ਢੰਡਾਰੀ ਕਲਾਂ/ਲੁਧਿਆਣਾ, 5 ਸਤੰਬਰ (ਜਸਵੀਰ ਸਿੰਘ ਬੰਗਾ)-ਸੂਬੇ ਭਰ ਵਿਚ ਹੜ੍ਹਾਂ ਦੀ ਮਾਰ ਕਾਰਨ ਬਣੇ ਨਾਜ਼ੁਕ ਹਾਲਾਤਾਂ ਨੂੰ ਦੇਖਦਿਆਂ ਇੰਡਸਟਰੀਅਲ ਐਸੋਸੀਏਸ਼ਨ ਆਫ਼ ਲੁਧਿਆਣਾ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਐਸੋਸੀਏਸ਼ਨ ਵਲੋਂ ਹਰ ਮਹੀਨੇ ਕਰਵਾਈ ਜਾਂਦੀ ਕਿੱਟੀ ਪਾਰਟੀ ਨੂੰ ਕੈਂਸਲ ਕਰਕੇ ਹੜ੍ਹ ਪੀੜਤਾਂ ਦੀ ਮਦਦ ਦਾ ਫ਼ੈਸਲਾ ਲਿਆ ਗਿਆ | ਪ੍ਰਧਾਨ ਹਰਜੀਤ ਸਿੰਘ ਖੁਰਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਪੈਸੇ ਇਕੱਤਰ ਕਰਕੇ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੂੰ ਦਿੱਤੇ ਗਏ ਅਤੇ ਵਿਸ਼ਵਾਸ ਦਿਵਾਇਆ ਕਿ ਹਰ ਔਖੇ ਸਮੇਂ ਵਿਚ ਉਹ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ | ਇਸ ਮੌਕੇ ਹਰਮੀਤ ਸਿੰਘ ਛੀਨਾ, ਦਿਨੇਸ਼ ਗੋਇਲ, ਮਨੋਜ ਕੁਮਾਰ, ਜਸਵਿੰਦਰ ਸਿੰਘ ਭੰਮਰਾ, ਨਿਰਮਲ ਸਿੰਘ ਜੇਬੀ, ਅਸ਼ੋਕ ਚੌਧਰੀ, ਮਦਨ ਸਿੰਘ ਕੋਛੜ, ਵਿਵੇਕ ਸਹਿਗਲ, ਹਰਵਿੰਦਰ ਸਿੰਘ ਹਾਂਡਾ, ਮਨਿੰਦਰ ਸਿੰਘ ਗਹੀਰ, ਹਰਵਿੰਦਰ ਸਿੰਘ ਭੋਲਾ, ਜਸਵਿੰਦਰ ਸਿੰਘ, ਪਿ੍ਤਪਾਲ ਸਿੰਘ, ਬਲਦੀਪ ਸਿੰਘ, ਬਲਵਿੰਦਰ ਸਿੰਘ, ਰਵਿੰਦਰ ਕੁਮਾਰ ਸੁਰਜਨ, ਅਮਰਜੀਤ ਜੇਠੀ, ਜਗਦੀਸ਼ ਸਿੰਘ ਰਾਣਾ, ਰਾਜਬੀਰ ਸਿੰਘ, ਸਤੀਸ਼ ਮਲਹੋਤਰਾ ਤੇ ਹੋਰ ਹਾਜ਼ਰ ਸਨ |