28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

'ਆਪ੍ਰੇਸ਼ਨ ਸ਼ੀਲਡ'-ਬਲੈਕ ਆਊਟ ਮੌਕ ਡਰਿੱਲ ਦੌਰਾਨ ਸਾਇਰਨ ਵੱਜਦੇ ਹੀ ਛਾਇਆ ਹਨੇਰਾ

Ad Position 21
No active advertisement
ਅਜੀਤ ਡੈਸਕ 01-06-2025
ਲੁਧਿਆਣਾ, 31 ਮਈ (ਪਰਮਿੰਦਰ ਸਿੰਘ ਆਹੂਜਾ)-ਦੇਸ਼ ਭਰ 'ਚ ਐਮਰਜੈਂਸੀ ਤਿਆਰੀ ਨੂੰ ਵਧਾਉਣ ਲਈ ਪਹਿਲਕਦਮੀ 'ਆਪ੍ਰੇਸ਼ਨ ਸ਼ੀਲਡ' ਦੇ ਤਹਿਤ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ 'ਚ ਰਾਤ 8.00 ਤੋਂ 8:15 ਵਜੇ ਤੱਕ ਬਲੈਕ ਆਊਟ ਮੌਕ ਡਰਿੱਲ ਪੂਰੀ ਤਰ੍ਹਾਂ ਸਫਲ ਰਹੀ ਅਤੇ ਸ਼ਹਿਰ 'ਚ ਪੂਰੀ ਤਰ੍ਹਾਂ ਬਲੈਕ ਆਊਟ ਰਿਹਾ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੀਆਂ ਗਈਆਂ ਅਗਾਊਾ ਤਿਆਰੀਆਂ ਅਨੁਸਾਰ ਬਲੈਕ ਆਊਟ ਮੌਕ ਡਰਿੱਲ ਭਨੋਹੜ, ਹਸਨਪੁਰ, ਬੱਦੋਵਾਲ, ਰੁੜਕਾ, ਖਡੂਰ, ਹਵੇਲੀ, ਅੱਡਾ ਸਿਟੀ ਦਾਖਾ, ਅਜੀਤਸਰ, ਈਸੇਵਾਲ, ਗੌਹਰ, ਦੇਤਵਾਲ, ਕੈਲਪੁਰ, ਬੜੈਚ, ਮਡਿਆਣੀ, ਮੋਰ ਕਰੀਮਾਂ, ਬੂਥਗੜ੍ਹ, ਅਤੇ 66ਕੇ.ਵੀ ਰਾਜਗੁਰੂ ਨਗਰ ਤੋਂ ਬੱਦੋਵਾਲ ਛਾਉਣੀ ਖੇਤਰ ਫੀਡਰ ਦੇ ਨਾਲ ਹੀ 66 ਕੇ.ਵੀ ਫੀਡਰ ਢੋਲੇਵਾਲ ਚੌਕ ਤੋਂ ਵਿਸ਼ਵਕਰਮਾ ਚੌਕ, 11ਕੇ.ਵੀ ਗੁਰੂ ਨਾਨਕ ਫੀਡਰ, 11ਕੇ.ਵੀ ਵਿਸ਼ਵਕਰਮਾ ਫੀਡਰ, 11ਕੇ.ਵੀ ਰਾਮਗੜ੍ਹੀਆ ਫੀਡਰ, 11ਕੇ.ਵੀ ਗੋਬਿੰਦਪੁਰਾ ਫੀਡਰ ਤੋਂ ਗੁਰਦੁਆਰਾ ਫੇਰੂਮਾਨ, ਮੰਜੂ ਸਿਨੇਮਾ ਰੋਡ, ਆਹਲੂਵਾਲੀਆ ਗਲੀ, ਸ਼ਾਹ ਤਲਾਈ ਮੰਦਿਰ, ਬੰਬੇ ਮੈਟਲਜ਼, ਘਾਟੀ ਸ਼ਾਹ ਮਿੱਲਜ਼, ਮੂੰਗਫਲੀ ਮੰਡੀ, ਸੰਤਪੁਰਾ ਮੰਡੀ, ਭਗਵਾਨ ਨਗਰ, ਗੁਰੂ ਅਰਜੁਨ ਦੇਵ ਨਗਰ, ਰਾਮਾ ਚੈਰੀਟੇਬਲ, ਦਾਦਾ ਮੋਟਰਜ਼, ਅਚਾਰ ਵਾਲੀ ਗਲੀ, ਗੁਰੂ ਗੋਬਿੰਦ ਸਿੰਘ ਟਾਵਰ, ਗਾਂਧੀ ਨਗਰ, ਸ਼ਮਸ਼ਾਨ ਘਰ ਰੋਡ, ਐਮ.