22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਡਾ. ਉਬਰਾਏ ਵਲੋਂ ਭੇਜੇ ਚੈੱਕ ਲਾਭਪਾਤਰੀ ਲੋੜਵੰਦਾਂ ਨੂੰ ਵੰਡੇ <br/>

Ad Position 21
No active advertisement
ਅਜੀਤ ਡੈਸਕ 19-12-2025
ਤਰਨ ਤਾਰਨ, 18 ਦਸੰਬਰ (ਇਕਬਾਲ ਸਿੰਘ ਸੋਢੀ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਮੈਨੇਜਿੰਗ ਡਾਇਰੈਕਟਰ ਡਾਕਟਰ ਐੱਸ.ਪੀ ਸਿੰਘ ਉਬਰਾਏ ਅਤੇ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਅਹਿਮ ਯਤਨਾਂ ਸਦਕਾ ਹਰ ਮਹੀਨੇ ਦੀ ਤਰ੍ਹਾ ਲਾਭਪਾਤਰੀਆਂ ਨੂੰ ਪੈਨਸ਼ਨਾਂ ਦੇ ਚੈੱਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਇਕਾਈ ਤਰਨ ਤਾਰਨ ਵਲੋਂ ਦਿਲਬਾਗ ਸਿੰਘ ਯੋਧਾ ਪ੍ਰਧਾਨ ਅਤੇ ਸਮੂਹ ਮੈਂਬਰਾਂ ਦੀ ਅਗਵਾਈ ਵਿਚ ਵੰਡੇ ਗਏ | ਸ੍ਰੀ ਗੁਰੂ ਅਰਜਨ ਦੇਵ ਜੀ ਸਰਾਂ ਤਰਨ ਤਾਰਨ ਵਿਖੇ ਸਾਰੇ ਲਾਭਪਾਤਰੀਆਂ ਨੂੰ ਸਤਿਕਾਰ ਸਹਿਤ ਹਰ ਮਹੀਨੇ ਦੀ ਤਰ੍ਹਾ ਇਹ ਚੈੱਕ ਵੰਡੇ ਗਏ | ਦੱਸਣਯੋਗ ਹੈ ਕਿ ਡਾਕਟਰ ਐੱਸ.ਪੀ ਸਿੰਘ ਉਬਰਾਏ ਵਲੋਂ ਦੇਸ਼ ਦੇ ਲਗਪਗ ਸਾਰੇ ਸੂਬਿਆਂ ਵਿਚ ਅੰਗਹੀਣ, ਵਿਧਵਾ, ਬੁਢਾਪਾ, ਮੈਡੀਕਲ ਆਧਾਰ ਵਾਸਤੇ ਲੋੜਵੰਦਾਂ ਨੂੰ ਬਹੁਤ ਵੱਡੀ ਗਿਣਤੀ ਵਿਚ ਪੈਨਸ਼ਨਾਂ ਦੇ ਚੈੱਕ ਭੇਜੇ ਜਾਂਦੇ ਹਨ | ਇਸ ਤੋਂ ਇਲਾਵਾ ਵੀ ਡਾਕਟਰ ਐੱਸ.ਪੀ. ਸਿੰਘ ਉਬਰਾਏ ਵਲੋਂ ਵੱਖ-ਵੱਖ ਸ਼ਹਿਰਾਂ ਵਿਚ ਸਿਲਾਈ ਸੈਂਟਰ, ਕੰਪਿਊਟਰ ਸੈਂਟਰ, ਹਸਪਤਾਲਾਂ ਵਿਚ ਐਮਰਜੈਂਸੀ ਗੱਡੀਆਂ, ਸਸਤੇ ਲੈਬ ਟੈਸਟ ਦੀ ਸਹੂਲਤ, ਡਾਇਲਸਿਸ ਕਿੱਟਾਂ, ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ, ਲੋੜਵੰਦ ਪਰਿਵਾਰਾਂ ਦੇ ਘਰ ਉਸਾਰਨੇ ਅਤੇ ਹੋਰ ਅਨੇਕਾਂ ਸਮਾਜਿਕ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਇਸ ਚੈੱਕ ਵੰਡ ਇਕੱਤਰਤਾ ਵਿਚ ਦਿਲਬਾਗ ਸਿੰਘ ਜੋਧਾ ਪ੍ਰਧਾਨ, ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ ਪੈਟਰਨ, ਕੁਲਰਾਜ ਬੀਰ ਸਿੰਘ ਕੰਗ ਜਨਰਲ ਸਕੱਤਰ, ਗੁਲਬਾਗ ਸਿੰਘ, ਕੁਲਵਿੰਦਰ ਸਿੰਘ ਪਿੰਕਾ, ਬਿਕਰਮਜੀਤ ਸਿੰਘ ਕੰਗ, ਮਨਿੰਦਰ ਸਿੰਘ ਰਾਜੂ, ਪੰਡਿਤ ਗਗਨਦੀਪ ਭਾਰਗਵ, ਮੁੱਖ ਰਾਮ ਸਿੰਘ, ਸਾਹਿਬ ਸਿੰਘ, ਨਰਿੰਦਰ ਸਿੰਘ, ਸਾਬਕਾ ਬੈਂਕ ਮੈਨੇਜਰ, ਕੇਵਲ ਸਿੰਘ ਪੰਜਾਬ ਪੁਲਿਸ ਅਦਿ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਬੂਹ ਵਿਖੇ ਲਗਾਇਆ ਕਿਸਾਨ ਮੇਲਾ <br/> ਅਗਲੀ ਖ਼ਬਰ ਆਦਰਸ਼ ਇੰਸਟੀਚਿਊਟ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24