ਲੁਧਿਆਣਾ, 3 ਜੂਨ (ਪਰਮਿੰਦਰ ਸਿੰਘ ਆਹੂਜਾ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ 2 ਜੂਨ ਤੋਂ 22 ਨਵੰਬਰ ਤੱਕ ਸਹਿਜ ਪਾਠ ਦੇ ਪ੍ਰਵਾਹ ਆਰੰਭ ਕੀਤੇ ਗਏ | ਹਰ ਸੋਮਵਾਰ ਨੂੰ 5 ਸਹਿਜ ਪਾਠ ਸਵੇਰੇ 6 ਵਜੇ ਆਰੰਭ ਕੀਤੇ ਜਾਣਗੇ, ਜਿਨ੍ਹਾਂ ਦੀ ਸਮਾਪਤੀ ਹਰ ਸ਼ਨੀਵਾਰ ਨੂੰ ਹੋਵੇਗੀ | ਸ਼ਨੀਵਾਰ ਨੂੰ ਸ਼ਾਮ ਨੂੰ 2.30 ਵਜੇ ਤੋਂ 5 ਵਜੇ ਤੱਕ ਪਾਠ ਦੀ ਸੰਪੂਰਨਤਾ ਹੋਵੇਗੀ ਅਤੇ ਦੀਵਾਨ ਸੱਜਣਗੇ | ਸਹਿਜ ਪਾਠ ਦੇ ਪ੍ਰਵਾਹ ਲਗਾਤਾਰ 22 ਨਵੰਬਰ ਤੱਕ ਜਾਰੀ ਰਹਿਣਗੇ |