ਤਰਨ ਤਾਰਨ, 18 ਦਸੰਬਰ (ਹਰਿੰਦਰ ਸਿੰਘ)-ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜਨਜ਼ ਵੈਲਫੇਅਰ ਐਸੋਸੀਏਸ਼ਨ ਤਰਨ ਤਾਰਨ ਵਲੋਂ ਪੱਟੀ, ਖਡੂਰ ਸਾਹਿਬ, ਭਿੱਖੀਵਿੰਡ ਅਤੇ ਤਰਨ ਤਾਰਨ ਤਹਿਸੀਲ ਦੇ ਪੈਨਸ਼ਨਰਾਂ ਨਾਲ ਪੈਨਸ਼ਨਰਜ਼ ਦਿਵਸ ਮਨਾਉਣ ਲਈ ਇਕ ਵਿਸ਼ਾਲ ਸਮਾਗਮ ਕਰਵਾਇਆ ਗਿਆ | ਜਿਸ ਵਿਚ ਜ਼ਿਲ੍ਹਾ ਤਰਨ ਤਾਰਨ ਦੇ 350 ਤੋਂ ਵੱਧ ਪੈਨਸ਼ਨਰਜ਼ ਨੇ ਭਾਗ ਲਿਆ | ਸਟੇਟ ਪ੍ਰਧਾਨ ਕਰਮ ਸਿੰਘ ਧਨੋਆ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਇਸ ਮੌਕੇ 'ਤੇ 75 ਸਾਲ ਤੋਂ ਵਡੇਰੀ ਉਮਰ ਦੇ 30 ਦੇ ਕਰੀਬ ਬਜੁਰਗ ਪੈਨਸ਼ਨਰਜ਼ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਪਹੁੰਚੇ ਜ਼ਿਲ੍ਹਾ ਖਜਾਨਾ ਦਫ਼ਤਰ ਮਨਦੀਪ ਸਿੰਘ ਚੌਹਾਨ, ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ, ਸਟੇਟ ਬੈਂਕ ਆਫ ਇੰਡੀਆ ਦੇ ਸੀਨੀਅਰ ਮੈਨੇਜਰ ਮਨੀਤ ਸ਼ਰਮਾ, ਪੰਜਾਬ ਐਂਡ ਸਿੰਧ ਬੈਂਕ ਦੇ ਸੀਨੀਅਰ ਮੈਨੇਜਰ ਨੀਰਜ ਕੁਮਾਰ ਆਦਿ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪ੍ਰਸਤ ਰਸ਼ਪਾਲ ਸਿੱਘ ਰੰਧਾਵਾ, ਸ਼ਮੀਰ ਸਿੰਘ ਲਾਲਪੁਰਾ, ਬਿਜਲੀ ਬੋਰਡ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਨਣ, ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਫ਼ਤਿਹਚੱਕ ਨੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ | ਮੁੱਖ ਮਹਿਮਾਨ ਕਰਮ ਸਿੰਘ ਧਨੋਆ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸਟੇਟ ਪੈਨਸ਼ਨਰਜ਼ ਵਲੋਂ ਪੈਨਸ਼ਨਰਜ਼ ਦੇ ਬਕਾਇਆ ਕੰਮ ਕਰਾਉਣ ਲਈ ਭਰਪੂਰ ਯਤਨ ਕੀਤੇ ਜਾ ਰਹੇ ਹਨ | ਡਾ. ਜਗਬੀਰ ਸਿੰਘ ਨੈਫਰੋਲੋਜਿਸਟ, ਸਰਪ੍ਰਸਤ ਤੀਰਥ ਸਿੰਘ ਖਵਾਸਪੁਰ, ਸ਼ਮੀਰ ਸਿੰਘ ਲਾਲਪੁਰਾ, ਬੂਟਾ ਸਿੰਘ ਖਡੂਰ ਸਾਹਿਬ, ਜਗਤਾਰ ਸਿੰਘ ਸਰਲੀ, ਕਾਨੂੰਨੀ ਸਲਾਹਕਾਰ ਬਲਵਿੰਦਰ ਕੁਮਾਰ ਕਪੂਰ, ਪ੍ਰਧਾਨ ਸਰਬਜੀਤ ਸਿੰਘ ਸ਼ੀਂਹ, ਵਿਤ ਸਕੱਤਰ ਕੁਲਦੀਪ ਸਿੰਘ, ਉੱਪ ਵਿੱਤ ਸਕੱਤਰ ਕੁਲਵੰਤ ਸਿੰਘ, ਵਧੀਕ ਜਨਰਲ ਸਕੱਤਰ ਵਿਜੇ ਵਿਨਾਇਕ, ਪ੍ਰੈੱਸ ਸਕੱਤਰ ਹਰਸੁਖਦੇਵ ਸਿੰਘ, ਪੈਨਸ਼ਨਰ ਆਗੂ ਸਰਵਨ ਸਿੰਘ, ਤਰਲੋਕ ਸਿੰਘ, ਬਲਦੇਵ ਸਿੰਘ ਝਬਾਲ, ਰਕੇਸ਼ ਕੁਮਾਰ ਸ਼ਰਮਾ, ਵਿਜੇ ਕੁਮਾਰ ਸ਼ਰਮਾ, ਪਿ੍ੰਸੀਪਲ ਸੁੱਖਾ ਸਿੰਘ, ਗੁਰਦੇਵ ਸਿੰਘ, ਹਰਦੇਵ ਸਿੰਘ, ਮੰਗਤ ਰਾਮ,ਵਜੀਰ ਸਿੰਘ ਖਾਲੜਾ, ਜਗੀਰ ਸਿੰਘ, ਗੋਪਾਲ ਸਿੰਘ, ਮਹਿੰਦਰਪਾਲ, ਸੁਖਦੇਵ ਸਿੰਘ, ਸਤਪਾਲ ਸ਼ਰਮਾ, ਹਰਦੀਪ ਸਿੰਘ ਦਿਆਲਪੁਰ, ਅਸ਼ੋਕ ਕੁਮਾਰ ਸਭਰਾ, ਵਿਜੇ ਕੁਮਾਰ ਸ਼ਰਮਾ, ਜਸਵਿੰਦਰ ਸਿੰਘ ਢਿੱਲੋਂ, ਪਿ੍ਥਵੀ ਸੂਦ ਝਬਾਲ, ਸੁਖਬੀਰ ਕੌਰ ਹਰੀਕੇ, ਬਸੰਤ ਕੌਰ, ਹਰਜਿੰਦਰ ਕੌਰ, ਮਹਿੰਦਰ ਕੌਰ, ਪਤਵੰਤ ਕੌਰ, ਸੁਰਿੰਦਰ ਕੌਰ, ਬਿਮਲਾ ਸ਼ਰਮਾ ਆਦਿ ਮੌਜੂਦ ਸਨ | ਇਸ ਮੌਕੇ ਪ੍ਰਧਾਨ ਅਜੀਤ ਸਿੰਘ ਫ਼ਤਿਹਚੱਕ ਨੇ ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਪੈਨਸ਼ਨਰਜ ਦੀਆਂ ਬਕਾਇਆ ਮੰਗਾਂ ਲਈ ਮੰਗ ਪੱਤਰ ਦਿੱਤਾ |