ਰਾਏਕੋਟ, 2 ਜੂਨ (ਬਲਵਿੰਦਰ ਸਿੰਘ ਲਿੱਤਰ)-ਇੰਮੀਗ੍ਰੇਸ਼ਨ ਦੇ ਖੇਤਰ 'ਚ ਚੰਗੀਆਂ ਸੇਵਾਵਾਂ ਪ੍ਰਦਾਨ ਕਰ ਰਹੀ 'ਦਾ ਅਬਰੌਡ ਕਨਸੰਲਟੈਂਟਸ' ਕੰਪਨੀ ਸਾਹਮਣੇ ਸਿਟੀ ਟਾਵਰ ਨੇੜੇ ਐੱਚ-2 ਢਾਬਾ ਰਾਏਕੋਟ ਵਲੋਂ ਇਕ ਹੋਰ ਨੌਜਵਾਨ ਦਾ ਜਰਮਨ ਸਟੱਡੀ ਵੀਜ਼ਾ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੈਨੇਜਿੰਗ ਪਾਟਨਰ ਸਾਹਿਬ ਕੜਵਲ ਅਤੇ ਮੈਨੇਜਿੰਗ ਪਾਟਨਰ ਅੰਕਿਤ ਗਰਗ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵਲੋਂ ਕੈਨੇਡਾ, ਆਸਟ੍ਰੇਲੀਆ, ਯੂ.ਕੇ., ਯੂ.ਐੱਸ.ਏ., ਜਰਮਨੀ, ਸਾਈਪ੍ਰਸ, ਫਿਨਲੈਂਡ, ਮਾਲਟਾ, ਡੈਨਮਾਰਕ ਆਦਿ ਵਿਦੇਸ਼ੀ ਮੁਲਕਾਂ ਦੇ ਸਟੱਡੀ ਸਮੇਤ ਹਰ ਤਰ੍ਹਾਂ ਦੇ ਵੀਜ਼ੇ ਲਗਵਾਏ ਜਾਂਦੇ ਹਨ | ਇਸੇ ਤਹਿਤ ਨੌਜਵਾਨ ਕਰਨਵੀਰ ਸਿੰਘ ਨੇ ਉਨ੍ਹਾਂ ਦੀ ਕੰਪਨੀ ਕੋਲ ਜਰਮਨ ਸਟੱਡੀ ਵੀਜ਼ੇ ਲਈ ਸੰਪਰਕ ਕੀਤਾ ਸੀ, ਜਿਸ 'ਤੇ ਕੰਪਨੀ ਨੇ ਬਹੁਤ ਹੀ ਘੱਟ ਸਮੇਂ ਵਿਚ ਬਿਨ੍ਹਾਂ ਕਿਸੇ ਖੱਜ਼ਲ-ਖੁਆਰੀ ਦੇ ਕਰਨਵੀਰ ਸਿੰਘ ਦਾ ਸਟੱਡੀ ਵੀਜ਼ਾ ਲਗਵਾਇਆ ਹੈ | ਇਸ ਮੌਕੇ ਕਰਨਵੀਰ ਸਿੰਘ ਨੇ ਧੰਨਵਾਦ ਕਰਦਿਆਂ ਆਖਿਆ ਕਿ 'ਦੀ ਅਬਰੌਡ ਕਨਸੰਲਟੈਂਟਸ' ਕੰਪਨੀ ਨੇ ਬਹੁਤ ਹੀ ਘੱਟ ਸਮੇਂ ਵਿਚ ਸਟੱਡੀ ਵੀਜ਼ਾ ਲਗਵਾ ਕੇ ਉਸ ਦੇ ਵਿਦੇਸ਼ ਪੜ੍ਹਨ ਦੇ ਸੁਪਨੇ ਨੂੰ ਪੂਰਾ ਕੀਤਾ ਹੈ, ਇਸ ਲਈ ਉਹ ਕੰਪਨੀ ਦੇ ਧੰਨਵਾਦੀ ਹਨ | ਇਸ ਮੌਕੇ ਪਿਤਾ ਸੂਬੇਦਾਰ ਜਰਨੈਲ ਸਿੰਘ, ਮਾਤਾ ਮਨਪ੍ਰੀਤ ਕੌਰ ਤੇ ਅਨਮੋਲਪ੍ਰੀਤ ਕੌਰ ਆਦਿ ਹਾਜ਼ਰ ਸਨ |