍ਰਧਾਨ ਡਾ. ਅਸ਼ਵਨੀ ਸ਼ਰਮਾ, ਜਨਕ ਰਾਜ ਮਹਿਤਾ, ਦਵਿੰਦਰ ਭੰਡਾਰੀ, ਮਨਜੀਤ ਸ਼ਰਮਾ, ਨਰਿੰਦਰ ਬਾਵਾ, ਸੋਨੂੰ ਕਪੂਰ ਸਮੇਤ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਚ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ <br/>... ਅਗਲੀ ਖ਼ਬਰ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਵਲੋਂ ਡਰੋਨ ਰਾਹੀਂ ਆਈ 510 ਗ੍ਰਾਮ ਹੈਰੋਇਨ ਬਰਾਮਦ
Ad Position 24