27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਲੁਧਿਆਣਾ ਪੱਛਮੀ ਵਿਚ 20 ਤੋਂ ਵੱਧ 'ਆਪ' ਵਰਕਰਾਂ ਦੀ ਹੋਈ ਘਰ ਵਾਪਸੀ ਕੁਝ ਦਿਨ ਪਹਿਲਾਂ ਹੀ ਇਹ ਲੋਕ 'ਆਪ' ਕੌਂਸਲਰ ਸੰਨੀ ਮਾਸਟਰ ਨਾਲ ਕਾਂਗਰਸ 'ਚ ਹੋ ਗਏ ਸਨ ਸ਼ਾਮਿਲ <br/>

Ad Position 21
No active advertisement
ਆਮ ਆਦਮੀ ਪਾਰਟੀ ਵਿਚ ਮੁੜ ਤੋਂ ਸ਼ਾਮਿਲ ਹੋਣ ਵਾਲੇ ਵਰਕਰਾਂ ਸੰਬੰਧੀ ਜਾਣਕਾਰੀ ਦੇਣ ਸਮੇਂ ਸ਼ੈਰੀ ਕਲਸੀ, ਉਨ੍ਹਾਂ ਨਾਲ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਮਦਨ ਲਾਲ ਬੱਗਾ, ਦਲਜੀਤ ਭੋਲਾ ਗਰੇਵਾਲ ਅਤੇ ਹੋਰ | ਅਜੀਤ ਤਸਵੀਰ <br/> 05-06-2025
ਲੁਧਿਆਣਾ, 4 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ (ਆਪ) ਨੂੰ ਫਿਰ ਤੋਂ ਵੱਡੀ ਮਜ਼ਬੂਤੀ ਮਿਲੀ ਹੈ | 'ਆਪ' ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਦੋ ਦਰਜਨ ਦੇ ਕਰੀਬ ਵਰਕਰ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਵਿਚ ਦੁਬਾਰਾ ਸ਼ਾਮਲ ਹੋ ਗਏ | ਹਾਲ ਹੀ ਵਿਚ, ਇਹ ਸਾਰੇ ਲੋਕ ਵਾਰਡ ਨੰਬਰ 58 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਰਹੇ ਸੰਨੀ ਮਾਸਟਰ ਦੇ ਨਾਲ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ | ਪਾਰਟੀ ਵਿਚ ਵਾਪਸ ਆਉਣ 'ਤੇ, ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਸਾਨੂੰ ਘੁਟਣ ਮਹਿਸੂਸ ਹੋ ਰਹੀ ਸੀ, ਕਿਉਂਕਿ ਉੱਥੇ ਆਮ ਲੋਕਾਂ ਦੀ ਕੋਈ ਮਹੱਤਤਾ ਨਹੀਂ ਹੈ | ਆਮ ਆਦਮੀ ਪਾਰਟੀ ਵਿਚ ਹੀ ਆਮ ਲੋਕਾਂ ਦਾ ਸਤਿਕਾਰ ਕੀਤਾ ਜਾਂਦਾ ਹੈ | ਪਾਰਟੀ ਵਿਚ ਵਾਪਸੀ ਕਰਨ ਵਾਲੇ ਵਰਕਰਾਂ ਵਿਚ ਵਿਸ਼ਾਲ, ਰਣਜੀਤ, ਵਰਿੰਦਰ, ਲਵਪ੍ਰੀਤ, ਸਤੀਸ਼, ਸਚਿਨ, ਗੈਰੀ ਰਾਹੁਲ, ਰਣਜੀਤ, ਅਮਿਤ, ਸੌਰਵ, ਨਿਤਿਨ, ਪੰਕਜ ਅਨਿਲ ਅਤੇ ਹਨੀ ਦੇ ਨਾਂ ਪ੍ਰਮੁੱਖ ਹਨ | ਇਨ੍ਹਾਂ ਤੋਂ ਇਲਾਵਾ, ਬਹੁਤ ਸਾਰੇ ਹੋਰ ਵਲੰਟੀਅਰ ਅਤੇ ਵਰਕਰ ਵੀ ਪਾਰਟੀ ਵਿਚ ਵਾਪਸ ਆ ਗਏ | ਵਿੱਕੀ ਮੱਕੜ ਨੇ ਸਾਰਿਆਂ ਨੂੰ ਪਾਰਟੀ ਵਿਚ ਵਾਪਸ ਲਿਆਉਣ ਵਿਚ ਮੁੱਖ ਭੂਮਿਕਾ ਨਿਭਾਈ | ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਸਿੰਘ ਭੋਲਾ ਗਰੇਵਾਲ, ਰਜਿੰਦਰਪਾਲ ਕੌਰ ਛੀਨਾ, ਮਦਨ ਲਾਲ ਬੱਗਾ, 'ਆਪ' ਆਗੂ ਸੰਨੀ ਆਹਲੂਵਾਲੀਆ, ਰਮਨ ਚੰਦੀ ਅਤੇ ਵਿੱਕੀ ਮੱਕੜ ਦੀ ਹਾਜ਼ਰੀ 'ਚ 'ਆਪ' ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਦੀ ਮੌਜੂਦਗੀ 'ਚ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਸ਼ੈਰੀ ਕਲਸੀ ਨੇ ਕਿਹਾ ਕਿ ਇਹ ਸਾਰੇ ਲੋਕ ਆਮ ਆਦਮੀ ਪਾਰਟੀ ਦੇ ਪੁਰਾਣੇ ਅਤੇ ਭਰੋਸੇਮੰਦ ਵਲੰਟੀਅਰ ਰਹੇ ਹਨ | ਉਨ੍ਹਾਂ ਦਾ ਆਉਣਾ ਸਾਨੂੰ ਚੋਣ ਮੁਹਿੰਮ ਵਿੱਚ ਜ਼ਰੂਰ ਮਜ਼ਬੂਤ ਕਰੇਗਾ ਕਿਉਂਕਿ ਹੁਣ ਇਹ ਸਾਰੇ ਲੋਕ ਆਪ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀ 'ਲੈਂਡ ਪੂਲਿੰਗ' ਨੀਤੀ ਨਵੀਂ ਤੇ ਪ੍ਰਗਤੀਸ਼ੀਲ ਨਹੀਂ, ਸਗੋਂ ਕਿਸਾਨਾਂ ਦਾ ਉਜਾੜਾ ਬਣੇਗੀ-ਐੱਸ. ਆਰ. ਕਲੇਰ ਅਗਲੀ ਖ਼ਬਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਨੂੰ ਮਿਲਿਆ ਵੱਡਾ ਹੁਲਾਰਾ, ਕਈ ਵੱਡੇ ਚਿਹਰੇ ਪਾਰਟੀ 'ਚ ਹੋਏ ਸ਼ਾਮਿ...
Ad Position 24