12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸਿਆਸੀ ਆਗੂਆਂ ਦੀ ਦਲ ਬਦਲ ਦੀ ਖੇਡ ਫਿਰ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 03-06-2025
ਲੁਧਿਆਣਾ, 2 ਜੂਨ (ਭੁਪਿੰਦਰ ਸਿੰਘ ਬੈਂਸ)-ਜਦ ਵੀ ਕੋਈ ਚੋਣ ਆਉਂਦੀ ਹੈ, ਚਾਹੇ ਉਹ ਲੋਕ ਸਭਾ, ਵਿਧਾਨਸਭਾ ਜਾਂ ਕੌਂਸਲਰਾਂ ਦੀ ਚੋਣ ਹੋਵੇ | ਸਿਆਸੀ ਆਗੂਆਂ ਵਲੋਂ ਦਲ ਬਦਲ ਦੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ | ਮਹਾਂਨਗਰ ਦੇ ਹਲਕਾ ਪੱਛਮੀ ਦੀ 19 ਜੂਨ ਨੰੂ ਹੋਣ ਜਾ ਰਹੀ ਜ਼ਿਮਨੀ ਚੋਣ ਨੰੂ ਲੈ ਕੇ ਵੀ ਸਿਆਸੀ ਆਗੂਆਂ ਵਲੋਂ ਦਲ ਬਦਲ ਦੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਗਈ ਹੈ | ਇਸ ਚੋਣ ਨੰੂ ਲੈ ਕੇ ਵੀ ਨਿਰੰਤਰ ਸਿਆਸੀ ਆਗੂਆਂ ਵਲੋਂ ਆਪਣੇ ਰਾਜਨੀਤਿਕ ਦਲ ਬਦਲੇ ਜਾ ਰਹੇ ਹਨ | ਇਹ ਸਿਲਸਿਲਾ ਅਜੇ ਜਾਰੀ ਰਹਿਣ ਦੀ ਪੂਰੀ ਸੰਭਾਵਨਾ ਹੈ | ਹਰ ਚੋਣ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਲੋਕਾਂ ਵਿਚ ਆਪਣੇ ਆਪ ਨੰੂ ਮਜ਼ਬੂਤ ਦਰਸਾਉਣ ਲਈ ਇਹ ਖੇਡ ਖੇਡੀ ਜਾਂਦੀ ਹੈ | ਚੋਣਾਂ ਵਿਚ ਉਮੀਦਵਾਰਾਂ ਵਲੋਂ ਦੂਜੀ ਸਿਆਸੀ ਪਾਰਟੀਆਂ ਦੇ ਆਗੂਆਂ ਨੰੂ ਆਪਣੇ ਜਿੱਤਣ ਤੇ ਉਨ੍ਹਾਂ ਦੀ ਪਾਰਟੀ ਵਿਚ ਵਧੀਆਂ ਅਹੁਦੇ, ਚੋਣ ਟਿਕਟਾਂ, ਚੇਅਰਮੈਨੀਆਂ ਆਦਿ ਦੇਣ ਦਾ ਲਾਲਚ ਦਿੱਤਾ ਜਾਂਦਾ ਹੈ | ਪਰ ਜਦ ਇਹ ਦਲ ਬਦਲ ਕਰਨ ਵਾਲਿਆਂ ਸਿਆਸੀ ਆਗੂਆਂ ਨੰੂ ਚੋਣਾਂ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਪੁੱਛਿਆ ਨਹੀਂ ਜਾਂਦਾ ਜਾਂ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ ਹਨ ਤਾਂ ਇਹ ਸਿਆਸੀ ਆਗੂ ਫਿਰ ਇਕ ਦਮ ਛਲਾਂਗ ਮਾਰ ਕੇ ਆਪਣੇ ਪੁਰਾਣੇ ਜਾ ਫਿਰ ਦੂਜੇ ਸਿਆਸੀ ਦਲ ਵਿਚ ਸ਼ਾਮਿਲ ਹੋ ਜਾਂਦੇ ਹਨ | ਸਿਆਸੀ ਆਗੂ ਤਾਂ ਆਪਣੇ ਸਿਆਸੀ ਦਲ ਬਦਲ ਕੇ ਸੱਤਾ ਸੁੱਖ ਲੈਣ ਦਾ ਸੁਪਨਾ ਦੇਖਣ ਲੱਗ ਜਾਂਦੇ ਹਨ, ਪਰ ਜੋ ਉਨ੍ਹਾਂ ਦੇ ਨਾਲ ਜੁੜੇ ਵਰਕਰ ਹੁੰਦੇ ਹਨ | ਉਹ ਆਪਣੇ ਆਪ ਨੰੂ ਲੁੱਟਿਆ ਹੋਇਆ ਮਹਿਸੂਸ ਕਰਦੇ ਹਨ | ਉਹ ਜਿਸ ਸਿਆਸੀ ਪਾਰਟੀ ਨੰੂ ਬੁਰਾ ਕਹਿੰਦੇ ਰਹਿੰਦੇ ਹਨ | ਉਨ੍ਹਾਂ ਦੇ ਆਕਾ ਉਸ ਸਿਆਸੀ ਪਾਰਟੀ ਵਿਚ ਹੀ ਜਾ ਵੱਢਦੇ ਹਨ ਤੇ ਉਨ੍ਹਾਂ ਦੇ ਆਕਾ ਉਨ੍ਹਾਂ ਨੰੂ ਵੀ ਆਪਣੇ ਨਾਲ ਉਸ ਸਿਆਸੀ ਪਾਰਟੀ ਵਿਚ ਲੈ ਜਾਂਦੇ ਹਨ ਤੇ ਇਹ ਵਰਕਰ ਜਿਨ੍ਹਾਂ ਵਲੋਂ ਉਸ ਪਾਰਟੀ ਨੰੂ ਬੁਰਾ ਕਿਹਾ ਜਾਂਦਾ ਹੈ, ਮਜਬੂਰੀ ਵਿਚ ਉਨ੍ਹਾਂ ਨੰੂ ਉਸ ਪਾਰਟੀ ਦੇ ਚੰਗੇ ਗੁਣ ਗਾਉਣੇ ਪੈਂਦੇ ਹਨ |

Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਠੱਪ, ਹਰ ਖੇਤਰ 'ਚ ਭਿ੍ਸ਼ਟਾਚਾਰ ਅਤੇ ਮਾਫ਼ੀਏ ਦਾ ਬੋਲ ਬਾਲਾ- ਗਾਬੜੀਆ, ਝਿੰਜਰ, ਬੇਅੰਤ... ਅਗਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਵਰਗੀ ਨਾਮੁਰਾਦ ਬਿਮਾਰੀ ਤੋਂ ਦੂਰ ਕਰਦੀਆਂ ਹਨ ਖੇਡਾਂ-ਬੈਂਸ <br/>
Ad Position 24