ਈ.ਐਸ. ਕੰਪਲੈਕਸ, ਪ੍ਰਭਾਤ ਨਗਰ, ਟੈਲੀਫ਼ੋਨ ਐਕਸਚੇਂਜ ਅਤੇ ਹੋਰ ਇਲਾਕਿਆਂ 'ਚ ਹਨੇਰਾ ਛਾਇਆ ਵਿਖਾਈ ਦਿੱਤਾ | ਸਾਇਰਨ ਦੀ ਤੇਜ਼ ਆਵਾਜ਼ ਸੁਣਦੇ ਹੀ ਰਾਤ 8:00 ਵਜੇ ਸ਼ਹਿਰ ਦੇ ਬਾਹਰੀ ਅਤੇ ਕੁੱਝ ਅੰਦਰੂਨੀ ਇਲਾਕਿਆਂ 'ਚ ਪੂਰੀ ਤਰ੍ਹਾਂ ਬਲੈਕ ਆਊਟ ਹੋ ਗਿਆ, ਫਿਰ 15 ਮਿੰਟ ਦੀ ਬਲੈਕ ਆਊਟ ਮੌਕ ਡਰਿੱਲ ਦੇ ਬਾਅਦ ਰਾਤ 8:15 ਵਜੇ ਬਲੈਕ ਆਊਟ ਖ਼ਤਮ ਹੁੰਦੇ ਹੀ ਬਿਜਲੀ ਸਪਲਾਈ ਬਹਾਲ ਹੋ ਗਈ | ਬਲੈਕ ਆਊਟ ਤੋਂ ਪਹਿਲਾਂ ਵੱਖ-ਵੱਖ ਟੀਮਾਂ ਵਲੋਂ ਮੌਕ ਡਰਿੱਲ ਕੀਤੀ ਗਈ, ਜਿਸ ਦੌਰਾਨ ਜ਼ਖਮੀਆਂ ਨੂੰ ਹਸਪਤਾਲਾਂ 'ਚ ਪਹੁੰਚਾਉਣ, ਐਂਬੂਲੈਂਸ, ਅੱਗ ਬੁਝਾਊ ਗੱਡੀਆਂ ਦੇ ਪਹੁੰਚਣ ਅਤੇ ਲੋਕਾਂ ਨੂੰ ਬਹੁ-ਮੰਜ਼ਿਲਾਂ ਇਮਾਰਤਾਂ 'ਚੋਂ ਬਾਹਰ ਕੱਢਣ ਦਾ ਅਭਿਆਸ ਕੀਤਾ ਗਿਆ | ਦੇਰ ਸ਼ਾਮ ਤੋਂ ਸ਼ੁਰੂ ਹੋਈ ਮੌਕ ਡਰਿੱਲ ਦੇ ਬਾਅਦ ਰਾਤ 8 ਵਜੇ ਸਾਇਰਨ ਦੀ ਆਵਾਜ਼ ਨਾਲ ਹਰ ਪਾਸੇ ਪੂਰੀ ਤਰ੍ਹਾਂ ਹਨੇਰਾ ਛਾ ਗਿਆ | ਬਲੈਕ ਆਊਟ ਦੌਰਾਨ ਹਨੇਰਾ ਹੁੰਦੇ ਹੀ ਸੜਕਾਂ ਉਪਰ ਚੱਲ ਰਹੇ ਵਾਹਨ ਵੀ ਰੁਕ ਗਏ | ਸਬੰਧਿਤ ਇਲਾਕਿਆਂ ਦੀਆਂ ਮੁੱਖ ਸੜਕਾਂ ਅਤੇ ਚੌਕਾਂ ਉਪਰ ਪੁਲਿਸ ਦੀਆਂ ਟੁਕੜੀਆਂ ਮੌਜੂਦ ਰਹੀਆਂ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਲੈਕ ਆਊਟ ਮੌਕ ਡਰਿੱਲ ਸਫਲ ਰਹੀ ਅਤੇ ਲੋਕਾਂ ਦਾ ਸਾਥ ਪ੍ਰਸ਼ਾਸਨ ਨੂੰ ਮਿਲਿਆ |

Ad Position 22
No active advertisement
ਪਿਛਲੀ ਖ਼ਬਰ ਲੜਕੀ ਦੀ ਕੁੱਟਮਾਰ ਕਰਨ ਵਾਲੇ ਨੌਜਵਾਨ ਲੜਕੇ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੀ ਪ੍ਰਭਾਵਸ਼ਾਲੀ ਮੀਟਿੰਗ <br/>
Ad Position 24