27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਜੁਡੀਸ਼ੀਅਲ ਮੈਜਿਸਟ੍ਰੇਟ ਬਾਬਾ ਬਕਾਲਾ ਸਾਹਿਬ ਵਲੋਂ ਨਸ਼ਿਆਂ ਵਿਰੁੱਧ ਰੈਲੀ <br/>

Ad Position 21
No active advertisement
ਅਜੀਤ ਡੈਸਕ 29-12-2025
ਬਾਬਾ ਬਕਾਲਾ ਸਾਹਿਬ, 28 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਸਬ ਡਵੀਜਨ ਕੋਰਟ ਬਾਬਾ ਬਕਾਲਾ ਸਾਹਿਬ ਵਿਖੇ ਨਸ਼ਿਆਂ ਵਿਰੁੱਧ ਰੈਲੀ ਦਾ ਆਯੋਜਨ ਕੀਤਾ ਗਿਆ, ਇਸ ਰੈਲੀ 'ਚ ਜਸਵਿੰਦਰ ਸਿੰਘ ਜੁਡੀਸ਼ੀਅਲ ਮੈਜਿਸਟ੍ਰੇਟ ਸੀਨੀਅਰ ਡਵੀਜ਼ਨ, ਮਿਸ ਰਮਨਦੀਪ ਕੌਰ ਜੁਡੀਸ਼ੀਅਲ ਮੈਜਿਸਟਰੇਟ ਜੂਨੀਅਰ ਡਵੀਜ਼ਨ ਅਤੇ ਮਿਸ ਮਹਿਕਪ੍ਰੀਤ ਕੌਰ ਜੁਡੀਸ਼ੀਅਲ ਮੈਜਿਸਟ੍ਰੇਟ ਜੂਨੀਅਰ ਡਵੀਜ਼ਨ ਅਤੇ ਸ੍ਰੀ ਪਵਨਪ੍ਰੀਤ ਸਿੰਘ ਜੁਡੀਸ਼ੀਅਲ ਮੈਜਿਸਟ੍ਰੇਟ ਜੂਨੀਅਰ ਡਵੀਜ਼ਨ ਬਾਬਾ ਬਕਾਲਾ ਸਾਹਿਬ ਸਮੂਹ ਸਟਾਫ, ਵਕੀਲ ਸਾਹਿਬਾਨ ਅਤੇ ਮਾਤਾ ਗੰਗਾ ਜੀ ਸੀਨੀਅਰ ਸਕੈਡਰੀ ਸਕੂਲ ਬਾਬਾ ਬਕਾਲਾ ਸਾਹਿਬ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਹਿੱਸਾ ਲਿਆ | ਇਸ ਮੌਕੇ ਜੱਜ ਸਾਹਿਬਾਨ ਨੇ ਨੌਜਵਾਨ ਵਰਗ ਅਤੇ ਸਮੂਹ ਸਮਾਜ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਅਤੇ ਇਹ ਰੈਲੀ ਕੋਰਟ ਕੰਪਲੈਕਸ ਤੋਂ ਸ਼ੁਰੂ ਹੋ ਕੇ ਬਾਬਾ ਬਕਾਲਾ ਸਾਹਿਬ ਦੇ ਬਜ਼ਾਰ 'ਚੋਂ ਗੁਜਰਦਿਆਂ ਨਸ਼ਿਆਂ ਵਿਰੁੱਧ ਵੱਖੋ-ਵੱਖ ਸਲੋਗਨ ਲਗਾਉਂਦਿਆਂ ਕੋਰਟ ਕੰਪਲੈਕਸ 'ਚ ਸਮਾਪਤ ਹੋਈ | ਇਸ ਮੌਕੇ ਬਾਰ ਐਸੋਸੀਏਸ਼ਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਬਾਠ, ਰਾਜਕਵਲਦੀਪ ਸਿੰਘ ਸੰਧੂ ਸੈਕਟਰੀ, ਵਾਈਸ ਪ੍ਰਧਾਨ ਸਰਬਜੀਤ ਸਿੰਘ ਗਿੱਲ, ਬਿਕਰਮਜੀਤ ਸਿੰਘ ਬਾਠ, ਵੀ.ਕੇ ਸਿੰਘ ਮਲਹੋਰਤਾ, ਦਲਬੀਰ ਸਿੰਘ ਬਾਠ, ਦਲਬੀਰ ਸਿੰਘ ਬੇਦੀ, ਵਰਿੰਦਰ ਸਿੰਘ, ਗੁਰਇਕਬਾਲ ਸਿੰਘ, ਸਰਬਜੀਤ ਸਿੰਘ ਢਿਲੋ, ਹਰਪ੍ਰੀਤ ਸਿੰਘ ਸੇਖੋ, ਵੀ.ਕੇ ਜਸਵਾਲ, ਲੱਖਾ ਸਿੰਘ ਆਜ਼ਾਦ, ਹਰਪ੍ਰੀਤ ਸਿੰਘ ਬੱਲ, ਵਿਸ਼ਾਲ ਠਾਕਰ, ਦਲਜੀਤ ਸਿੰਘ ਸ਼ੇਰਗਿੱਲ, ਸੁਖਦੇਵ ਸਿੰਘ ਟਪਿਆਲਾ, ਰਣਜੀਤ ਸਿੰਘ, ਵਰਿੰਦਰ ਸਿੰਘ, ਸੁਰਿੰਦਰ ਕੌਰ, ਹਰਜੋਤ ਕੌਰ ਲਹੌਰੀਆ, ਰਮਨਦੀਪ ਕੌਰ, ਸਵਿੰਦਰ ਕੌਰ ਗਿੱਲ, ਰਮਨਦੀਪ ਕੌਰ, ਸੁਖਵਿੰਦਰ ਕੌਰ, ਅਮਨਦੀਪ ਕੌਰ, ਸ਼ੁਕਰਗੁਜ਼ਾਰ ਸਿੰਘ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਮਹਿਤਾ ਵਿਖੇ ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਅਗਲੀ ਖ਼ਬਰ ਬਾਬਾ ਗੋਬਿੰਦ ਸਕੂਲ ਸਠਿਆਲਾ ਵਿਖੇ 'ਸਫ਼ਰ-ਏ-ਸ਼ਹਾਦਤ' ਨੂੰ ਸਮਰਪਿਤ ਵਿਚਾਰ ਗੋਸ਼ਟੀ
Ad Position 24