27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਟਾਹਲੀ ਸਾਹਿਬ ਤੋਂ ਨਗਰ ਕੀਰਤਨ 6 ਨੂੰ - ਸੰਤ ਬਾਬਾ ਸਰਦਾਰਾ ਸਿੰਘ

Ad Position 21
No active advertisement
ਅਜੀਤ ਡੈਸਕ 29-12-2025
ਟਾਹਲੀ ਸਾਹਿਬ, 28 ਦਸੰਬਰ (ਵਿਨੋਦ ਭੀਲੋਵਾਲ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਇਸ ਵਾਰ ਵੀ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਅਤੇ ਜੈਕਾਰਿਆਂ ਦੀ ਗੂੰਜ 'ਚ ਬੜੀ ਸ਼ਰਧਾ ਭਾਵਨਾ ਨਾਲ ਇਤਿਹਾਸਕ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਟਾਹਲੀ ਸਾਹਿਬ ਤੋਂ ਚਾਰ ਰੋਜਾ ਨਗਰ ਕੀਰਤਨ 6 ਤੋਂ 9 ਜਨਵਰੀ ਤੱਕ ਸਜਾਏ ਜਾਣਗੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੇਵਾ ਦੇ ਪੁੰਜ ਸੰਤ ਬਾਬਾ ਸਰਦਾਰਾ ਸਿੰਘ ਮੱਖਣ ਵਿੰਡੀ ਵਾਲਿਆਂ ਨੇ ਦੱਸਿਆ ਕਿ ਸਜਾਏ ਜਾਣ ਵਾਲੇ ਨਗਰ ਕੀਰਤਨ ਪਹਿਲੇ ਪੜਾਅ 'ਚ 6 ਜਨਵਰੀ ਨੂੰ ਅਰੰਭ ਹੋਵੇਗਾ ਅਤੇ ਪਿੰਡ ਬਾਬੋਵਾਲ, ਡਾਹਰੀਕੇ, ਫੱਤੂਭੀਲਾ ਪਹੁੰਚਣਗੇ, ਦੁੂਸਰੇ ਦਿਨ 7 ਜਨਵਰੀ ਨੂੰ ਪਿੰਡ ਸਿੱਧਵਾਂ, ਬੱਠੂਚੱਕ, ਸਿਆਲਕਾ, ਰੂਪੋਵਾਲੀ ਬ੍ਰਾਹਮਣ ਅਤੇ 8 ਨੂੰ ਪਿੰਡ ਖਿੱਦੋਵਾਲੀ, ਪੰਨਵਾਂ, ਮੱਤੇਵਾਲ, ਗੱਦਰਯਾਦਾ ਅਤੇ 9 ਨੂੰ ਪਿੰਡ ਖੈੜੇ ਬਲਾਂ, ਸ਼ਹਿਜ਼ਾਦਾ, ਚਵਿੰਡਾ ਦੇਵੀ, ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ, ਅਲਕੜੇ, ਸਹਿਣੇਵਾਲੀ, ਅਬਦਾਲ, ਲਹਿਰਕਾ, ਸਰਹਾਲਾ ਤੋਂ ਵਾਪਸ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗਾ | ਸੰਤ ਬਾਬਾ ਸਰਦਾਰਾ ਸਿੰਘ ਮੱਖਣ ਵਿੰਡੀ ਵਾਲਿਆਂ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਗਤਾਂ ਨਗਰ ਕੀਰਤਨ 'ਚ ਹਾਜ਼ਰੀਆਂ ਭਰਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਨ |
Ad Position 22
No active advertisement
ਪਿਛਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦਾ ਲੰਗਰ ਲਾਇਆ <br/> ਅਗਲੀ ਖ਼ਬਰ ਟਪਿਆਲਾ ਵਿਖੇ ਬਾਬਾ ਨਿਰਬਾਣ ਦਾਸ ਦੀ ਬਰਸੀ ਪਹਿਲੀ ਨੂੰ
Ad Position 24