21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪਾਵਰਕਾਮ ਵਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕਾਲੋਨੀਆਂ 'ਚ ਲਗਾਏ ਬਿਜਲੀ ਮੀਟਰਾਂ ਦਾ ਮੁੱਦਾ ਗਰਮਾਇਆ <br/>

Ad Position 21
No active advertisement
ਅਜੀਤ ਡੈਸਕ 31-08-2025
ਲੁਧਿਆਣਾ, 30 ਅਗਸਤ (ਜਤਿੰਦਰ ਭੰਬੀ)-ਪੰਜਾਬ ਸਰਕਾਰ ਵਲੋਂ ਨੋਟੀਫ਼ਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਬਣ ਰਹੀਆਂ ਕਾਲੋਨੀਆਂ ਵਿਚ ਪਾਵਰਕਾਮ ਵਲੋਂ ਲਗਾਏ ਗਏ ਸੈਂਕੜੇ ਬਿਜਲੀ ਮੀਟਰਾਂ ਦਾ ਮੁੱਦਾ ਫਿਰ ਗਰਮਾਉਣਾ ਸ਼ੁਰੂ ਹੋ ਗਿਆ ਹੈ | ਨੋਟੀਫ਼ਿਕੇਸ਼ਨ ਤੋਂ ਪਹਿਲਾਂ ਕਾਲੋਨੀਆਂ 'ਚ ਲੱਗੇ ਇਨ੍ਹਾਂ ਬਿਜਲੀ ਦੇ ਮੀਟਰਾਂ ਦੇ ਲੱਗਣ 'ਚ ਹੋਈ ਵੱਡੀ ਧਾਂਦਲੀ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਚੁੱਪੀ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ | ਇਸ ਮਾਮਲੇ ਦੀ ਸਹੀ ਅਤੇ ਨਿਰਪੱਖ ਜਾਂਚ ਤੋਂ ਬਾਅਦ ਕਈ ਵੱਡੇ ਮਗਰਮੱਛਾਂ ਦੇ ਵੀ ਚਿਹਰੇ ਬੇਨਕਾਬ ਹੋ ਸਕਦੇ ਹਨ, ਜਿਨ੍ਹਾਂ ਦੀ ਸ਼ਹਿ 'ਤੇ ਕਾਲੋਨੀਆਂ 'ਚ ਸਾਰੇ ਨਿਯਮ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਇਹ ਮੀਟਰ ਲਗਾਏ ਗਏ ਹਨ | ਪਾਵਰਕਾਮ ਵਿਭਾਗ ਵਲੋਂ ਲਗਾਏ ਗਏ ਇਨ੍ਹਾਂ ਸੈਂਕੜੇ ਮੀਟਰਾਂ ਦਾ ਮੁੱਦਾ ਆਰ.ਟੀ.ਆਈ. ਕਾਰਕੁੰਨ ਕੀਮਤੀ ਰਾਵਲ ਵਲੋਂ ਜੱਗ ਜ਼ਾਹਿਰ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਪਾਵਰਕਾਮ ਵਲੋਂ ਇਸ ਵੱਡੀ ਧਾਂਦਲੀ 'ਤੇ ਪਰਦਾ ਪਾਉਣ ਦੀ ਕਥਿਤ ਕੋਸ਼ਿਸ਼ ਤਹਿਤ ਖਾਨਾਪੂਰਤੀ ਵਾਲੀ ਕਾਰਵਾਈ ਕਰਦੇ ਹੋਏ ਦੋ ਜੂਨੀਅਰ ਇੰਜੀਨੀਅਰਾਂ (ਜੇ.ਈ.) ਨੂੰ ਮੁਅੱਤਲ ਕਰ ਦਿੱਤਾ ਗਿਆ, ਪਰ ਇਸ ਤੋਂ ਪਹਿਲਾਂ ਇਕ ਕਲਰਕ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ | ਬਿਜਲੀ ਕਾਮਿਆਂ ਦੀ ਯੂਨੀਅਨ ਵਲੋਂ ਕੀਤੀ ਗਈ ਹੜਤਾਲ ਦੇ ਬਾਅਦ ਸ਼ੁਰੂਆਤੀ ਜਾਂਚ 'ਚ ਦੋਵੇਂ ਜੇ.