27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਪੋਸਟ ਆਫਿਸ ਦੀਆਂ ਸਕੀਮਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਇਆ ਕੈਂਪ <br/>

Ad Position 21
No active advertisement
ਅਜੀਤ ਡੈਸਕ 29-12-2025
ਬਾਬਾ ਬਕਾਲਾ ਸਾਹਿਬ, 28 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਦੇਸ਼ ਦੇ ਲੋਕਾਂ ਨੂੰ ਡਾਕ ਅਤੇ ਇਸ ਨਾਲ ਸੰਬੰਧਿਤ ਬਹੁਤ ਸਾਰੀਆਂ ਰੋਜ਼ਾਨਾ ਦੀਆਂ ਸੇਵਾਵਾਂ ਉਪਲੱਬਧ ਕਰਾਉਣ ਵਾਲੇ ਸਰਕਾਰੀ ਅਦਾਰੇ ਡਾਕਖਾਨਾ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸੰਬੰਧੀ ਆਮ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਬਾਬਾ ਬਕਾਲਾ ਸਾਹਿਬ ਸਥਿਤ ਡਾਕਖਾਨੇ ਨਾਲ ਮਿਲ ਕੇ ਪਿੰਡਾਂ ਵਿੱਚ ਲੋਕਾਂ ਨੂੰ ਸੇਵਾਵਾਂ ਦੇਣ ਵਾਲੇ ਏਜੰਟਾਂ ਲਈ ਇੱਕ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਜ਼ਿਲ੍ਹੇ ਦੇ ਸੀਨੀਅਰ ਸੁਪਰਡੈਂਟ ਪੋਸਟ ਆਫਿਸ ਪ੍ਰਵੀਨ ਪ੍ਰਸੂਨ, ਐਸ .ਪੀ ਮਨੋਜ ਕੁਮਾਰ ਅਤੇ ਆਈ.ਪੀ.ਪੀ.ਬੀ ਮੈਨੇਜਰ ਸਾਹਿਲ ਮਲਹੋਤਰਾ ਵਿਸ਼ੇਸ ਤੌਰ ਤੇ ਸ਼ਾਮਲ ਹੋਏ | ਇਸ ਮੋਕੇ ਵੱਡੀ ਗਿਣਤੀ ਵਿੱਚ ਇਕੱਤਰ ਏਜੰਟ ਤੇ ਆਮ ਲੋਕਾਂ ਨੂੰ ਡਾਕਖਾਨੇ ਦੀਆਂ ਵੱਖ-ਵੱਖ ਸਕੀਮਾਂ ਜਿਨ੍ਹਾਂ ਵਿਚ ਡਾਕ ਤੋਂ ਇਲਾਵਾ ਸੇਵਿੰਗ ਸਕੀਮਾਂ, ਦੇਸ਼ ਵਿਦੇਸ਼ ਭੇਜਣ ਲਈ ਸਸਤੀ ਪਾਰਸਲ ਸੇਵਾ, ਅਧਾਰ ਕਾਰਡ ਬਣਾਉਣ, ਬੱਚਿਆਂ ਸਮੇਤ ਹਰ ਉਮਰ ਦੇ ਇਸਤਰੀ-ਮਰਦਾਂ ਲਈ ਸੇਵਿੰਗ ਸਕੀਮਾਂ, ਬੀਮਾਂ ਪਾਲਿਸੀਆਂ, ਵੱਧ ਵਿਆਜ਼ ਲਈ ਐੱਫ.ਡੀ. ਤੇ ਆਰ.ਡੀ. ਸਕੀਮਾਂ ਸੰਬੰਧੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ | ਇਸ ਮੌਕੇ ਗਲੀਆਂ ਮੁਹੱਲਿਆਂ ਵਿਚ ਸਕੀਮਾਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਐੱਸ.ਐੱਸ.ਪੀ. ਵਲੋਂ ਇੱਕ ਪ੍ਰਚਾਰ ਵੈਨ ਨੂੰ ਰਵਾਨਾ ਕੀਤਾ ਗਿਆ | ਇਸ ਕੈਂਪ ਵਿਚ ਡਾਕਖਾਨੇ ਦਾ ਲੋਕਲ ਸਟਾਫ ਐਸ.ਪੀ.ਐਮ ਜਤਿੰਦਰ ਸਿੰਘ, ਮੇਲ ਉਵਰਸੀਜ ਬਲਦੇਵ ਸਿੰਘ, ਕਰਨਬੀਰ ਸਿੰਘ, ਪਿ੍ੰਸ ਕੁਮਾਰ, ਵਿਪਨ ਕੁਮਾਰ, ਪੋਸਟਮੈਨ ਬਲਜੀਤ ਸਿੰਘ, ਸੁਖਚੈਨ ਸਿੰਘ ਐਮ.ਸੀ. ਬਾਬਾ ਬਕਾਲਾ, ਏਜੰਟ ਭੁਪਿੰਦਰ ਸਿੰਘ ਕੰਮੋਕੇ, ਨਵਰੂਪ ਸਲਵਾਨ, ਭੁਪਿੰਦਰ ਕੌਰ, ਸਵਿੰਦਰ ਸਿੰਘ, ਪ੍ਰਮਿੰਦਰ ਕੁਮਾਰ, ਗੁਰਭੇਜ ਸਿੰਘ, ਕਿਰਨਦੀਪ, ਅਮਨਦੀਪ ਕੌਰ, ਰਾਮ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਏਜੰਟ ਅਤੇ ਆਮ ਲੋਕ ਹਾਜਰ ਹੋਏ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦੇ ਬੱਚੇ ਧਾਰਮਿਕ ਮੁਕਾਬਲਿਆਂ 'ਚ ਅੱਵਲ ਪਿ੍ੰਸੀਪਲ ਮੈਡਮ ਰੋਹੇਵਾਲ ਨੇ ਬੱਚਿਆਂ ਦੀ... ਅਗਲੀ ਖ਼ਬਰ ਚੌਥਾ ਨਾਹਰਾ-ਏ-ਦਸਤਾਰ ਮੁਕਾਬਲਾ ਸੇਂਟ ਸੋਲਜ਼ਰ ਸਕੂਲ 'ਚ ਕਰਵਾਇਆ
Ad Position 24