ਤਰਨ ਤਾਰਨ, 3 ਨਵੰਬਰ (ਹਰਿੰਦਰ ਸਿੰਘ)-ਤਰਨ ਤਾਰਨ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੀ ਚੋਣ ਮੁਹਿੰਮ ਨੂੰ ਉਦੋਂ ਭਰਵਾਂ ਹੁਲਾਰਾ ਮਿਲਿਆ, ਜਦ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਪ੍ਰੇਰਨਾ ਅਤੇ ਕਿ੍ਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਬੈਰਾਗੀ (ਓ.ਬੀ.ਸੀ.) ਸਮਾਜ ਦੇੇ ਸੈਂਕੜੇ ਲੋਕਾਂ ਤਰਨ ਤਾਰਨ 'ਚ ਕਾਂਗਰਸ ਪਾਰਟੀ ਉਮੀਦਵਾਰ ਦੀ ਹਮਾਇਤ ਦਾ ਐਲਾਨ ਕੀਤਾ | ਬੈਰਾਗੀ ਮਹਾਂ ਮੰਡਲ ਪੰਜਾਬ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਓ.ਬੀ.ਸੀ. ਸਮਾਜ ਵਲੋਂ ਤਰਨ ਤਾਰਨ ਚੋਣ ਮੰਚ 'ਤੇ ਪ੍ਰਤਾਪ ਸਿੰਘ ਬਾਜਵਾ ਨੂੰ ਸ਼ਾਲ ਅਤੇ ਤਲਵਾਰ ਭੇਂਟ ਕਰਨ ਸਮੇਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਹਰਪਾਲ ਸਿੰਘ ਕੰਬੋਜ ਪ੍ਰਧਾਨ ਓ.ਬੀ.ਸੀ. ਸਮਾਜ, ਜੋਗਿੰਦਰਪਾਲ ਢੀਂਗਰਾ, ਗੁਰਮੇਲ ਸਿੰਘ ਬਾਵਾ, ਅਸ਼ਵਨੀ ਬਾਵਾ ਆਸਟ੍ਰੇਲੀਆ, ਰੁਪਿੰਦਰ ਸਿੰਘ ਰਾਜਾ ਗਿੱਲ, ਅਰਜਨ ਬਾਵਾ, ਗੁਲਸ਼ਨ ਬਾਵਾ ਹੋਰ ਮੌਜੂਦ ਸਨ | ਸਮੁੱਚੇ ਬੈਰਾਗੀ (ਓ.ਬੀ.ਸੀ.) ਸਮਾਜ ਦੀ ਪ੍ਰਸੰਸਾ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਕਿਹਾ ਕਿ ਪੰਜਾਬ 'ਚ 16 ਲੱਖ ਤੋਂ ਵੱਧ ਅਬਾਦੀ ਵਾਲਾ ਬੈਰਾਗੀ ਭਾਈਚਾਰਾ ਕਾਂਗਰਸ ਪਾਰਟੀ ਦੀ ਪਿੱਠ 'ਤੇ ਆਉਣ ਨਾਲ ਹੁਣ ਤਰਨ ਤਾਰਨ ਜ਼ਿਮਨੀ ਤਾਂ ਦੂਰ 2027 ਜਿੱਤ ਵੀ ਨੇੜੇ੍ਹ ਜਾਪਣ ਲੱਗ ਪਈ | ਪ੍ਰਤਾਪ ਸਿੰਘ ਬਾਜਵਾ ਕਿਹਾ ਕਿ ਬੈਰਾਗੀ ਮਹਾਂਮੰਡਲ ਦੀ ਨੁੰਮਾਇੰਦਗੀ ਵਾਲੇ ਕਿ੍ਸ਼ਨ ਕੁਮਾਰ ਬਾਵਾ ਕਾਂਗਰਸ ਬਚਾਉਣ ਅਤੇ ਪੰਜਾਬ 'ਚ ਅਮਨ ਸ਼ਾਂਤੀ ਲਿਆਉਣ ਲਈ ਆਪਣਾ ਖੂਨ ਡੋਲਿ੍ਹਆ, ਸਾਲ 1992 ਦੀ ਚੋਣ ਦੌਰਾਨ ਸਾਡੇ ਸਾਥੀ ਮਲਕੀਤ ਸਿੰਘ ਦਾਖਾ ਤੋਂ ਲੈ ਕੇ ਲੁਧਿਆਣਾ ਸ਼ਹਿਰੀ-ਦਿਹਾਤੀ ਕੁੱਲ ਹਲਕਿਆਂ ਦੀ ਚੋਣ ਮੁਹਿੰਮ 'ਚ ਮੋਹਰੀ ਰੋਲ ਅਦਾ ਕੀਤਾ | ਪ੍ਰਤਾਪ ਸਿੰਘ ਬਾਜਵਾ ਕਿਹਾ ਕਿ ਕਿ੍ਸ਼ਨ ਕੁਮਾਰ ਬਾਵਾ ਵਲੋਂ ਸਮੁੱਚਾ ਬੈਰਾਗੀ ਸਮਾਜ, ਹਰ ਵਰਗ ਨੂੰ ਨਾਲ ਲੈ ਕੇ ਕਿਸਾਨੀ ਦੇ ਮੁਕਤੀਦਾਤਾ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ 'ਚ ਕਈ ਦਹਾਕਿਆਂ ਤੋਂ ਦੇਸ਼ ਪ੍ਰਦੇਸ਼ ਵਿਚ ਸਮਾਗਮ ਕਰਵਾਏ ਜਾ ਰਹੇ ਹਨ | ਕਿ੍ਸ਼ਨ ਕੁਮਾਰ ਬਾਵਾ ਦਾ ਧੰਨਵਾਦ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਕਿਹਾ ਕਿ ਕਾਂਗਰਸ ਪਾਰਟੀ ਉਮੀਦਵਾਰ ਵਲੋਂ ਜ਼ਿਮਨੀ ਚੋਣ ਦੀ ਜਿੱਤ ਦਾ ਸਿਹਰਾ ਓ.ਬੀ.ਸੀ. ਬੈਰਾਗੀ ਸਮਾਜ ਸਿਰ ਬੱਝੇਗਾ | ਓ.ਬੀ.ਸੀ. ਬੈਰਾਗੀ ਸਮਾਜ ਵਲੋਂ ਪ੍ਰਤਾਪ ਸਿੰਘ ਬਾਜਵਾ ਦੇ ਸਨਮਾਨ ਸਮੇਂ ਚੇਅਰਮੈਨ ਰਾਜੇਸ਼ ਕੰਬੋਜ਼, ਗੁਰਦਿੱਤਾ ਬਾਵਾ, ਬੇਅੰਤ ਕੌਰ ਬਾਵਾ, ਕਸਤੂਰੀ ਲਾਲ ਬਾਵਾ, ਸੁਬੇਗ ਸਿੰਘ ਧੁੰਨ, ਚੇਅਰਮੈਨ ਭੁਪਿੰਦਰ ਸਿੰਘ, ਮਨਜੀਤ ਸਿੰਘ, ਗੁਲਸ਼ਨ ਬਾਵਾ, ਸ਼ਰਨਜੀਤ ਬਾਵਾ, ਦਲਬੀਰ ਬਾਵਾ, ਰਤਨੇਸ਼ ਕੁਮਾਰ, ਜਤਿੰਦਰ ਸਿੰਘ, ਸਰਬਜੀਤ ਬਾਵਾ, ਹਰਵਿੰਦਰ ਕੌਰ ਬਾਵਾ, ਸੰਜੇ ਠਾਕੁਰ, ਭੁਪਿੰਦਰ ਬਾਵਾ, ਸ਼ਾਮ ਸੁੰਦਰ ਭਾਰਦਵਾਜ, ਮਨੀ ਗਰਗ, ਪਵਨ ਸਿਡਾਨਾ, ਮਨੋਹਰ ਬਾਵਾ, ਜਗਜੀਵਨ ਸਿੰਘ ਗਰੀਬ, ਭਗਵਾਨ ਦਾਸ ਬਾਵਾ, ਵਿੱਕੀ ਮਹੰਤ ਬਰਨਾਲਾ, ਅਮਨਦੀਪ ਬਾਵਾ, ਗਗਨਦੀਪ ਬਾਵਾ ਅਤੇ ਹੋਰ ਮੌਜੂਦ ਸਨ |