27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪੀ. ਏ. ਯੂ. ਦੀ ਮੇਜ਼ਬਾਨੀ 'ਚ ਹੋਈ ਸੂਬੇ ਭਰ ਦੇ ਉਪ ਕੁਲਪਤੀਆਂ ਦੀ ਵਿਸ਼ੇਸ਼ ਮਿਲਣੀ ਸਿੱਖਿਆ ਅਤੇ ਖੋਜ ਖੇਤਰ ਦੀਆਂ ਚੁਣÏਤੀਆਂ ਬਾਰੇ ਹੋਈਆਂ ਅਹਿਮ ਵਿਚਾਰਾਂ <br/>

Ad Position 21
No active advertisement
ਮੀਟਿੰਗ ਦੌਰਾਨ ਸੂਬੇ ਦੇ ਵੱਖ-ਵੱਖ ਉਪ ਕੁਲਪਤੀਆਂ ਦੇ ਨਾਲ ਪੀ.ਏ.ਯੂ. ਦੇ ਉਪ ਕੁਲਪਤੀ ਡਾਕਟਰ ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਪ੍ਰੋਫੈਸਰ ਰੇਨੂੰ ਬਿਗ ਅਤੇ ਹੋਰ ਉਘੀਆਂ ਸ਼ਖ਼ਸੀਅਤਾਂ | <br/> 05-06-2025
ਲੁਧਿਆਣਾ, 4 ਜੂਨ (ਜਸਵਿੰਦਰ ਸਿੰਘ)-ਪੀ.ਏ.ਯੂ. ਦੀ ਮੇਜ਼ਬਾਨੀ ਵਿਚ ਸੂਬੇ ਭਰ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਇਕ ਵਿਸ਼ੇਸ਼ ਮਿਲਣੀ ਲਈ ਇਕੱਤਰ ਹੋਏ | ਇਸ ਮੀਟਿੰਗ ਦਾ ਉਦੇਸ਼ ਸਿੱਖਿਆ ਸੰਸਥਾਵਾਂ ਵਿਚਕਾਰ ਆਪਸੀ ਸਾਂਝ ਅਤੇ ਸਹਿਯੋਗ ਵਧਾਉਣ ਦੇ ਨਾਲ-ਨਾਲ ਅੰਤਰ ਸੰਸਥਾਈ ਗੱਠਜੋੜ ਨੂੰ ਮਜ਼ਬੂਤ ਕਰਨਾ ਸੀ¢ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਵਲੋਂ ਮÏਜੂਦਾ ਸਮੇਂ ਖੋਜ, ਸਿੱਖਿਆ ਅਤੇ ਪਸਾਰ ਲਈ ਹੋ ਰਹੇ ਯਤਨਾਂ ਬਾਰੇ ਝਾਤ ਪੁਆਈ¢ ਨਾਲ ਹੀ ਉਨ੍ਹਾਂ ਨੇ ਬਦਲਦੇ ਸੰਸਾਰ ਦੀਆਂ ਤਕਨੀਕੀ ਲਭਤਾਂ ਜਿਵੇਂ ਅੰਕੜਾ ਵਿਗਿਆਨ, ਮਸ਼ੀਨੀ ਬੁੱਧੀ (ਏ ਆਈ) ਆਦਿ ਦੀ ਵਰਤੋਂ ਕਰਕੇ ਨਾ ਸਿਰਫ਼ ਖੇਤੀ ਬਲਕਿ ਗਿਆਨ ਦੇ ਸਾਰੇ ਅਨੁਸ਼ਾਸਨਾਂ ਨੂੰ ਸਾਰਥਿਕ ਦਿਸ਼ਾ ਵੱਲ ਲਿਜਾਉਣ ਦੀ ਲੋੜ 'ਤੇ ਜ਼ੋਰ ਦਿੱਤਾ¢ ਇਸ ਸਮੂਹ ਦੇ ਸੰਚਾਲਕ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਪ੍ਰੋ. ਰੇਨੂੰ ਬਿਗ ਨੇ ਪੰਜਾਬ ਦੇ ਰਾਜਪਾਲ ਵਲੋਂ ਵਿਉਂਤੀ ਗਈ ਇਸ ਪਹਿਲਕਦਮੀ ਦਾ ਸਵਾਗਤ ਕੀਤਾ ¢ ਉਨ੍ਹਾਂ ਦੱਸਿਆ ਕਿ ਆਈ ਆਈ ਟੀ ਰੋਪੜ ਨੂੰ ਖੇਤੀ ਵਿਚ ਏ ਆਈ ਪੱਖੋਂ ਵਿਸ਼ੇਸ਼ਤਾ ਦੇ ਕੇਂਦਰ ਵਜੋਂ ਮਾਨਤਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਇਸ ਕਾਰਜ ਦੀ ਰੂਪਰੇਖਾ ਬਣਾਉਣ ਲਈ ਪੀ.