ਪੱਟੀ, 24 ਦਸੰਬਰ (ਖਹਿਰਾ, ਕਾਲੇਕੇ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਮੰਡਲ ਪੱਟੀ ਵਿਚ ਸਤਨਾਮ ਸਿੰਘ ਉੱਚ ਸ਼੍ਰੇਣੀ ਕਲਰਕ ਸਬ ਅਰਬਨ ਪੱਟੀ ਦੇ ਯਤਨਾਂ ਸਦਕਾ ਸਬ ਅਰਬਨ ਪੱਟੀ ਵਿਚ ਨਵ ਨਿਯੁਕਤ ਸਹਾਇਕ ਲਾਈਨਮੈਨ ਗੁਰਮੇਜ ਸਿੰਘ ਪਿ੍ੰਗੜੀ, ਗੁਰਭੇਜ ਸਿੰਘ ਸਭਰਾ, ਪਵਿੱਤਰ ਸਿੰਘ ਦਿਆਲਪੁਰਾ, ਗੁਰਸੇਵਕ ਸਿੰਘ ਆਸ਼ੀਕੇ, ਮੱਲਾਵਾਲਾ ਅਤੇ ਗੁਰਜੰਟ ਲਾਲ ਸਹਾਇਕ ਲਾਈਨਮੈਨ ਅੱਜ ਕਰਮਚਾਰੀ ਇੰਪਲਾਈਜ ਫੈਡਰੇਸ਼ਨ (ਪਹਿਲਵਾਨ ਗਰੁੱਪ) ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਮੰਗਲ ਸਿੰਘ ਪ੍ਰਧਾਨ ਮੰਡਲ ਪੱਟੀ ਨੇ ਬੋਲਦਿਆਂ ਆਖਿਆ ਕਿ ਇੰਪਲਾਈਜ ਫੈਡਰੇਸ਼ਨ ਜਥੇਬੰਦੀ ਆਪਣੇ ਹਰ ਕਰਮਚਾਰੀ ਨਾਲ ਮੁਸ਼ਕਿਲ ਸਮੇਂ ਵਿਚ ਨਾਲ ਖੜੀ ਰਹੀ ਹੈ ਅਤੇ ਨਾਲ ਖੜਦੀ ਰਹੇਗੀ | ਇਸ ਸਮੇਂ ਨਵ ਨਿਯੁਕਤ ਕਰਮਚਾਰੀਆਂ ਨੂੰ ਜੀ ਆਇਆਂ ਆਖਿਆ ਗਿਆ | ਇਸ ਮੌਕੇ ਸੁਖਜੀਤ ਸਿੰਘ ਪ੍ਰਧਾਨ ਸਬ ਅਰਬਨ ਪੱਟੀ, ਸੁਖਚੈਨ ਸਿੰਘ ਮੀਤ ਪ੍ਰਧਾਨ ਮੰਡਲ ਪੱਟੀ, ਗੁਰਸ਼ਰਨ ਸਿੰਘ ਲਾਈਨਮੈਨ, ਸਿਮਰਨਜੀਤ ਸਿੰਘ ਕੈਸ਼ੀਅਰ, ਗੁਰਸੇਵਕ ਸਿੰਘ ਕਲਰਕ, ਵਿਜੇ ਕੁਮਾਰ ਕਲਰਕ, ਜਸਬੀਰ ਸਿੰਘ ਹਲਕਾ ਸਹਾਇਕ, ਅਜੈ ਕੁਮਾਰ ਕਲਰਕ, ਗੁਰਦੇਵ ਸਿੰਘ ਲਾਈਨਮੈਨ, ਉੱਡੀਕ ਚੰਦ ਸਹਾਇਕ ਲਾਈਨਮੈਨ, ਦਿਲਬਾਗ ਸਿੰਘ, ਗੁਰਵਿੰਦਰ ਕੌਰ ਆਦਿ ਹਾਜ਼ਰ ਸਨ |