ਬਾਬਾ ਬਕਾਲਾ ਸਾਹਿਬ, 28 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਈ.ਐੱਨ.ਟੀ. ਦੇ ਡਾਕਟਰ ਸੁਮੀਤ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਉਹ ਹਰ ਬੁੱਧਵਾਰ ਨੂੰ ਮਰੀਜ਼ਾਂ ਦਾ ਚੈੱਕਅੱਪ ਕਰਿਆ ਕਰਨਗੇ | ਇਸ ਮੌਕੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ: ਨੀਰਜ ਭਾਟੀਆ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ | ਇਸ ਮੌਕੇ ਡਾ: ਲਖਵਿੰਦਰ ਸਿੰਘ (ਦੰਦਾਂ ਦੇ ਮਾਹਿਰ), ਡਾ: ਨੀਰਜ਼ ਬਿਸ਼ਟ, ਡਾ: ਓਮ ਪ੍ਰਕਾਸ਼, ਨਵਦੀਪ ਸਿੰਘ ਚੀਮਾ ਐਸ.ਐਮ.ਆਈ. ਮਨਦੀਪ ਕੌਰ ਬੀ.ਈ.ਈ. ਅੰਤਰਪ੍ਰੀਤ ਸਿੰਘ, ਵਰਿੰਦਰਜੀਤ ਸਿੰਘ, ਬਲਜਿੰਦਰ ਸਿੰਘ ਚਾਹਲ ਅਤੇ ਹੋਰ ਸਟਾਫ ਹਾਜ਼ਰ ਸੀ |