28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਭਾਜਪਾ ਵਲੋਂ ਜੀਵਨ ਗੁਪਤਾ ਨੰੂ ਉਮੀਦਵਾਰ ਬਣਾਉਣ 'ਤੇ ਜ਼ਿਮਨੀ ਚੋਣ 'ਚ ਫਸਵੀਂ ਟੱਕਰ ਹੋਣ ਦੀ ਸੰਭਾਵਨਾ <br/>

Ad Position 21
No active advertisement
ਭਾਜਪਾ ਵਲੋਂ ਜੀਵਨ ਗੁਪਤਾ ਨੰੂ ਹਲਕਾ ਪੱਛਮੀ ਜ਼ਿਮਨੀ ਚੋਣ ਤੋਂ ਉਮੀਦਵਾਰ ਬਣਾਏ ਜਾਣ 'ਤੇ ਉਨ੍ਹਾਂ ਨੰੂ ਫੁੱਲਾਂ ਦਾ ਗੁਲਦਸਤਾ ਦੇਕੇ ਸਵਾਗਤ ਕਰਤੇ ਹੋਏ ਸੀਨੀਅਰ ਭਾਜਪਾ ਆਗੂ ਅਨਿਲ ਸਰੀਨ, ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਨਰਿੰਦਰ ਸਿੰਘ ਮੱਲ੍ਹੀ, ਪੁਸ਼ਪਿੰਦਰ ਸਿੰਗਲ, ਗੁਰਦੇਵ ਸ਼ਰਮਾ ਦੇਬੀ ਤੇ ਹੋਰ | ਤਸਵੀਰ-ਸੇਵਕ ਸਿੰਘ <br/> 01-06-2025
ਲੁਧਿਆਣਾ, 31 ਮਈ (ਭੁਪਿੰਦਰ ਸਿੰਘ ਬੈਂਸ)-ਭਾਜਪਾ ਵਲੋਂ ਜੀਵਨ ਗੁਪਤਾ ਨੰੂ 10 ਜੂਨ ਨੰੂ ਹੋ ਰਹੀ ਸ਼ਹਿਰ ਦੀ ਵਿਧਾਨ ਸਭਾ ਪੱਛਮੀ ਦੀ ਜ਼ਿਮਨੀ ਚੋਣ ਵਿਚ ਆਪਣਾ ਉਮੀਦਵਾਰ ਐਲਾਨਣ ਨਾਲ ਉਕਤ ਜ਼ਿਮਨੀ ਚੋਣ ਮੁਕਾਬਲਾ ਦਿਲਚਸਪ ਹੋ ਗਿਆ ਹੈ ਤੇ ਵਿਰੋਧੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਮੁਸ਼ਕਿਲਾਂ ਵੀ ਵੱਧ ਗਈਆਂ ਹਨ | ਜੀਵਨ ਗੁਪਤਾ ਦਾ ਹਲਕਾ ਪੱਛਮੀ ਵਿਚ ਚੰਗਾ ਆਧਾਰ ਹੈ | ਉਹ ਹਲਕੇ ਦੀਆਂ ਕਈ ਸਰਗਰਮ ਧਾਰਮਿਕ ਜਥੇਬੰਦੀਆਂ ਨਾਲ ਵੀ ਜੁੜੇ ਹੋਏ ਹਨ | ਇਸਤੋਂ ਇਲਾਵਾ ਉਨ੍ਹਾਂ ਵਲੋਂ ਰੋਟੀ ਬੈਂਕ ਨਾਂਅ ਦੀ ਉਕਤ ਹਲਕੇ ਵਿਚ ਸੰਸਥਾ ਚਲਾਕੇ ਲੋੜਵੰਦ ਲੋਕਾਂ ਦੀ ਮਦਦ ਵੀ ਕੀਤਾ ਜਾ ਰਹੀ ਹੈ | ਜੀਵਨ ਗੁਪਤਾ ਦੇ ਕਾਰਾਂ ਦੇ ਆਟੋ ਪਾਰਟਸ ਦੇ ਡੀਲਰ ਹੋਣ ਕਾਰਨ ਹਲਕੇ ਦੇ ਕਾਰੋਬਾਰੀਆਂ ਵਿਚ ਵੀ ਚੰਗਾ ਰਸੂਖ਼ ਹੈ | ਲੁਧਿਆਣਾ ਭਾਜਪਾ ਇਕਾਈ ਦੇ ਸੀਨੀਅਰ ਆਗੂਆਂ ਤੇ ਕੈਡਰ ਵਿਚ ਵੀ ਜੀਵਨ ਗੁਪਤਾ ਦੀ ਚੰਗੀ ਹੋਂਦ ਹੈ | ਜੀਵਨ ਗੁਪਤਾ ਨੰੂ ਟਿਕਟ ਮਿਲਣ ਤੋਂ ਪਹਿਲਾਂ ਹੀ ਭਾਜਪਾ ਦੇ ਟਕਸਾਲੀ ਆਗੂਆਂ ਤੇ ਵਰਕਰਾਂ ਵਲੋਂ ਕਿਸੇ ਟਕਸਾਲੀ ਆਗੂ ਨੰੂ ਟਿਕਟ ਦੇਣ ਦੀ ਮੰਗ ਕੀਤੀ ਜਾ ਰਹੀ ਸੀ, ਜੋ ਕਿ ਪਾਰਟੀ ਹਾਈਕਮਾਂਡ ਵਲੋਂ ਜੀਵਨ ਗੁਪਤਾ ਨੰੂ ਟਿਕਟ ਦੇਕੇ ਪੂਰੀ ਕਰ ਦਿੱਤੀ ਗਈ ਹੈ, ਜਿਸ ਨਾਲ ਭਾਜਪਾ ਦੇ ਟਕਸਾਲੀ ਆਗੂਆਂ ਤੇ ਵਰਕਰਾਂ ਦੀ ਜੀਵਨ ਗੁਪਤਾ ਦੀ ਉਕਤ ਚੋਣ ਵਿਚ ਪੂਰੀ ਮਦਦ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਲੋਂ ਹਿੰਦੂ ਚਿਹਰਿਆਂ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਹਿੰਦੂ ਕਾਰਡ ਖੇਡਿਆ ਗਿਆ ਹੈ | ਉਥੇ ਹੀ ਭਾਜਪਾ ਨੇ ਵੀ ਜੀਵਨ ਗੁਪਤਾ ਨੰੂ ਚੋਣ ਮੈਦਾਨ ਵਿਚ ਉਤਾਰ ਕੇ ਦੋਵਾਂ ਪਾਰਟੀਆਂ ਵਲੋਂ ਖੇਡੇ ਗਏ, ਹਿੰਦੂ ਕਾਰਡ ਨੰੂ ਮਾਤ ਦੇ ਦਿੱਤੀ ਹੈ | ਸਾਲ 2022 ਦੀਆਂ ਹੋਇਆ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਵਲੋਂ 28000 ਦੇ ਕਰੀਬ ਵੋਟਾਂ ਪ੍ਰਾਪਤ ਕੀਤੀਆਂ ਗਈਆਂ ਸਨ | ਜੋ ਕੀ ਭਾਜਪਾ ਦਾ ਇਸ ਵਿਧਾਨ ਸਭਾ ਹਲਕੇ ਵਿਚ ਵੋਟ ਬੈਂਕ ਵਧਣ ਵੱਲ ਇਕ ਸੰਕੇਤ ਸੀ | ਹੁਣ ਦੇਖਣਾ ਹੋਵੇਗਾ ਕਿ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਇਸ ਵੋਟ ਬੈਂਕ ਵਿਚ ਵਾਧਾ ਕਰਕੇ ਇਹ ਸੀਟ ਭਾਜਪਾ ਦੀ ਝੋਲੀ ਵਿਚ ਪੁਆਉਂਦੇ ਹਨ ਜਾ ਨਹੀਂ | ਕੁਲ ਮਿਲਾਕੇ ਕਹਿ ਲਿਆ ਜਾਵੇ ਕੀ ਜੀਵਨ ਗੁਪਤਾ ਦੇ ਚੋਣ ਮੈਦਾਨ ਵਿਚ ਆਉਣ ਕਾਰਨ ਉਕਤ ਸੀਟ 'ਤੇ ਫਸਵੀਂ ਟੱਕਰ ਹੋਣ ਦੀ ਸੰਭਾਵਨਾ ਬਣ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਕੇਜਰੀਵਾਲ ਸਰਕਾਰ ਦਾ ਖ਼ੌਫ਼ ਦਿਖਾ ਕੇ ਕਰ ਰਹੇ ਹਨ ਲੋਕਾਂ ਨੂੰ ਗੁਮਰਾਹ-ਆਸ਼ੂ ਆਸ਼ੂ ਦੀ ਹਮਾਇਤ 'ਚ ਉਤਰਿਆ ਵਕੀਲ ਭਾਈਚ... ਅਗਲੀ ਖ਼ਬਰ ਨਾਮਜ਼ਦਗੀਆਂ ਦੇ ਛੇਵੇਂ ਦਿਨ 6 ਨਾਮਜ਼ਦਗੀ ਪੱਤਰ ਦਾਖ਼ਲ-ਸਿਬਿਨ ਸੀ <br/>
Ad Position 24