ਏ.ਯੂ. ਕੋਲੋਂ ਸਹਿਯੋਗ ਦੀ ਮੰਗ ਕੀਤੀ ਨਾਲ ਹੀ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਿਚ ਡਰੋਨ ਤਕਨਾਲੋਜੀ ਕੇਂਦਰ ਲਈ ਵੀ ਪੀ.ਏ.ਯੂ. ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ¢ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਤਿੰਦਰਪਾਲ ਸਿੰਘ ਗਿੱਲ ਨੇ ਕਿਸਾਨੀ ਆਮਦਨ ਵਿਚ ਵਾਧੇ ਲਈ ਫ਼ਸਲਾਂ ਦੇ ਨਾਲ-ਨਾਲ ਪਸ਼ੂ ਧਨ ਖੇਤਰ ਦੇ ਵਿਕਾਸ ਉੱਪਰ ਚਾਨਣਾ ਪਾਇਆ¢ ਪਟਿਆਲਾ ਦੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਵਾਈਸ ਚਾਂਸਲਰ ਡਾਕਟਰ ਪ੍ਰੋ: ਜੈ ਸਿੰਘ ਨੇ ਸਮਾਜ ਨੂੰ ਜੁਰਮ ਤੋਂ ਰਹਿਤ ਕਰਨ ਲਈ ਉਸਾਰੂ ਸਮਾਜਿਕ ਮਾਹÏਲ ਸਿਰਜਣ 'ਤੇ ਜ਼ੋਰ ਦਿੱਤਾ¢ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਵਾਈਸ ਚਾਂਸਲਰ ਡਾ. ਸੰਜੀਵ ਸੂਦ ਨੇ ਕਿਹਾ ਕਿ ਅÏਸ਼ਧੀ ਅਤੇ ਜੜੀ ਬੂਟੀਆਂ ਵਾਲੇ ਪÏਦਿਆਂ ਦੀ ਕਾਸ਼ਤ ਅਤੇ ਤਕਨਾਲੋਜੀਆਂ ਦੇ ਵਿਕਾਸ ਲਈ ਪੀ.ਏ.ਯੂ. ਨਾਲ ਸਹਿਯੋਗ ਕਰਨਾ ਸਮੇਂ ਦੀ ਮੰਗ ਹੈ ¢ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਕਿਹਾ ਕਿ ਨਵੇਂ ਯੁੱਗ ਦੇ ਵਿਦਵਾਨਾਂ ਨੂੰ ਪੈਦਾ ਕਰਨ ਲਈ ਸਿੱਖਿਆ ਦਾ ਸਮੁੱਚਾ ਢਾਂਚਾ ਗਿਆਨ ਦਾ ਖੇਤਰ ਬਣਾਉਣਾ ਚਾਹੀਦਾ ਹੈ¢ ਉਪਰੰਤ ਬਾਹਰੋਂ ਆਏ ਮਹਿਮਾਨਾਂ ਨੂੰ ਪੀ.ਏ.ਯੂ. ਦੀਆਂ ਵੱਖ-ਵੱਖ ਖੋਜ ਅਤੇ ਸਿਖਲਾਈ ਸਹੂਲਤਾਂ ਦਿਖਾਈਆਂ ਗਈਆਂ¢ ਇਸ ਸਮੁੱਚੇ ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਆਸ਼ੂ ਨੇ ਪੀ.ਏ.ਯੂ ਦੇ ਸਾਬਕਾ ਵਾਈਸ ਚਾਂਸਲਰ ਸਰਦਾਰਾ ਸਿੰਘ ਜੌਹਲ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਭਖਦੇ ਮਸਲਿਆਂ 'ਤੇ ਕੀਤ... ਅਗਲੀ ਖ਼ਬਰ ਗੁਆਂਢੀਆਂ ਨਾਲ ਹੋਈ ਲੜਾਈ ਦੌਰਾਨ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ 'ਚ ਇਕ ਗਿ੍ਫ਼ਤਾਰ <br/>
Ad Position 24