21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਕਰਿਆਨਾ ਸਟੋਰ ਅਤੇ ਘਰ 'ਚ ਹੋਈ ਚੋਰੀ

Ad Position 21
No active advertisement
ਅਜੀਤ ਡੈਸਕ 31-08-2025
ਲੁਧਿਆਣਾ, 30 ਅਗਸਤ (ਜਗਮੀਤ ਸਿੰਘ)-ਨਿਊ ਕਿਚਲੂ ਨਗਰ ਦੀ ਗਲੀ ਨੰਬਰ 1 'ਚ ਸਥਿਤ ਬੱਗਾ ਕਰਿਆਨਾ ਸਟੋਰ ਦੇ ਤਾਲੇ ਤੋੜ ਕੇ 15-20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦੇ ਮਾਮਲੇ 'ਚ ਥਾਣਾ ਪੀ.ਏ.ਯੂ. ਦੀ ਪੁਲਿਸ ਨੇ ਕਰਿਆਨਾ ਸਟੋਰ ਮਾਲਕ ਸੰਜੀਵ ਬੱਗਾ ਦੀ ਸ਼ਿਕਾਇਤ 'ਤੇ ਨਾਮਾਲੂਮ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਜਾਂਚ ਸ਼ੁਰੂ ਕੀਤੀ ਹੈ | ਇਕ ਹੋਰ ਮਾਮਲੇ 'ਚ ਥਾਣਾ ਜਮਾਲਪੁਰ ਦੀ ਪੁਲਿਸ ਨੇ ਪ੍ਰੀਤੀ ਪਤਨੀ ਸੰਤੋਸ਼ ਕੁਮਾਰ ਵਾਸੀ ਸਰਪੰਚ ਕਾਲੋਨੀ, ਜਮਾਲਪੁਰ ਦੇ ਬਿਆਨਾਂ 'ਤੇ ਉਸਦੇ ਘਰ 'ਚੋਂ ਦੋ ਮੋਬਾਈਲ, ਪਰਸ, ਜਿਸ 'ਚ 15 ਹਜ਼ਾਰ ਦੀ ਨਕਦੀ, ਸੋਨੇ ਦਾ ਮੰਗਲ-ਸੂਤਰ ਅਤੇ ਇਕ ਟਾਪਸ ਜੋੜੀ ਚੋਰੀ ਕਰਨ ਵਾਲੇ 3 ਨਾਮਾਲੂਮ ਚੋਰਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ | ਪੁਲਿਸ ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਖੰਘਾਲ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਪੀ. ਕਾਲਜ ਫ਼ਾਰ ਵੁਮੈਨ ਨੇ ਰਾਸ਼ਟਰੀ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਜੀ. ਐੱਨ. ਕੇ. ਸੀ. ਡਬਲਿਊ. ਵਿਖੇ ਪੁਸਤਕ ਰਿਲੀਜ਼ ਸਮਾਗਮ <br/>
Ad Position 24