ਈਜ਼. ਨੂੰ ਬਹਾਲ ਕਰ ਦਿੱਤਾ ਗਿਆ, ਪਰ ਕਲਰਕ ਦੀ ਬਰਖਾਸਤਗੀ ਸਬੰਧੀ ਕੋਈ ਫ਼ੈਸਲਾ ਨਹੀਂ ਹੋਇਆ | ਆਰ.ਟੀ.ਆਈ. ਕਾਰਕੁੰਨ ਕੀਮਤੀ ਰਾਵਲ ਦਾ ਦੋਸ਼ ਹੈ ਕਿ ਇਸ ਧਾਂਦਲੀ ਲਈ ਅਸਲ ਜ਼ਿੰਮੇਵਾਰਾਂ ਤੱਕ ਪਾਵਰਕਾਮ ਨਹੀਂ ਪਹੁੰਚਿਆ ਅਤੇ ਉਹ ਬਹੁਤ ਹੀ ਸ਼ਾਨ ਨਾਲ ਜਾਂਚ ਦੇ ਦਾਇਰੇ 'ਚੋਂ ਬਾਹਰ ਬੈਠੇ ਹੋਏ ਹਨ | ਕੀਮਤੀ ਰਾਵਲ ਵਲੋਂ ਕੁੱਝ ਦਿਨ ਪਹਿਲਾਂ ਪਾਵਰਕਾਮ ਵਿਭਾਗ ਦੇ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲਣ ਵਾਲੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਦਿੱਤੀ ਸ਼ਿਕਾਇਤ 'ਚ 20 ਜੁਲਾਈ 2025 ਨੂੰ ਪਾਵਰਕਾਮ ਪਟਿਆਲਾ ਵਿਖੇ ਸੀ.ਐਮ.ਡੀ. ਅਜੋਏ ਕੁਮਾਰ ਸਿਨਹਾ ਤੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਸੈਕਟਰੀ ਪਾਵਰਕਾਮ ਨੂੰ ਸ਼ਿਕਾਇਤ ਦਰਜ ਕਰਵਾਈ | ਕੀਮਤੀ ਰਾਵਲ ਨੇ ਕਿਹਾ ਕਿ ਇਸ ਧਾਂਦਲੀ ਨੂੰ ਛੁਪਾਉਣ ਲਈ ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ., ਡਾਇਰੈਕਟਰ ਡਿਸਟ੍ਰੀਬਿਊਸ਼ਨ ਸੈਕਟਰੀ ਪਾਵਰਕਾਮ ਸਾਰੇ ਜ਼ਿੰਮੇਵਾਰ ਹਨ, ਕਿਉਂਕਿ ਨਾਜਾਇਜ਼ ਕਾਲੋਨੀਆਂ ਵਿਚ ਨਾਜਾਇਜ਼ ਟਰਾਂਸਫ਼ਾਰਮਰ ਤੇ ਮੀਟਰ ਲਗਾਉਣ ਦਾ ਕੰਮ ਪਾਵਰਕਾਮ ਦੇ ਉਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋਇਆ ਹੈ, ਕਿਉਂਕਿ ਇਕ ਜੇ.ਈ. ਜਾਂ ਕਲਰਕ ਕੋਲ ਕਿਸੇ ਕਾਲੋਨੀ 'ਚ ਟਰਾਂਸਫ਼ਾਰਮਰ ਲਗਾਉਣ ਦਾ ਅਧਿਕਾਰ ਨਹੀਂ ਹੁੰਦਾ | ਇਸ ਸਬੰਧੀ ਜਦ ਚੀਫ਼ ਇੰਜੀਨੀਅਰ ਤੋਂ ਜਾਣਕਾਰੀ ਹਾਸਲ ਕਰਨ ਲਈ ਸੰਪਰਕ ਕੀਤਾ ਤਾਂ ਸੰਪਰਕ ਨਹੀਂ ਹੋ ਸਕਿਆ |

Ad Position 22
No active advertisement
ਪਿਛਲੀ ਖ਼ਬਰ ਯੂ. ਸੀ. ਪੀ. ਐਮ. ਏ. ਦੇ ਨਵੇਂ ਬਣੇ ਸੀਨੀਅਰ ਮੀਤ ਪ੍ਰਧਾਨ ਠੁਕਰਾਲ ਨੂੰ ਸਚਦੇਵਾ ਨੇ ਸੌਂਪਿਆ ਸਰਟੀਫਿਕੇਟ <br/> ਅਗਲੀ ਖ਼ਬਰ ਰੌਣੀ ਸਹਿਕਾਰੀ ਸਭਾ ਵਿਚ ਅਕਾਲੀ ਦਲ ਦਾ ਕਬਜ਼ਾ, 11 'ਚੋਂ 8 ਡਾਇਰੈਕਟਰ ਜਿੱਤੇ
Ad Position 24