ਜਾਇਦਾਦ ਦੇ ਮਾਮਲੇ ਵਿਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਦੋ ਔਰਤਾਂ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ <br/>
ਅਜੀਤ ਡੈਸਕ
01-06-2025
ਕੁੱਟਮਾਰ ਦਾ ਮਾਮਲਾ
ਪੁਲਿਸ ਨੇ ਸਤਵਿੰਦਰ ਸਿੰਘ ਵਾਸੀ ਰਣਜੋਤ ਪਾਰਕ ਦੀ ਸ਼ਿਕਾਇਤ 'ਤੇ ਪਿ੍ੰਸ ਵਰਮਾ ਵਾਸੀ ਨਿਊ ਕੁੰਦਨਪੁਰੀ, ਪੁਰਸ਼ਾਰਥ, ਪਾਰਸ ਗੋਇਲ ਅਤੇ ਉਨ੍ਹਾਂ ਦੇ ਚਾਰ ਹੋਰ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉਤੇ ਉਸਦੇ ਘਰ ਜਬਰੀ ਦਾਖਲ ਹੋ ਕੇ ਉਸ ਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ¢
ਨਸ਼ਾ ਕਰਦੇ ਕਾਬੂ
ਪੁਲਿਸ ਨੇ ਸਤਿੰਦਰ ਸਿੰਘ ਉਰਫ਼ ਸੰਨੀ ਵਾਸੀ ਸ਼ਿਮਲਾਪੁਰੀ ਅਤੇ ਸੰਜੀਵ ਕੁਮਾਰ ਵਾਸੀ ਚੌਧਰੀ ਮੁਹੱਲਾ ਨੂੰ ਨਸ਼ਾ ਕਰਦੇ ਕਾਬੂ ਕਰਕੇ ਇਨ੍ਹਾਂ ਦੇ ਕਬਜ਼ੇ ਵਿਚੋਂ ਨਸ਼ਾ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |
ਨਾਜਾਇਜ਼ ਸ਼ਰਾਬ ਬਰਾਮਦ
ਪੁਲਿਸ ਨੇ ਰਾਣਾ ਪੁੱਤਰ ਜਾਗਰ ਰਾਮ ਵਾਸੀ ਮਨੋਹਰ ਨਗਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 15 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਪੁਲਿਸ ਨੇ ਇਹਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ¢
ਮੋਟਰਸਾਈਕਲ ਚੋਰੀ
ਸਥਾਨਕ ਜਮਾਲਪੁਰ ਤੋਂ ਚੋਰਾਂ ਵਲੋਂ ਰਜਿੰਦਰ ਸਿੰਘ ਦਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ | ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ | ਦੂਜੇ ਮਾਮਲੇ ਵਿਚ ਸਥਾਨਕ ਟਿੱਬਾ ਰੋਡ ਤੋਂ ਵੀ ਚੋਰਾਂ ਵਲੋਂ ਰਕੇਸ਼ ਕੁਮਾਰ ਦਾ ਮੋਟਰਸਾਈਕਲ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮੋਟਰਸਾਈਕਲ ਵਿਚ 10 ਹਜ਼ਾਰ ਦੀ ਨਗਦੀ ਵੀ ਸੀ |
ਸਾਮਾਨ ਚੋਰੀ
ਪੁਲਿਸ ਨੇ ਕਿਰਪਾਲ ਸਿੰਘ ਵਾਸੀ ਉਪਕਾਰ ਨਗਰ ਦੀ ਸ਼ਿਕਾਇਤ 'ਤੇ ਅਮਰਜੀਤ ਸਿੰਘ ਪੁੱਤਰ ਦੀਵਾਨ ਸਿੰਘ, ਅਮਰਿੰਦਰ ਸਿੰਘ ਉਰਫ਼ ਅਮਨ ਜਸਬੀਰ ਕੌਰ ਉਰਫ਼ ਵੀਰੋ ਅਤੇ ਜਸਵਿੰਦਰ ਸਿੰਘ ਸ਼ੰਮੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਉਸ ਦੇ ਘਰ ਜਬਰੀ ਦਾਖਲ ਹੋ ਕੇ ਪਿਛਲੇ ਦਿਨੀਂ ਕੁੱਟਮਾਰ ਕੀਤੀ ਅਤੇ ਮੁੱਦਈ ਦੀ ਮਾਤਾ ਮਨਜੀਤ ਕੌਰ ਦੀ ਜਾਇਦਾਦ ਹੜੱਪਣ ਦੀ ਨੀਅਤ ਨਾਲ ਉਸ ਦੀ ਅਲਮਾਰੀ ਵਿਚੋਂ ਸੋਨਾ ਅਤੇ ਹੋਰ ਜ਼ਰੂਰੀ ਦਸਤਾਵੇਜ਼ ਚੋਰੀ ਕਰਕੇ ਫ਼ਰਾਰ ਹੋ ਗਏ¢ ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਪੁਲਿਸ ਉਸ ਪਾਸੋਂ ਪੁੱਛ ਪੜਤਾਲ ਕਰ ਰਹੀ ਹੈ |