28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਸੜਕ ਕਿਨਾਰੇ ਬਿਜਲੀ ਦੀਆਂ ਨੀਵੀਆਂ ਤਾਰਾਂ ਨੂੰ ਹਟਾਉਣ ਦੀ ਬਿਜਲੀ ਵਿਭਾਗ ਪਾਸੋਂ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 18-12-2025
ਤਰਨ ਤਾਰਨ, 17 ਦਸੰਬਰ (ਪਰਮਜੀਤ ਜੋਸ਼ੀ)- ਜੰਡਿਆਲਾ ਰੋਡ ਬਾਈਪਾਸ ਨਜ਼ਦੀਕ ਪੈਂਦੇ ਮੌਂਲਸਰੀ ਪੈਲੇਸ ਦੇ ਸਾਹਮਣੇ ਸੜਕ ਕਿਨਾਰੇ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਲੋਕਾਂ ਦੀ ਜਾਨ ਦਾ ਖੌਫ਼ ਬਣੀਆਂ ਹੋਈਆਂ ਹਨ | ਤਾਰਾਂ ਇੰਨੀਆਂ ਨੀਵੀਂਆਂ ਹੋ ਚੁੱਕੀਆਂ ਹਨ ਕਿ ਉਹ ਜ਼ਮੀਨ ਤੋਂ ਕੁਝ ਹੀ ਫੁੱਟ ਉੱਚੀਆਂ ਹਨ, ਜਿਸ ਕਾਰਨ ਕੋਈ ਵੀ ਵਿਅਕਤੀ ਜਾਂ ਕੋਈ ਵਾਹਨ ਇਸਦੀ ਚਪੇਟ ਵਿਚ ਆ ਸਕਦਾ ਹੈ ਅਤੇ ਕੋਈ ਹਾਦਸਾ ਵਾਪਰ ਸਕਦਾ ਹੈ ਲੇਕਿਨ ਸੰਬੰਧਿਤ ਬਿਜਲੀ ਵਿਭਾਗ ਇਸ ਤਰਫ ਕੋਈ ਧਿਆਨ ਨਹੀਂ ਦੇ ਰਿਹਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਜੇ ਕੁਮਾਰ, ਰਵੀ ਕੁਮਾਰ, ਬਲਜੀਤ ਸਿੰਘ, ਵਿੱਕੀ ਕੁਮਾਰ, ਬਿੱਕਰ ਸਿੰਘ ਆਦਿ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਬਹੁਤ ਜਿਆਦਾ ਨੀਵੀਂਆਂ ਹਨ ਅਤੇ ਸੜਕ ਦੇ ਬਿਲਕੁਲ ਕਿਨਾਰੇ ਉਪਰ ਹਨ, ਜਿਸ ਕਾਰਨ ਸੜਕ ਤੋਂ ਲੰਘਣ ਵਾਲੇ ਵਾਹਨ ਇਸਦੀ ਚਪੇਟ ਵਿਚ ਆ ਸਕਦੇ ਹਨ, ਉਥੇ ਲੋਕਾਂ ਲਈ ਵੀ ਕਿਸੇ ਖਤਰੇ ਤੋਂ ਘੱਟ ਨਹੀਂ ਹਨ | ਉਨ੍ਹਾਂ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਮੌਂਲਸਰੀ ਪੈਲੇਸ ਦੇ ਸਾਹਮਣੇ ਬਿਜਲੀ ਦੀਆਂ ਨੀਵੀਆਂ ਤਾਰਾਂ ਨੂੰ ਉਥੋਂ ਹਟਾਇਆ ਜਾਵੇ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 3 ਵਿਅਕਤੀ ਗਿ੍ਫ਼ਤਾਰ <br/> ਅਗਲੀ ਖ਼ਬਰ ਪਿੰਡ ਸੰਗਵਾਂ ਅਤੇ ਭੱਗੂਪੁਰ ਦੇ ਨਿਵਾਸੀਆਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ
Ad Position 24